Mother's Day 2024: ਪਹਿਲੀ ਵਾਰ 'ਮਦਰਸ ਡੇਅ' ਮਨਾਉਣਗੀਆਂ ਇਹ ਅਭਿਨੇਤਰੀਆਂ

Sunday, May 12, 2024 - 08:41 AM (IST)

Mother's Day 2024: ਪਹਿਲੀ ਵਾਰ 'ਮਦਰਸ ਡੇਅ' ਮਨਾਉਣਗੀਆਂ ਇਹ ਅਭਿਨੇਤਰੀਆਂ

ਐਂਟਰਟੇਨਮੈਂਟ ਡੈਸਕ : ਤੁਸੀਂ ਆਪਣੀ ਮਾਂ ਲਈ ਜੋ ਵੀ ਕਰਦੇ ਹੋ, ਉਹ ਕਾਫ਼ੀ ਨਹੀਂ ਹੈ ਕਿਉਂਕਿ ਇਸ ਦੁਨੀਆਂ ਵਿਚ ਕੋਈ ਵੀ ਮਾਂ ਦੀ ਬਰਾਬਰੀ ਨਹੀਂ ਕਰ ਸਕਦਾ। ਇਹ ਬਿਲਕੁਲ ਸਹੀ ਕਿਹਾ ਗਿਆ ਹੈ। ਪ੍ਰਮਾਤਮਾ ਹਰ ਜਗ੍ਹਾ ਨਹੀਂ ਪਹੁੰਚ ਸਕਦਾ, ਇਸ ਲਈ ਉਸ ਨੇ ਮਾਂ ਨੂੰ ਬਣਾਇਆ ਅਤੇ ਮਾਂ ਦੀ ਖੁਸ਼ੀ ਮਨਾਉਣ ਲਈ ਇੱਕ ਦਿਨ ਬਣਾਇਆ ਗਿਆ ਹੈ। ਹਰ ਸਾਲ ਮਈ ਦੇ ਦੂਜੇ ਐਤਵਾਰ ਨੂੰ ਪੂਰੀ ਦੁਨੀਆ ਵਿਚ 'ਮਾਂ ਦਿਵਸ' ਮਨਾਇਆ ਜਾਂਦਾ ਹੈ।

ਇਸ ਸਾਲ ਇਹ ਦਿਨ 12 ਤਰੀਕ ਨੂੰ ਹੈ। ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਸੈਲੇਬਸ ਵੀ ਇਸ ਦਿਨ ਨੂੰ ਮਨਾਉਂਦੇ ਹਨ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਪੂਰੀ ਦੁਨੀਆ ਦੀਆਂ ਮਾਵਾਂ ਪ੍ਰਤੀ ਸਾਡਾ ਸਤਿਕਾਰ ਅਤੇ ਧੰਨਵਾਦ ਪ੍ਰਗਟ ਕਰਨਾ ਹੈ। ਇਸ ਲਈ ਇਸ ਮਦਰਸ ਡੇਅ 'ਤੇ ਆਓ ਜਾਣਦੇ ਹਾਂ ਉਨ੍ਹਾਂ ਬਾਲੀਵੁੱਡ ਮਾਵਾਂ ਬਾਰੇ, ਜੋ ਇਸ ਸਾਲ ਪਹਿਲੀ ਵਾਰ ਇਸ ਨੂੰ ਮਨਾਉਣਗੀਆਂ। ਇਸ ਲਿਸਟ 'ਚ ਕਈ ਅਭਿਨੇਤਰੀਆਂ ਦੇ ਨਾਂ ਸ਼ਾਮਲ ਹਨ।

