‘ਸੜਕ-2’ ਦਾ ਟਰੇਲਰ ਰਿਲੀਜ਼, ਆਸ਼ਰਮ ‘ਚ ਮਾੜੇ ਕੰਮ ਕਰਦੇ ਦਿਸੇ ਚੇਲੇ (ਵੀਡੀਓ)

8/12/2020 3:22:33 PM

ਜਲੰਦਰ (ਬਿਊਰੋ) - ਮਸ਼ਹੂਰ ਡਾਇਰੈਕਟਰ ਮਹੇਸ਼ ਭੱਟ ਦੀ ਆਉਣ ਵਾਲੀ ਫ਼ਿਲਮ ‘ਸੜਕ-2’ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਟਰੇਲਰ ‘ਚ ਸੰਜੇ ਦੱਤ ਹਰ ਪਾਸੇ ਛਾਏ ਹੋਏ ਹਨ । 12 ਅਗਸਤ ਨੂੰ ਜਿਵੇਂ ਹੀ ਸੰਜੇ ਦੱਤ ਦੇ ਫੇਫੜਿਆਂ ਦੇ ਕੈਂਸਰ ਦੀ ਖ਼ਬਰ ਆਈ ਤਾਂ ਉਸੇ ਮੌਕੇ ਨੂੰ ਭੁਨਾਉਂਦੇ ਹੋਏ ਮਹੇਸ਼ ਭੱਟ ਨੇ ਫ਼ਿਲਮ ਦਾ ਟਰੇਲਰ ਰਿਲੀਜ਼ ਕਰ ਦਿੱਤਾ ਪਰ ਪਹਿਲਾਂ ਹੀ ਨੈਪੋਟਿਜ਼ਮ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਮਹੇਸ਼ ਭੱਟ ਵਿਰੋਧੀਆਂ ਦੇ ਨਿਸ਼ਾਨੇ ‘ਤੇ ਸਨ।

ਅਜਿਹੇ ‘ਚ ਫ਼ਿਲਮ ਦੀ ਕਹਾਣੀ ਅਤੇ ਟਰੇਲਰ ਸਾਹਮਣੇ ਆਉਣ ਤੋਂ ਬਾਅਦ ਹਿੰਦੂ ਸਮਰਥਕ ਨਰਾਜ਼ ਹੋ ਗਏ ਹਨ ਅਤੇ ਇਸ ਫ਼ਿਲਮ ਦਾ ਬਹਿਸ਼ਕਾਰ ਕਰਨ ਦੀ ਮੰਗ ਕਰ ਰਹੇ ਹਨ। ਦੂਜਾ ਕਾਰਨ ਹਿੰਦੂਵਾਦੀਆਂ ਦੇ ਨਰਾਜ਼ ਹੋਣ ਦਾ ਇਹ ਹੈ ਕਿ ਵਿਲੇਨ ਦੇ ਤੌਰ ‘ਤੇ ਇੱਕ ਬਾਬੇ ਦਾ ਆਸ਼ਰਮ ਵਿਖਾਇਆ ਗਿਆ ਹੈ। ਮਕਰੰਦ ਦੇਸ਼ਪਾਂਡੇ ਇਸ ਫ਼ਿਲਮ ‘ਚ ਵਿਲੇਨ ਦੇ ਤੌਰ ‘ਤੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦਾ ਆਸ਼ਰਮ ਅਤੇ ਚੇਲੇ ਮਾੜੇ ਕੰਮਾਂ ‘ਚ ਲੱਗੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ 90 ਦੇ ਦਹਾਕੇ ‘ਚ ਸੜਕ ਫ਼ਿਲਮ ਆਈ ਸੀ, ਜੋ ਕਿ ਆਪਣੇ ਗਾਣਿਆਂ ਕਰਕੇ ਕਾਫ਼ੀ ਪਸੰਦ ਕੀਤੀ ਗਈ ਸੀ।


sunita

Content Editor sunita