ਸਿੱਧੂ ਮੂਸੇ ਵਾਲਾ ਲਈ ਰੁਪਿੰਦਰ ਹਾਂਡਾ ਨੇ ਮੰਗਿਆ ਇਨਸਾਫ਼, ਕਿਹਾ– ‘ਅੱਜ ਇਕ ਮਾਂ ਦਾ ਪੁੱਤ ਮਰਿਆ ਕੱਲ ਨੂੰ...’

Wednesday, Aug 17, 2022 - 01:08 PM (IST)

ਸਿੱਧੂ ਮੂਸੇ ਵਾਲਾ ਲਈ ਰੁਪਿੰਦਰ ਹਾਂਡਾ ਨੇ ਮੰਗਿਆ ਇਨਸਾਫ਼, ਕਿਹਾ– ‘ਅੱਜ ਇਕ ਮਾਂ ਦਾ ਪੁੱਤ ਮਰਿਆ ਕੱਲ ਨੂੰ...’

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ। ਪੋਸਟਾਂ ਡਿਲੀਟ ਕਰਨ ਮਗਰੋਂ ਅੱਜ ਰੁਪਿੰਦਰ ਹਾਂਡਾ ਨੇ ਨਵੀਂ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਸਿੱਧੂ ਮੂਸੇ ਵਾਲਾ ਲਈ ਇਨਸਾਫ਼ ਦੀ ਮੰਗ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਨੂੰ ਮੁੜ ਹੋਇਆ ਪਿਆਰ! ਇਸ ਸ਼ਖ਼ਸ ਨਾਲ ਅਫੇਅਰ ਦੀਆਂ ਖ਼ਬਰਾਂ ਜ਼ੋਰਾਂ ’ਤੇ

ਪੋਸਟ ’ਤੇ ਲਿਖਿਆ ਹੈ, ‘‘ਜਸਟਿਸ ਫਾਰ ਸਿੱਧੂ ਮੂਸੇ ਵਾਲਾ।’’ ਨਾਲ ਹੀ ਕੈਪਸ਼ਨ ’ਚ ਰੁਪਿੰਦਰ ਹਾਂਡਾ ਲਿਖਦੀ ਹੈ, ‘‘ਮੈਂ ਸਿੱਧੂ ਮੂਸੇ ਵਾਲਾ ਲਈ ਖੜ੍ਹੀ ਹਾਂ, ਹੋਰ ਕੌਣ-ਕੌਣ ਹੈ? ਅੱਜ ਇਕ ਮਾਂ ਦਾ ਪੁੱਤ ਮਰਿਆ, ਕੱਲ ਨੂੰ ਤੁਹਾਡਾ ਨੰਬਰ ਵੀ ਹੋ ਸਕਦਾ। ਮੈਂ ਉਸ ਦੇ ਜਿਊਂਦੇ ਜੀਅ ਵੀ ਉਸ ਦੇ ਨਾਲ ਸੀ ਤੇ ਉਸ ਦੇ ਜਾਣ ਤੋਂ ਬਾਅਦ ਵੀ ਹਾਂ। ਜਿਹੜੇ ਸਿੱਧੂ ਨੂੰ ਪਿਆਰ ਕਰਦੇ, ਮੀਂਹ ਵਰ੍ਹਾ ਦਿਓ ਪੋਸਟਾਂ ਦਾ। ਸਰਕਾਰਾਂ ਇਹ ਨਾ ਸਮਝਣ ਕਿ ਬਸ ਦੱਬੀ ਗਈ ਗੱਲ।’’

ਅੱਗੇ ਰੁਪਿੰਦਰ ਹਾਂਡਾ ਲਿਖਦੀ ਹੈ, ‘‘ਉਸ ਦੇ ਮਾਂ-ਬਾਪ ਦਾ ਦਰਦ ਨਹੀਂ ਦੇਖਿਆ ਜਾਂਦਾ, ਜਦੋਂ ਕਹਿੰਦੇ ਹੁਣ ਸਾਨੂੰ ਸਰਕਾਰ ਤੋਂ ਕੋਈ ਉਮੀਦ ਨਹੀਂ। ਮੈਂ ਚਾਹੁੰਦੀ ਹਾਂ ਅਸੀਂ ਉਨ੍ਹਾਂ ਦੇ ਇਨਸਾਫ਼ ਦੀ ਉਮੀਦ ਨੂੰ ਸੱਚ ਕਰਕੇ ਦਿਖਾਈਏ ਤੇ ਸਿੱਧੂ ਦੇ ਮਾਪਿਆਂ ਨੂੰ ਇਨਸਾਫ਼ ਦਿਵਾਉਣ ’ਚ ਉਨ੍ਹਾਂ ਦਾ ਸਾਥ ਦੇਈਏ। ਤੁਹਾਡੇ ਸਾਥ ਦੀ ਲੋੜ।’’

PunjabKesari

ਦੱਸ ਦੇਈਏ ਕਿ ਕੁਝ ਘੰਟੇ ਪਹਿਲਾਂ ਰੁਪਿੰਦਰ ਹਾਂਡਾ ਨੇ ਸਿੱਧੂ ਮੂਸੇ ਵਾਲਾ ਦੀ ਮਾਂ ਨਾਲ ਇਕ ਵੀਡੀਓ ਇੰਸਟਾਗ੍ਰਾਮ ਸਟੋਰੀ ’ਚ ਸਾਂਝੀ ਕੀਤੀ ਸੀ। ਜਿਥੇ ਕਈ ਪੰਜਾਬੀ ਕਲਾਕਾਰ ਸਿੱਧੂ ਮੂਸੇ ਵਾਲਾ ਦੇ ਕਤਲ ਦੇ ਇਨਸਾਫ਼ ਦੀ ਮੰਗ ਕਰਨੀ ਹੱਟ ਗਏ ਹਨ, ਉਥੇ ਰੁਪਿੰਦਰ ਹਾਂਡਾ ਵਲੋਂ ਲਗਾਤਾਰ ਸਿੱਧੂ ਦੇ ਮਾਪਿਆਂ ਲਈ ਇਨਸਾਫ਼ ਮੰਗਿਆ ਜਾ ਰਿਹਾ ਹੈ ਤੇ ਸਰਕਾਰਾਂ ’ਤੇ ਮਸਲੇ ਨੂੰ ਗੰਭੀਰਤਾ ਨਾਲ ਲੈਣ ਦਾ ਦਬਾਅ ਬਣਾਇਆ ਜਾ ਰਿਹਾ ਹੈ।

ਨੋਟ– ਰੁਪਿੰਦਰ ਹਾਂਡਾ ਦੀ ਇਸ ਪੋਸਟ ’ਤੇ ਆਪਣੀ ਰਾਏ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News