ਵੈਕਸੀਨ ਦੌਰਾਨ ਸੰਗੀਤਕਾਰ ਸਚਿਨ ਆਹੂਜਾ ਨੇ ਨਹੀਂ ਰੱਖੀ ਸੋਸ਼ਲ ਡਿਸਟੈਂਸਿੰਗ, ਲੋਕਾਂ ਨੇ ਕੁਮੈਂਟਾਂ ’ਚ ਆਖੀਆਂ ਇਹ ਗੱਲਾਂ

Thursday, May 06, 2021 - 11:07 AM (IST)

ਵੈਕਸੀਨ ਦੌਰਾਨ ਸੰਗੀਤਕਾਰ ਸਚਿਨ ਆਹੂਜਾ ਨੇ ਨਹੀਂ ਰੱਖੀ ਸੋਸ਼ਲ ਡਿਸਟੈਂਸਿੰਗ, ਲੋਕਾਂ ਨੇ ਕੁਮੈਂਟਾਂ ’ਚ ਆਖੀਆਂ ਇਹ ਗੱਲਾਂ

ਚੰਡੀਗੜ੍ਹ (ਬਿਊਰੋ)– ਪੰਜਾਬੀ ਸੰਗੀਤਕਾਰ ਸਚਿਨ ਆਹੂਜਾ ਨੇ ਬੀਤੇ ਦਿਨੀਂ ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ ਲਗਵਾਇਆ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਇੰਸਟਾਗ੍ਰਾਮ ਰਾਹੀਂ ਸਾਂਝੀ ਕੀਤੀ ਹੈ। ਸਚਿਨ ਨੇ ਇੰਸਟਾਗ੍ਰਾਮ ’ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਹ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਉਂਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਹਿਮਾਂਸ਼ੀ ਖੁਰਾਣਾ ਨੇ ਲਗਵਾਇਆ ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ, ਲੋਕਾਂ ਨੂੰ ਕੀਤੀ ਖ਼ਾਸ ਅਪੀਲ

ਜਿਵੇਂ ਹੀ ਸਚਿਨ ਆਹੂਜਾ ਨੇ ਵੈਕਸੀਨ ਲਗਵਾਉਣ ਦੀਆਂ ਤਸਵੀਰਾਂ ਅਪਲੋਡ ਕੀਤੀਆਂ ਤਾਂ ਕੁਝ ਲੋਕਾਂ ਨੂੰ ਇਨ੍ਹਾਂ ਤਸਵੀਰਾਂ ’ਤੇ ਇਤਰਾਜ਼ ਹੋਣ ਲੱਗਾ। ਦਰਅਸਲ ਸਚਿਨ ਆਹੂਜਾ ਨੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਉਨ੍ਹਾਂ ’ਚ ਉਹ ਕੋਰੋਨਾ ਵੈਕਸੀਨ ਤਾਂ ਲਗਵਾ ਹੀ ਰਹੇ ਹਨ ਪਰ ਨਾਲ ਹੀ ਸੋਸ਼ਲ ਡਿਸਟੈਂਸਿੰਗ ਦੀਆਂ ਵੀ ਧੱਜੀਆਂ ਉਡਾ ਰਹੇ ਹਨ। ਉਥੇ ਤਸਵੀਰ ’ਚ ਸਿਰਫ ਟੀਕਾ ਲਗਾਉਣ ਵਾਲੀ ਨਰਸ ਦੇ ਚਿਹਰੇ ’ਤੇ ਹੀ ਮਾਸਕ ਹੈ, ਜਦਕਿ ਬਾਕੀ ਕਿਸੇ ਨੇ ਵੀ ਮਾਸਕ ਨਹੀਂ ਪਹਿਨਿਆ।

ਇਨ੍ਹਾਂ ਕਾਰਨਾਂ ਕਰਕੇ ਹੀ ਲੋਕਾਂ ਨੇ ਸਚਿਨ ਆਹੂਜਾ ਨੂੰ ਕੁਮੈਂਟਾਂ ’ਚ ਘੇਰਿਆ ਹੈ। ਇਕ ਯੂਜ਼ਰ ਨੇ ਲਿਖਿਆ, ‘ਮਾਸਕ ਕਿਸੇ ਨੇ ਨਹੀਂ ਲਗਾਇਆ, ਉਂਝ ਕੋਵਿਡ ਵੈਕਸੀਨ ਦਾ ਸੁਨੇਹਾ ਦੇਣ ਦਿਆ, ਵਾਹ।’

PunjabKesari

ਦੂਜੇ ਯੂਜ਼ਰ ਨੇ ਲਿਖਿਆ, ‘ਇੰਨਾ ਮੇਲਾ ਕਿਉਂ ਲੱਗਾ। ਕੋਈ ਸੋਸ਼ਲ ਡਿਸਟੈਂਸਿੰਗ ਨਹੀਂ, ਬਾਕੀ ਨਾਲ ਕੀ ਕਰ ਰਹੇ ਨੇ।’

PunjabKesari

ਤੀਜੇ ਯੂਜ਼ਰ ਨੇ ਲਿਖਿਆ, ‘ਭਾਅ ਜੀ ਵੈਕਸੀਨ ਦਾ ਕੀ ਫਾਇਦਾ ਜੇਕਰ ਤੁਸੀਂ ਤੇ ਤੁਹਾਡੇ ਨਾਲ ਖੜ੍ਹੇ ਕਿਸੇ ਸ਼ਖ਼ਸ ਨੇ ਮਾਸਕ ਨਹੀਂ ਪਹਿਨਿਆ ਤਾਂ? ਕੋਰੋਨਾ ਕਿਤੇ ਨਹੀਂ ਗਿਆ ਤੇ ਤੁਹਾਨੂੰ ਸਾਵਧਾਨੀ ਰੱਖਣੀ ਚਾਹੀਦੀ ਹੈ। ਨਾਲ ਹੀ ਆਪਣੇ ਫੇਸਬੁੱਕ ਤੇ ਇੰਸਟਾਗ੍ਰਾਮ ’ਤੇ ਲੋਕਾਂ ਨੂੰ ਹਮੇਸ਼ਾ ਮਾਸਕ ਪਹਿਨਣ ਦੀ ਸਲਾਹ ਦੇਣੀ ਚਾਹੀਦੀ ਹੈ।’

PunjabKesari

ਨੋਟ– ਸਚਿਨ ਆਹੂਜਾ ਦੀਆਂ ਇਨ੍ਹਾਂ ਤਸਵੀਰਾਂ ’ਤੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News