ਤੀਜੇ ਦਿਨ ‘ਆਰ. ਆਰ. ਆਰ.’ ਨੇ ਕੀਤੀ ਰਿਕਾਰਡਤੋੜ ਕਮਾਈ, ਵੀਕੈਂਡ ਕਲੈਕਸ਼ਨ ਰਹੀ ਇੰਨੇ ਕਰੋੜ

03/28/2022 3:19:49 PM

ਚੰਡੀਗੜ੍ਹ (ਬਿਊਰੋ)– ‘ਆਰ. ਆਰ. ਆਰ.’ ਫ਼ਿਲਮ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਫ਼ਿਲਮ ਆਏ ਦਿਨ ਕਮਾਈ ਦਾ ਨਵਾਂ ਰਿਕਾਰਡ ਬਣਾ ਰਹੀ ਹੈ। ਇਸ ਫ਼ਿਲਮ ਨੇ ਰਿਲੀਜ਼ ਦੇ ਤੀਜੇ ਦਿਨ ਯਾਨੀ ਕਿ ਐਤਵਾਰ ਨੂੰ ਵੀ ਸ਼ਾਨਦਾਰ ਕਮਾਈ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਆਸਕਰਸ 2022 : ਵਿਲ ਸਮਿਥ ਨੇ ਹੋਸਟ ਨੂੰ ਮਾਰਿਆ ਥੱਪੜ, ਇਸ ਕਾਰਨ ਬੁਰੀ ਤਰ੍ਹਾਂ ਭੜਕੇ

ਫ਼ਿਲਮ ਨੇ ਜਿਥੇ ਪਹਿਲੇ ਦਿਨ 19 ਕਰੋੜ ਤੇ ਦੂਜੇ ਦਿਨ 24 ਕਰੋੜ ਰੁਪਏ ਕਮਾਏ, ਉਥੇ ਫ਼ਿਲਮ ਨੇ ਹਿੰਦੀ ਭਾਸ਼ਾ ’ਚ ਤੀਜੇ ਦਿਨ ਯਾਨੀ ਕਿ ਐਤਵਾਰ ਨੂੰ 31.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫ਼ਿਲਮ ਨੇ ਕੁਲ 74.50 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

ਦੱਸ ਦੇਈਏ ਕਿ ‘ਆਰ. ਆਰ. ਆਰ.’ ਮਹਾਮਾਰੀ ਤੋਂ ਬਾਅਦ ਇਕ ਦਿਨ ’ਚ 30 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਫ਼ਿਲਮ ਬਣ ਗਈ ਹੈ। ਉਥੇ ‘ਆਰ. ਆਰ. ਆਰ.’ ਨੇ ਵੀਕੈਂਡ ’ਤੇ ਦੁਨੀਆ ਭਰ ’ਚ 500 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ।

ਫ਼ਿਲਮ ਨੂੰ ਐੱਸ. ਐੱਸ. ਰਾਜਾਮੌਲੀ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ’ਚ ਰਾਮ ਚਰਨ, ਜੂਨੀਅਰ ਐੱਨ. ਟੀ. ਆਰ., ਆਲੀਆ ਭੱਟ ਤੇ ਅਜੇ ਦੇਵਗਨ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਟਰੇਲਰ ਰਿਲੀਜ਼ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News