100 ਕਰੋੜ ਦੇ ਪਾਰ ਪਹੁੰਚੀ ‘ਆਰ. ਆਰ. ਆਰ.’, ‘ਬਾਹੂਬਲੀ’ ਦਾ ਟੁੱਟੇਗਾ ਰਿਕਾਰਡ
Wednesday, Mar 30, 2022 - 01:17 PM (IST)
ਮੁੰਬਈ (ਬਿਊਰੋ)– ਐੱਸ. ਐੱਸ. ਰਾਜਾਮੌਲੀ ਦੀ ਫ਼ਿਲਮ ‘ਆਰ. ਆਰ. ਆਰ.’ ਬਾਕਸ ਆਫਿਸ ’ਤੇ ਧਮਾਲ ਮਚਾ ਰਹੀ ਹੈ। ਫ਼ਿਲਮ ਨੇ ਕਮਾਈ ਦੇ ਕਈ ਰਿਕਾਰਡ ਤੋੜ ਦਿੱਤੇ ਹਨ ਤੇ ਨਿੱਤ ਦਿਨ ਨਵੇਂ ਰਿਕਾਰਡ ਬਣਾ ਵੀ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ‘ਦਿ ਕਸ਼ਮੀਰ ਫਾਈਲਜ਼’ ’ਤੇ ਦਿੱਤੇ ਕੇਜਰੀਵਾਲ ਦੇ ਬਿਆਨ ’ਤੇ ਭੜਕੇ ਪਰੇਸ਼ ਰਾਵਲ, ਆਖ ਦਿੱਤੀ ਇਹ ਗੱਲ
ਫ਼ਿਲਮ ਦੀ ਕਮਾਈ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੇ 5 ਦਿਨਾਂ ਅੰਦਰ 107.59 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਫ਼ਿਲਮ ਨੇ ਸ਼ੁੱਕਰਵਾਰ ਨੂੰ 20.07 ਕਰੋੜ, ਸ਼ਨੀਵਾਰ ਨੂੰ 24 ਕਰੋੜ, ਐਤਵਾਰ ਨੂੰ 31.50 ਕਰੋੜ, ਸੋਮਵਾਰ ਨੂੰ 17 ਕਰੋੜ ਤੇ ਮੰਗਲਵਾਰ 15.02 ਕਰੋੜ ਰੁਪਏ ਦੀ ਕਮਾਈ ਕੀਤੀ।
#RRR feveRRR grips mass circuits... SupeRRRb hold... Will cross *lifetime biz* of #Rajamouli's *first Blockbuster* #Baahubali [#Hindi] in *Week 1*... RRRacing towards ₹ 200 cr... Fri 20.07 cr, Sat 24 cr, Sun 31.50 cr, Mon 17 cr, Tue 15.02 cr. Total: ₹ 107.59 cr. #India biz. pic.twitter.com/mikZRMFrq8
— taran adarsh (@taran_adarsh) March 30, 2022
ਦੱਸ ਦੇਈਏ ਕਿ ਇਹ ਜਾਣਕਾਰੀ ਫ਼ਿਲਮ ਸਮੀਖਿਅਕ ਤਰਣ ਆਦਰਸ਼ ਨੇ ਸਾਂਝੀ ਕੀਤੀ ਹੈ। ਤਰਣ ਆਦਰਸ਼ ਨੇ ਇਹ ਵੀ ਦੱਸਿਆ ਕਿ ‘ਆਰ. ਆਰ. ਆਰ.’ 100 ਕਰੋੜ ਕਮਾਉਣ ਵਾਲੀ ਰਾਜਾਮੌਲੀ ਦੀ ਤੀਜੀ ਫ਼ਿਲਮ ਬਣ ਗਈ ਹੈ।
#RRR *HINDI* benchmarks...
— taran adarsh (@taran_adarsh) March 30, 2022
⭐ #SSRajamouli's third film to cross ₹ 💯 cr, #JrNTR - #RamCharan's first century
⭐ Will cross *lifetime biz* of #Baahubali [2015] in *Week 1*
⭐ Sixth 💯 cr film [post pandemic], after #Sooryavanshi, #83TheFilm, #Pushpa, #GangubaiKathiawadi and #TKF pic.twitter.com/bJ63EYEcg8
ਉਨ੍ਹਾਂ ਕਿਹਾ ਕਿ ‘ਆਰ. ਆਰ. ਆਰ.’ ਸਾਲ 2015 ’ਚ ਆਈ ਫ਼ਿਲਮ ‘ਬਾਹੂਬਲੀ’ ਦਾ ਆਲ ਟਾਈਮ ਰਿਕਾਰਡ ਤੋੜ ਦੇਵੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।