ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰ ਭਾਵੁਕ ਹੋਇਆ ਦੋਸਤ, ਕਿਹਾ- ‘ਕਾਸ਼ ਕੋਈ ਕਰਿਸ਼ਮਾ ਹੋ ਜਾਵੇ...’

Sunday, Jun 06, 2021 - 04:11 PM (IST)

ਸੁਸ਼ਾਂਤ ਸਿੰਘ ਰਾਜਪੂਤ ਨੂੰ ਯਾਦ ਕਰ ਭਾਵੁਕ ਹੋਇਆ ਦੋਸਤ, ਕਿਹਾ- ‘ਕਾਸ਼ ਕੋਈ ਕਰਿਸ਼ਮਾ ਹੋ ਜਾਵੇ...’

ਮੁੰਬਈ (ਬਿਊਰੋ)— ਸੁਸ਼ਾਂਤ ਸਿੰਘ ਰਾਜਪੂਤ ਦਾ ਪਿਛਲੇ ਸਾਲ 14 ਜੂਨ ਨੂੰ ਦਿਹਾਂਤ ਹੋ ਗਿਆ ਸੀ। ਹੁਣ ਉਸ ਨੂੰ ਇਸ ਦੁਨੀਆ ਤੋਂ ਗਏ 1 ਸਾਲ ਹੋਣ ਜਾ ਰਿਹਾ ਹੈ। ਅਜਿਹੇ ’ਚ ਸੁਸ਼ਾਂਤ ਦੇ ਕਰੀਬੀ ਤੇ ਫ਼ਿਲਮ ਡਾਇਰੈਕਟਰ ਰੂਮੀ ਜਾਫਰੀ ਨੇ ਉਨ੍ਹਾਂ ਨੂੰ ਯਾਦ ਕੀਤਾ ਹੈ ਤੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਹਨ।

ਅਸਲ ’ਚ ਇਕ ਖ਼ਾਸ ਗੱਲਬਾਤ ਦੌਰਾਨ ਰੂਮੀ ਨੇ ਇਕ ਵੱਡੀ ਗੱਲ ਆਖ ਦਿੱਤੀ ਹੈ। ਰੂਮੀ ਦਾ ਕਹਿਣਾ ਹੈ ਕਿ ਕਾਸ਼ ਖ਼ੁਦਾ ਕੋਈ ਅਜਿਹਾ ਕਰਿਸ਼ਮਾ ਕਰ ਦੇਵੇ ਕਿ ਮੈਂ ਸੁਸ਼ਾਂਤ ਨੂੰ ਝਿੜਕ ਕੇ ਪੁੱਛਾ ਕਿ ਭਰਾ ਤੂੰ ਆਖਿਰ ਅਜਿਹਾ ਕਿਉਂ ਕੀਤਾ, ਕਿਉਂ ਸਾਨੂੰ ਸਾਰਿਆਂ ਨੂੰ ਛੱਡ ਕੇ ਇੰਝ ਹੀ ਚਲਾ ਗਿਆ।

ਇਹ ਖ਼ਬਰ ਵੀ ਪਡ਼੍ਹੋ : ਸੋਨੂੰ ਸੂਦ ਨੂੰ ਯਾਦ ਆਏ ਮਾਡਲਿੰਗ ਦੇ ਪੁਰਾਣੇ ਦਿਨ, ਸਾਂਝੀਆਂ ਕੀਤੀਆਂ ਅਣਦੇਖੀਆਂ ਤਸਵੀਰਾਂ

ਰੂਮੀ ਕਹਿੰਦੇ ਹਨ ਕਿ ਜਿਵੇਂ ਕਿ ਸੁਸ਼ਾਂਤ ਮੇਰੇ ਦੋਸਤ ਵਰਗਾ ਸੀ। ਉਹ ਭਾਵੇਂ ਮੇਰੇ ਤੋਂ ਜੂਨੀਅਰ ਹੀ ਸੀ ਪਰ ਮੈਂ ਉਸ ਕੋਲੋਂ ਕਈ ਚੀਜ਼ਾਂ ਸਿੱਖੀਆਂ ਹਨ। ਇੰਨਾ ਚੰਗਾ ਇਨਸਾਨ, ਹਮੇਸ਼ਾ ਹੱਸਣ ਵਾਲਾ, ਕੰਮ ਦੀ ਗੱਲ ਕਰਨਾ, ਮੇਰੇ ਘਰਵਾਲਿਆਂ ਨੂੰ ਆਪਣੇ ਪਰਿਵਾਰ ਵਰਗਾ ਸਨਮਾਨ ਦੇਣਾ ਤੇ ਨਾਲ ਹੀ ਇਕ ਅਜਿਹਾ ਕਲਾਕਾਰ, ਜੋ ਪ੍ਰਤਿਭਾ ਨਾਲ ਭਰਿਆ ਹੋਵੇ, ਬਹੁਤ ਘੱਟ ਅਜਿਹੇ ਲੋਕ ਹਨ।

ਮੈਨੂੰ ਸੁਸ਼ਾਂਤ ਦੇ ਪਰਿਵਾਰ ਬਾਰੇ ਸੋਚ ਕੇ ਬਹੁਤ ਦੁੱਖ ਹੁੰਦਾ ਹੈ ਕਿ ਜਿਨ੍ਹਾਂ ਨੇ ਉਸ ਨੂੰ ਪਾਲ-ਪੋਸ ਕੇ ਵੱਡਾ ਕੀਤਾ ਹੈ, ਉਹ ਕਿਵੇਂ ਮਹਿਸੂਸ ਕਰਦੇ ਹੋਣਗੇ। ਅਸੀਂ ਕੁਝ ਹੀ ਦਿਨਾਂ ਤੋਂ ਸੁਸ਼ਾਂਤ ਨੂੰ ਜਾਣਦੇ ਸੀ ਪਰ ਇੰਨੇ ਘੱਟ ਸਮੇਂ ’ਚ ਹੀ ਦਿਲ ਦਾ ਰਿਸ਼ਤਾ ਜੁੜ ਗਿਆ ਸੀ।

ਹਿੰਦੀ ਸਿਨੇਮਾ ਦੇ ਮੰਨੇ-ਪ੍ਰਮੰਨੇ ਸਕ੍ਰਿਪਟ ਰਾਈਟਰ ਤੇ ਨਿਰਦੇਸ਼ਕ ਰੂਮੀ ਜਾਫਰੀ ਅੱਗੇ ਕਹਿੰਦੇ ਹਨ, ‘ਸੁਸ਼ਾਂਤ ਦਾ ਜਾਣਾ ਫ਼ਿਲਮ ਇੰਡਸਟਰੀ ਲਈ ਤਾਂ ਇਕ ਵੱਡਾ ਘਾਟਾ ਹੈ ਹੀ ਪਰ ਮੇਰੇ ਲਈ ਇਹ ਨਿੱਜੀ ਘਾਟਾ ਹੈ। ਮੈਂ ਉਸ ਲੜਕੇ ਨੂੰ ਕਦੇ ਨਹੀਂ ਭੁੱਲ ਸਕਦਾ। ਭਗਵਾਨ ਕਰੇ ਜਿਥੇ ਵੀ ਹੁਣ ਉਹ ਹੈ, ਉਸ ਨੂੰ ਖੁਸ਼ ਰੱਖੇ।’


author

Rahul Singh

Content Editor

Related News