ਰੁਬੀਨਾ ਦਿਲੈਕ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ, ਕੋਰੋਨਾ ਨੂੰ ਮਾਤ ਦੇ ਕੇ ਕੰਮ ’ਤੇ ਪਰਤੀ ਅਦਾਕਾਰਾ

2021-06-15T12:36:11.247

ਮੁੰਬਈ (ਬਿਊਰੋ)– ‘ਬਿੱਗ ਬੌਸ 14’ ਦੀ ਜੇਤੂ ਰੁਬੀਨਾ ਦਿਲੈਕ ਦੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਹੈ। ਅਸਲ ’ਚ ਹਾਲ ਹੀ ’ਚ ਕੋਰੋਨਾ ਦੀ ਚਪੇਟ ’ਚ ਆਉਣ ਤੋਂ ਬਾਅਦ ਠੀਕ ਹੋ ਕੇ ਪਰਤੀ ਰੁਬੀਨਾ ਮੁੜ ਤੋਂ ਸੀਰੀਅਲ ‘ਸ਼ਕਤੀ’ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੀ ਹੈ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਰੁਬੀਨਾ ਕੋਰੋਨਾ ਦੀ ਚਪੇਟ ’ਚ ਆਈ ਸੀ ਪਰ ਹੁਣ ਉਹ ਪੂਰੀ ਤਰ੍ਹਾਂ ਨਾਲ ਠੀਕ ਹੈ ਤੇ ਮੁੜ ਆਪਣਾ ਕੰਮ ਸ਼ੁਰੂ ਕਰਨ ਜਾ ਰਹੀ ਹੈ।

PunjabKesari

ਕੋਰੋਨਾ ਕਾਰਨ ਮੁੰਬਈ ’ਚ ਲਾਗੂ ਤਾਲਾਬੰਦੀ ਕਰਕੇ ਸ਼ੋਅ ਲਟਕਿਆ ਹੋਇਆ ਸੀ ਪਰ ਹੁਣ ਇਹ ਮੁੜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਰੁਬੀਨਾ ਨੇ ਇਕ ਬਿਆਨ ’ਚ ਕਿਹਾ ਕਿ ਉਹ ਆਪਣੇ ਕੰਮ ਨਾਲ ਬੇਹੱਦ ਪਿਆਰ ਕਰਦੀ ਹੈ। ਇੰਨੇ ਮੁਸ਼ਕਿਲ ਸਮੇਂ ’ਚ ਕੰਮ ਹੀ ਉਸ ਨੂੰ ਹਿੰਮਤ ਦਿੰਦਾ ਹੈ।

PunjabKesari

ਸ਼ੂਟਿੰਗ ਲਈ ਲੰਮੇ ਸਮੇਂ ਬਾਅਦ ਘਰ ਤੋਂ ਨਿਕਲਣ ਨੂੰ ਲੈ ਕੇ ਰੁਬੀਨਾ ਦਿਲੈਕ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਵਰਕੋਹਾਲਿਕ ਰਹੀ ਹੈ। ਉਹ ਸੱਚ ’ਚ ਆਪਣੇ ਕੰਮ ਨਾਲ ਬੇਹੱਦ ਪਿਆਰ ਕਰਦੀ ਹੈ। ਇਕਾਂਤਵਾਸ ਦੌਰਾਨ ਉਸ ਨੇ ਇਸ ਨੂੰ ਹੋਰ ਵੀ ਜ਼ਿਆਦਾ ਯਾਦ ਕੀਤਾ। ਹਾਲਾਂਕਿ ਹੁਣ ਉਹ ਲੰਮੇ ਗੈਪ ਤੋਂ ਬਾਅਦ ਮੁੜ ਕੰਮ ’ਤੇ ਪਰਤ ਰਹੀ ਹੈ। ਇਹ ਬਿਲਕੁਲ ਅਲੱਗ ਹੋਵੇਗਾ, ਨਵੇਂ ਐੱਸ. ਓ. ਪੀ. ਤੇ ਪ੍ਰੋਟੋਕਾਲਜ਼ ਤੈਅ ਕੀਤੇ ਗਏ ਹਨ। ਕੋਵਿਡ ਨਾਲ ਜੂਝਣ ਤੋਂ ਬਾਅਦ ਹੁਣ ਉਹ ਸੁਰੱਖਿਆ ’ਤੇ ਹੋਰ ਵੀ ਧਿਆਨ ਦੇਵੇਗੀ।

PunjabKesari

ਮੁਸ਼ਕਿਲ ਸਮੇਂ ’ਚ ਆਪਣੇ ਕੰਮ ’ਤੇ ਪਰਤਣ ਨੂੰ ਲੈ ਕੇ ਰੁਬੀਨਾ ਨੇ ਕਿਹਾ ਕਿ ਉਹ ਧੰਨਵਾਦੀ ਹੈ ਕਿ ਉਹ ਉਸ ਚੀਜ਼ ਨੂੰ ਕਰ ਪਾ ਰਹੀ ਹੈ, ਜੋ ਉਸ ਨੂੰ ਸਭ ਤੋਂ ਵੱਧ ਪਸੰਦ ਹੈ। ਇਹੀ ਵਜ੍ਹਾ ਹੈ ਕਿ ਉਹ ਇੰਨੀ ਪਾਜ਼ੇਟਿਵ ਰਹਿੰਦੀ ਹੈ ਕਿਉਂਿਕ ਉਸ ਕੋਲ ਕਰਨ ਲਈ ਕਾਫੀ ਕੰਮ ਹੈ ਤੇ ਉਸ ਕੰਮ ਨੂੰ ਉਹ ਬੇਹੱਦ ਪਸੰਦ ਕਰਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor Rahul Singh