80 ਸਾਲ ਦੀ ਉਮਰ 'ਚ 'ਅਨੁਪਮਾ' ਦੀ ਮਾਂ ਦੀ 'ਧੁਰੰਦਰ' ਪਰਫਾਰਮੈਂਸ ! ਡਾਂਸ ਦੇਖ ਰਣਵੀਰ ਸਿੰਘ ਨੇ ਕਿਹਾ ''Superb''

Friday, Dec 26, 2025 - 11:26 AM (IST)

80 ਸਾਲ ਦੀ ਉਮਰ 'ਚ 'ਅਨੁਪਮਾ' ਦੀ ਮਾਂ ਦੀ 'ਧੁਰੰਦਰ' ਪਰਫਾਰਮੈਂਸ ! ਡਾਂਸ ਦੇਖ ਰਣਵੀਰ ਸਿੰਘ ਨੇ ਕਿਹਾ ''Superb''

ਐਂਟਰਟੇਨਮੈਂਟ ਡੈਸਕ- ਟੀਵੀ ਅਦਾਕਾਰਾ ਰੁਪਾਲੀ ਗਾਂਗੁਲੀ ਦੀ 80 ਸਾਲਾ ਮਾਂ, ਰਜਨੀ ਗਾਂਗੁਲੀ, ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਆਪਣੀ ਊਰਜਾ ਭਰਪੂਰ ਡਾਂਸ ਵੀਡੀਓ ਕਾਰਨ ਚਰਚਾ ਵਿੱਚ ਹੈ। ਉਹ ਰਣਵੀਰ ਸਿੰਘ ਦੀ ਨਵੀਂ ਫ਼ਿਲਮ 'ਧੁਰੰਦਰ' ਦੇ ਪ੍ਰਸਿੱਧ ਗੀਤ 'ਸ਼ਰਾਰਤ' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਰੁਪਾਲੀ ਦੇ ਭਰਾ ਅਤੇ ਮਸ਼ਹੂਰ ਕੋਰਿਓਗ੍ਰਾਫਰ ਵਿਜੇ ਗਾਂਗੁਲੀ ਨੇ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਆਪਣੀ ਮਾਂ ਨਾਲ ਇਸ ਗੀਤ ਦੇ ਸਟੈਪਸ ਕਰਦੇ ਦਿਖਾਈ ਦੇ ਰਹੇ ਹਨ। 

ਇਹ ਵੀ ਪੜ੍ਹੋ: ਕੈਟਰੀਨਾ ਕੈਫ਼ ਤੇ ਵਿੱਕੀ ਕੌਸ਼ਲ ਨੇ ਬੇਟੇ ਨਾਲ ਮਨਾਇਆ ਪਹਿਲਾ ਕ੍ਰਿਸਮਸ ! ਸਾਂਝੀ ਕੀਤੀ ਖੂਬਸੂਰਤ ਤਸਵੀਰ

 

 
 
 
 
 
 
 
 
 
 
 
 
 
 
 
 

A post shared by Vijay Ganguly (@vijayganguly)

ਜ਼ਿਕਰਯੋਗ ਹੈ ਕਿ ਇਸ ਗੀਤ ਦੀ ਕੋਰਿਓਗ੍ਰਾਫੀ ਵੀ ਵਿਜੇ ਗਾਂਗੁਲੀ ਨੇ ਹੀ ਕੀਤੀ ਹੈ। ਰਜਨੀ ਗਾਂਗੁਲੀ ਦੇ ਇਸ ਅੰਦਾਜ਼ ਨੂੰ ਦੇਖ ਕੇ ਫ਼ਿਲਮ ਦੇ ਸਿਤਾਰੇ ਰਣਵੀਰ ਸਿੰਘ ਕਾਫੀ ਪ੍ਰਭਾਵਿਤ ਹੋਏ। ਉਨ੍ਹਾਂ ਨੇ ਵੀਡੀਓ 'ਤੇ ਟਿੱਪਣੀ ਕਰਦਿਆਂ ਲਿਖਿਆ, "Hahaaaa!!! superrerrb !!!"। ਇਸ ਦੇ ਨਾਲ ਹੀ ਫ਼ਿਲਮ ਦੇ ਨਿਰਦੇਸ਼ਕ ਆਦਿਤਿਆ ਧਰ ਨੇ ਇਸ ਪ੍ਰਦਰਸ਼ਨ ਨੂੰ "Best, Best, Best" ਦੱਸਿਆ। ਉਥੇ ਹੀ ਗੀਤ ‘ਸ਼ਰਾਰਤ’ ਵਿੱਚ ਨਜ਼ਰ ਆਉਣ ਵਾਲੀਆਂ ਅਦਾਕਾਰਾਂ ਆਇਸ਼ਾ ਖ਼ਾਨ ਅਤੇ ਕ੍ਰਿਸਟਲ ਡੀ’ਸੂਜ਼ਾ ਨੇ ਵੀ ਵੀਡੀਓ ਦੀ ਤਾਰੀਫ਼ ਕੀਤੀ। ਕ੍ਰਿਸਟਲ ਨੇ “How coooooollll” ਲਿਖਿਆ, ਜਦਕਿ ਆਇਸ਼ਾ ਖ਼ਾਨ ਨੇ ਫਾਇਰ ਇਮੋਜੀਜ਼ ਨਾਲ ਆਪਣਾ ਰਿਐਕਸ਼ਨ ਦਿੱਤਾ।

