ਸਿੱਧੂ ਮੂਸੇਵਾਲਾ ਦਾ ਗੀਤ ‘ਜਾਂਦੀ ਵਾਰ’ ਨੂੰ ਲੈ ਕੇ ਲਾਈਵ ਹੋਏ ਸਚਿਨ ਆਹੂਜਾ, ਕਿਹਾ-ਮੈਨੂੰ ਮੰਦਾ ਨਾ ਬੋਲੋ
Saturday, Aug 27, 2022 - 02:56 PM (IST)
ਬਾਲੀਵੁੱਡ ਡੈਸਕ- ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਸਲੀਮ ਮਰਚੈਂਟ ਨੇ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦਾ ‘ਜਾਂਦੀ ਵਾਰ’ ਗੀਤ ਰਿਲੀਜ਼ ਕਰਨ ਦਾ ਐਲਾਨ ਕੀਤਾ ਸੀ। ਇਹ ਗੀਤ ਸਾਲ 2021 ’ਚ ਰਿਕਾਰਡ ਕੀਤਾ ਗਿਆ ਸੀ। ਇਸ ਗੀਤ ਨੂੰ ਲੈਕੇ ਵਿਵਾਦ ਛਿੜ ਗਿਆ ਹੈ ਅਤੇ ਹੁਣ ਪੰਜਾਬੀ ਇੰਡਸਟਰੀ ਇਸ ਗੱਲ ’ਤੇ ਸਵਾਲ ਚੁੱਕ ਰਹੀ ਹੈ ਕਿ ਮਰਚੈਂਟ ਨੇ ਇਸ ਗੀਤ ਨੂੰ ਮੂਸੇਵਾਲਾ ਦੇ ਪਰਿਵਾਰ ਨੂੰ ਕਿਉਂ ਨਹੀਂ ਸੌਂਪਿਆ।
ਹਾਲ ਹੀ ’ਚ ਸੰਗੀਤ ਨਿਰਮਾਤਾ ਅਤੇ ਸੰਗੀਤਕਾਰ ਸਚਿਨ ਆਹੂਜਾ ਨੇ ਇਸ ਗੀਤ ਨੂੰ ਲੈਕੇ ਲਾਈਵ ਹੋ ਕੇ ਆਪਣੀ ਟਿੱਪਣੀ ਦਿੱਤੀ ਹੈ। ਦੱਸ ਦੇਈਏ ਕਿ ਗਾਇਕ ਸਿੱਧੂ ਮੂਸੇਵਾਲਾ ਦਾ ‘ਜਾਂਦੀ ਵਾਰ’ ਗੀਤ ਸਚਿਨ ਆਹੂਜਾ ਦੇ ਸਟੂਡੀਓ ’ਚ ਰਿਕਾਰਡ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਗੀਤ ਨੂੰ ਰਿਲੀਜ਼ ਕਰਨ ’ਤੇ ਵਿਵਾਦ, ਬੰਟੀ ਬੈਂਸ ਨੇ ਪੋਸਟ ਰਾਹੀ ਸਲੀਮ ਮਰਚੈਂਟ ’ਤੇ ਚੁੱਕੇ ਸਵਾਲ
ਸਚਿਨ ਆਹੂਜਾ ਨੇ ਇਸ ’ਤੇ ਟਿੱਪਣੀ ਕਰਦੇ ਕਿਹਾ ਕਿ ‘ਮੈਂ ਸਿੱਧੂ ਦੇ ਗੀਤ ਲਈ ਲਾਈਵ ਹੋਇਆ ਹੈ, ਸਚਿਨ ਅਹੂਜਾ ਨੇ ਕਿਹਾ ਮੈਂ ਕੱਲ੍ਹ ਦਾ ਪਰੇਸ਼ਾਨ ਹਾਂ ਲੋਕ ਮੈਨੂੰ ਇੱਥੇ ਆ ਕੇ ਗਾਲ੍ਹਾਂ ਕੱਢ ਰਹੇ ਹਨ ਅਤੇ ਕੁਮੈਂਟ ਕਰ ਰਹੇ ਹਨ ਕਿ ਤੁਸੀਂ ਸਿੱਧੂ ਦਾ ਗੀਤ ਕਿਵੇਂ ਰਿਲੀਜ਼ ਕਰ ਸਕਦੇ ਹੋ, ਉਨ੍ਹਾਂ ਕਿਹਾ ਕਿ ਸਿੱਧੂ ਦਾ ਗੀਤ ਮੇਰੇ ਦੋਸਤ ਸਲੀਮ ਮਰਚੈਂਟ ਵੱਲੋਂ ਰਿਕਾਰਡ ਕੀਤਾ ਗਿਆ ਸੀ ਅਤੇ ਇਹ ਗੀਤ ਸਲੀਮ ਮਰਚੈਂਟ ਰਿਲੀਜ਼ ਕਰ ਰਹੇ ਹਨ।