PunjabKesari

ਰੁਬੀਨਾ ਦਿਲੈਕ
ਮਸ਼ਹੂਰ ਅਦਾਕਾਰਾ ਅਤੇ ਟੀਵੀ ਦੀ ਨੂੰਹ ਰੁਬੀਨਾ ਦਿਲੈਕ ਪਿਛਲੇ ਸਾਲ ਮਾਂ ਬਣੀ, ਉਸ ਨੇ ਜੁੜਵਾਂ ਧੀਆਂ ਨੂੰ ਜਨਮ ਦਿੱਤਾ। ਅਦਾਕਾਰਾ ਨੇ ਆਪਣੇ ਜੁੜਵਾਂ ਬੱਚਿਆਂ ਦਾ ਨਾਂ ਈਧਾ ਅਤੇ ਜੀਵਾ ਰੱਖਿਆ ਹੈ। ਇਸ ਸਾਲ ਉਹ ਪਹਿਲੀ ਵਾਰ ਆਪਣੀਆਂ ਧੀਆਂ ਨਾਲ ਮਾਂ ਦਿਵਸ ਮਨਾਉਣ ਜਾ ਰਹੀ ਹੈ।

PunjabKesari

ਦਿਸ਼ਾ ਪਰਮਾਰ
ਅਦਾਕਾਰਾ ਦਿਸ਼ਾ ਪਰਮਾਰ ਨੇ ਪਿਛਲੇ ਸਾਲ ਸਤੰਬਰ 'ਚ ਬੇਟੀ ਨਵਿਆ ਨੂੰ ਜਨਮ ਦਿੱਤਾ ਸੀ। ਦਿਸ਼ਾ ਪਰਮਾਰ ਦੀ ਬੇਟੀ ਹੁਣ 8 ਮਹੀਨੇ ਦੀ ਹੈ। ਅਜਿਹੇ 'ਚ ਅਦਾਕਾਰਾ ਆਪਣੀ ਬੇਟੀ ਨਾਲ ਮਾਂ ਦਿਵਸ ਮਨਾਉਣ ਲਈ ਕਾਫੀ ਉਤਸ਼ਾਹਿਤ ਹੈ।

PunjabKesari

ਦੀਪਿਕਾ ਕੱਕੜ
ਦੀਪਿਕਾ ਕੱਕੜ ਨੇ ਜੂਨ 2023 'ਚ ਬੇਟੇ ਰੁਹਾਨ ਨੂੰ ਜਨਮ ਦਿੱਤਾ ਸੀ। ਅਦਾਕਾਰਾ ਹਰ ਰੋਜ਼ ਸੋਸ਼ਲ ਮੀਡੀਆ 'ਤੇ ਆਪਣੇ ਬੇਟੇ ਨਾਲ ਫੋਟੋਆਂ ਅਤੇ ਵੀਡੀਓਜ਼ ਸ਼ੇਅਰ ਕਰਦੀ ਹੈ। ਦੱਸ ਦੇਈਏ ਕਿ ਰੁਹਾਨ ਅਗਲੇ ਮਹੀਨੇ ਇੱਕ ਸਾਲ ਦੇ ਹੋਣ ਜਾ ਰਿਹਾ ਹੈ। ਅਜਿਹੇ 'ਚ ਇਸ ਸਾਲ ਦੀਪਿਕਾ ਕੱਕੜ ਆਪਣੇ ਬੇਟੇ ਨਾਲ ਆਪਣਾ ਪਹਿਲਾ ਮਦਰਸ ਡੇਅ ਮਨਾਉਂਦੀ ਨਜ਼ਰ ਆਵੇਗੀ।

PunjabKesari

ਇਸ਼ਿਤਾ ਦੱਤਾ
ਦ੍ਰਿਸ਼ਯਮ ਦੀ ਅਦਾਕਾਰਾ ਇਸ਼ਿਤਾ ਦੱਤਾ ਨੇ ਪਿਛਲੇ ਸਾਲ ਇਕ ਬੇਟੇ ਨੂੰ ਜਨਮ ਦਿੱਤਾ, ਜਿਸ ਦਾ ਨਾਂ ਉਸ ਨੇ ਵਾਯੂ ਰੱਖਿਆ। ਹੁਣ ਤੱਕ ਅਦਾਕਾਰਾ ਨੇ ਪ੍ਰਸ਼ੰਸਕਾਂ ਨੂੰ ਆਪਣੇ ਲਾਡਲੇ ਦਾ ਚਿਹਰਾ ਨਹੀਂ ਦਿਖਾਇਆ ਹੈ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News