ਇਹ ਵੀ ਪੜ੍ਹੋ: ਪੁਲਸ ਵਰਦੀ 'ਚ ਅਦਾਕਾਰਾ ਨੂੰ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣੀ ਪਈ ਭਾਰੀ, ਅਦਾਲਤ ਨੇ ਲਿਆ ਨੋਟਿਸ

PunjabKesari

ਰੁਪਾਲੀ ਗਾਂਗੁਲੀ ਨੇ ਵੀ ਆਪਣੀ ਮਾਂ ਅਤੇ ਭਰਾ ਦੇ ਡਾਂਸ ਦੀ ਵੀਡੀਓ ਨੂੰ ਸਭ ਤੋਂ ਵਧੀਆ ਡਾਂਸ ਰੀਲ ਕਰਾਰ ਦਿੱਤਾ। ਉਨ੍ਹਾਂ ਨੇ ਆਪਣੀ ਮਾਂ ਨੂੰ 'ਮੰਮੀ ਰੌਕਸਟਾਰ' ਕਿਹਾ। ਫ਼ਿਲਮ 'ਧੁਰੰਧਰ' ਦੀ ਸਫਲਤਾ ਦੀ ਗੱਲ ਕਰੀਏ ਤਾਂ ਇਹ ਬਾਕਸ ਆਫਿਸ 'ਤੇ ਵੱਡੇ ਰਿਕਾਰਡ ਬਣਾ ਰਹੀ ਹੈ। ਸਰੋਤਾਂ ਅਨੁਸਾਰ, ਫ਼ਿਲਮ ਨੇ ਭਾਰਤ ਵਿੱਚ 600 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ ਅਤੇ ਵਿਸ਼ਵ ਪੱਧਰ 'ਤੇ 1000 ਕਰੋੜ ਰੁਪਏ ਦੀ ਕਮਾਈ ਕਰਨ ਦੇ ਬਹੁਤ ਨੇੜੇ ਹੈ। ਜ਼ਿਕਰਯੋਗ ਹੈ ਕਿ ਫ਼ਿਲਮ 'ਧੁਰੰਦਰ' ਅਦਿੱਤਿਆ ਧਰ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਇਸ ਫ਼ਿਲਮ ਵਿੱਚ ਸੰਜੇ ਦੱਤ, ਅਕਸ਼ੈ ਖੰਨਾ, ਆਰ ਮਾਧਵਨ ਅਤੇ ਅਰਜੁਨ ਰਾਮਪਾਲ ਵਰਗੇ ਵੱਡੇ ਸਿਤਾਰੇ ਸ਼ਾਮਲ ਹਨ। 

ਇਹ ਵੀ ਪੜ੍ਹੋ: ਖੱਡ 'ਚ ਜਾ ਡਿੱਗੀ ਸਵਾਰੀਆਂ ਨਾਲ ਭਰੀ ਬੱਸ ! 10 ਲੋਕਾਂ ਨੇ ਮੌਕੇ 'ਤੇ ਹੀ ਤੋੜਿਆ ਦਮ, 30 ਤੋਂ ਵਧੇਰੇ ਜ਼ਖ਼ਮੀ


author

cherry

Content Editor

Related News