ਸਚਿਨ ਨੇ ਅੱਗੇ ਕਿਹਾ ਕਿ ‘ਮੇਰਾ ਸਿਰਫ਼ ਇੰਨਾ ਰੋਲ ਹੈ ਕਿ ਉਹ ਗੀਤ ਮੇਰੇ ਸਟੂਡੀਓ ’ਚ ਰਿਕਾਰਡ ਹੋਇਆ ਹੈ, ਰਿਕਾਰਡ ਦਾ ਮਤਲਬ ਇਹ ਨਹੀਂ ਕਿ ਜੇਕਰ ਮੇਰੇ ਸਟੂਡੀਓ ’ਚ ਰਿਕਾਰਡ ਹੋਇਆ ਹੈ ਤਾਂ ਮੇਰੇ ਕਿਸੇ ਚੈਨਲ ਜਾਂ ਮੇਰੇ ਲੇਬਲ ਤੋਂ ਰਿਲੀਜ਼ ਹੋਣਾ ਹੈ। ਇਹ ਗੀਤ ਸਲੀਮ ਮਰਚੈਂਟ ਦੇ ਲੇਬਲ ਤੋਂ ਰਿਲੀਜ਼ ਹੋਣਾ ਹੈ, ਉਸ ਗੀਤ ਨਾਲ ਮੇਰਾ ਕੋਈ ਰੋਲ ਨਹੀਂ ਹੈ, ਇਹ ਗੀਤ ਉਨ੍ਹਾਂ ਨੇ ਸਿੱਧੂ ਦੀ ਆਵਾਜ਼ ’ਚ ਮੇਰੇ ਸਟੂਡੀਓ ਰਿਕਾਰਡ ਕੀਤਾ ਸੀ।’
ਇਹ ਵੀ ਪੜ੍ਹੋ : ਇੰਗਲੈਂਡ ’ਚ ਫ਼ਿਲਮ ‘ਚੱਕਦਾ ਐਕਸਪ੍ਰੈੱਸ’ ਲਈ ਕ੍ਰਿਕਟ ਦੀ ਟ੍ਰੇਨਿੰਗ ਲੈ ਰਹੀ ਅਨੁਸ਼ਕਾ, ਮੈਦਾਨ ’ਚ ਕਰ ਰਹੀ ਆਰਾਮ
ਸਚਿਨ ਨੇ ਕਿਹਾ ਕਿ ‘ਤੁਸੀਂ ਲੋਕ ਬਿਨਾਂ ਸੋਚੇ ਸਮਝੇ ਗਾਲ੍ਹਾਂ ਕੱਢਣ ਲੱਗ ਜਾਂਦੇ ਹੋ, ਬਹੁਤ ਮਾੜੀ ਗੱਲ ਹੈ, ਘੱਟੋਂ-ਘੱਟ ਗੱਲ ਸੁਣਿਆ ਜ਼ਰੂਰ ਕਰੋ। ਉਨ੍ਹਾਂ ਕਿਹਾ ਮੇਰਾ ਕੋਈ ਲੈਂਣਾ ਦੇਣਾ ਨਹੀਂ ਕਿਸੇ ਵੀ ਚੀਜ਼ ਨਾਲ, ਜਿੰਨਾ ਤੁਹਾਨੂੰ ਸਿੱਧੂ ਨਾਲ ਪਿਆਰ ਹੈ ਓਨਾਂ ਮੈਨੂੰ ਵੀ ਸਿੱਧੂ ਨਾਲ ਪਿਆਰ ਹੈ ਅਤੇ ਜਿੰਨਾ ਤੁਹਾਨੂੰ ਦੁਖ ਹੈ ਉਸ ਦੇ ਜਾਣ ਦਾ ਓਨਾਂ ਮੈਨੂੰ ਵੀ ਹੈ, ਪਰ ਤੁਸੀਂ ਬਿਨਾਂ ਕਿਸੇ ਗੱਲ ਤੋਂ ਗਾਲ੍ਹਾਂ ਕੱਢਣ ਲੱਗ ਜਾਓਗੇ ਇਹ ਵੀ ਗਲਤ ਹੈ, ਇਹ ਕਹਿੰਦੇ ਹੋਏ ਸਚਿਨ ਨੇ ਕਿਹਾ ਮੈਂ ਬੇਨਤੀ ਕਰਦਾ ਹਾਂ ਕਿ ਮੈਨੂੰ ਇਸ ਮਸਲੇ ਤੋਂ ਬਾਹਰ ਰੱਖੋ ਅਤੇ ਜਿਵੇਂ ਤੁਸੀਂ ਬਾਕੀ ਵੀਡੀਓ ਵਾਇਰਲ ਕਰਦੇ ਹੋ ਮੇਰੀ ਇਸ ਵੀਡੀਓ ਨੂੰ ਵੀ ਹੋਰਾਂ ਲੋਕਾਂ ਤੱਕ ਪਹੁੰਚਾਓ, ਤਾਕਿ ਹਰ ਕਿਸੇ ਨੂੰ ਪਤਾ ਲੱਗ ਸਕੇ ਕਿ ਇਸ ’ਚ ਮੇਰਾ ਇਸ ’ਚ ਕੋਈ ਰੋਲ ਨਹੀਂ ਹੈ।’