ਸਬਾ ਅਲੀ ਖ਼ਾਨ ਨੇ ਭਰਾ ਕੁਣਾਲ ਖੇਮੂ ਨੂੰ ਖ਼ਾਸ ਅੰਦਾਜ਼ ’ਚ ਦਿੱਤੀ ਜਨਮਦਿਨ ਦੀ ਵਧਾਈ

05/25/2021 11:16:33 AM

ਮੁੰਬਈ: ਅਦਾਕਾਰ ਕੁਣਾਲ ਖੇਮੂ ਅੱਜ ਆਪਣਾ 38ਵਾਂ ਜਨਮਦਿਨ ਮਨ੍ਹਾ ਰਹੇ ਹਨ। ਅਦਾਕਾਰ ਨੂੰ ਸੋਸ਼ਲ ਮੀਡੀਆ ’ਤੇ ਢੇਰ ਸਾਰੀਆਂ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ। ਕੁਣਾਲ ਨੂੰ ਸੋਹਾ ਅਲੀ ਖ਼ਾਨ ਦੀ ਭੈਣ ਸਬਾ ਅਲੀ ਖ਼ਾਨ ਨੇ ਜਨਮਦਿਨ ਦੀ ਵਧਾਈ ਦਿੱਤੀ ਹੈ। ਸਬਾ ਨੇ ਸੋਹਾ ਅਤੇ ਕੁਣਾਲ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ ਜੋ ਖ਼ੂਬ ਵਾਇਰਲ ਹੋ ਰਹੀ ਹੈ। 

PunjabKesari
ਤਸਵੀਰ ’ਚ ਸਬਾ, ਸੋਹਾ ਅਤੇ ਕੁਣਾਲ ਖੇਮੂ ਦੇ ਨਜ਼ਰ ਆ ਰਹੀ ਹੈ। ਤਿੰਨੇ ਇਕੱਠੇ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ। ਤਸਵੀਰ ਸਾਂਝੀ ਕਰਦੇ ਹੋਏ ਸਬਾ ਨੇ ਲਿਖਿਆ ਕਿ ‘ਮੇਰੇ ਦੂਜੇ ਭਰਾ ਨੂੰ ਜਨਮਦਿਨ ਦੀਆਂ ਵਧਾਈਆਂ’। ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਪਿਆਰ ਦੇ ਰਹੇ ਹਨ ਅਤੇ ਕੁਣਾਲ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। 

PunjabKesari
ਦੱਸ ਦੇਈਏ ਕਿ ਸਬਾ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਸਬਾ ਪਟੌਦੀ ਪਰਿਵਾਰ ਦੇ ਨਾਲ ਜੁੜੀਆਂ ਯਾਦਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਸਬਾ ਪਟੌਦੀ ਪਰਿਵਾਰ ਦੇ ਬੱਚਿਆਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੀ ਰਹਿੰਦੀ ਹੈ। ਕੁਣਾਲ ਦੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰ ਆਖਿਰੀ ਵਾਰ ਫ਼ਿਲਮ ‘ਸੂਟਕੇਸ’ ’ਚ ਨਜ਼ਰ ਆਏ ਸਨ ਜਿਸ ਨੂੰ ਪ੍ਰਸ਼ੰਸਕਾਂ ਨੇ ਖ਼ੂਬ ਪਸੰਦ ਕੀਤਾ ਸੀ। ਹੁਣ ਅਦਾਕਾਰ ਬਹੁੁਤ ਜਲਦ ਵੈੱਬ ਸੀਰੀਜ਼ ‘ਅਭੈ’ ’ਚ ਕੰਮ ਕਰ ਰਹੇ ਹਨ। 


Aarti dhillon

Content Editor

Related News