2022 ''ਚ ਫ਼ਿਲਮਾਂ ਦੀ ਲੱਗੇਗੀ ਝੜੀ, ਵੱਡੇ ਪਰਦੇ ''ਤੇ ਰਿਲੀਜ਼ ਹੋਣਗੀਆਂ ਇਹ ਵੱਡੀਆਂ ਫ਼ਿਲਮਾਂ

Saturday, Jan 01, 2022 - 11:44 AM (IST)

2022 ''ਚ ਫ਼ਿਲਮਾਂ ਦੀ ਲੱਗੇਗੀ ਝੜੀ, ਵੱਡੇ ਪਰਦੇ ''ਤੇ ਰਿਲੀਜ਼ ਹੋਣਗੀਆਂ ਇਹ ਵੱਡੀਆਂ ਫ਼ਿਲਮਾਂ

ਨਵੀਂ ਦਿੱਲੀ : ਸਾਲ 2021 'ਚ ਕੋਰੋਨਾ ਵਾਇਰਸ ਮਹਾਮਾਰੀ ਦੀ ਚੁਣੌਤੀ ਨਾਲ ਜੱਦੋ-ਜਹਿਦ ਤੋਂ ਬਾਅਦ 2022 ਫ਼ਿਲਮਾਂ ਦੀ ਰਿਲੀਜ਼ਿੰਗ ਦੇ ਲਿਹਾਜ਼ ਨਾਲ ਕਾਫ਼ੀ ਦਿਲਚਸਪ ਰਹਿਣ ਵਾਲਾ ਹੈ। ਇਸ 'ਚ ਕੁਝ ਫ਼ਿਲਮਾਂ ਅਜਿਹੀਆਂ ਹਨ, ਜਿਸ ਦੇ ਸਟਾਰ ਕਾਸਟ ਜਾਂ ਵਿਸ਼ੇ ਦੇ ਚਲਦੇ ਹੋਏ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 2022 'ਚ ਕੁਝ ਫ਼ਿਲਮਾਂ ਅਜਿਹੀਆਂ ਵੀ ਹਨ, ਜੋ ਪੈਨ ਇੰਡੀਆ ਰਿਲੀਜ਼ ਹੋਣਗੀਆਂ, ਜਿਸ ਦੇ ਚਲਦਿਆਂ ਆਉਣ ਵਾਲੇ ਸਾਲ ਦਾ ਰਿਲੀਜ਼ ਕਲੰਡਰ ਇਕਦਮ ਪੈਕ ਹੋ ਗਿਆ ਹੈ। 2022 'ਚ ਅਜਿਹੀਆਂ 12 ਫ਼ਿਲਮਾਂ ਹਨ, ਜਿਨ੍ਹਾਂ ਲਈ ਟਰੇਡ ਦੇ ਨਾਲ-ਨਾਲ ਦਰਸ਼ਕ ਵੀ ਬੇਕਰਾਰ ਹਨ।

'ਆਰ. ਆਰ. ਆਰ' 
7 ਜਨਵਰੀ ਨੂੰ ਐੱਸ. ਐੱਸ. ਰਾਜਾਮੌਲੀ. ਦੀ ਆਰ. ਆਰ. ਆਰ. ਸਿਨੇਮਾਂ ਘਰਾਂ 'ਚ ਪਹੁੰਚੇਗੀ। ਇਹ ਬ੍ਰਿਟਿਸ਼ ਹਕੂਮਤ ਦੇ ਦੌਰ 'ਚ ਸੈੱਟ ਪੀਰੀਅਡ ਡਰਾਮਾ ਫ਼ਿਲਮ ਹੈ। ਫ਼ਿਲਮ 'ਚ ਰਾਮ ਚਰਨ ਤੇਜਾ ਅਤੇ ਐੱਨ. ਟੀ. ਆਰ. ਜੂਨੀਅਰ ਲੀਡ ਰੋਲ 'ਚ ਹਨ ਜਦੋਂਕਿ ਅਜੇ ਦੇਵਗਨ ਤੇ ਆਲੀਆ ਭੱਟ ਅਹਿਮ ਕਿਰਦਾਰ 'ਚ ਨਜ਼ਰ ਆਉਣਗੇ। ਇਹ ਮੇਗਾ ਬਜਟ ਫ਼ਿਲਮ ਤੇਲਗੂ ਦੇ ਨਾਲ ਹਿੰਦੀ ਅਤੇ ਦੂਸਰੀ ਦੱਖਣੀ ਭਾਸ਼ਾਵਾ 'ਚ ਵੀ ਰਿਲੀਜ਼ ਹੋਵੇਗੀ।

'ਰਾਧੇ ਸ਼ਾਮ'
'ਬਾਹੂਬਲੀ' ਫ਼ਿਲਮਾਂ ਨਾਲ ਦਰਸ਼ਕਾਂ 'ਚ ਲੋਕਪ੍ਰਿਯ ਹੋਏ ਤੇਲਗੂ ਸੁਪਰ ਸਟਾਰ ਪ੍ਰਭਾਸ 14 ਜਨਵਰੀ ਨੂੰ ਬਹੁਭਾਸ਼ੀ ਫ਼ਿਲਮ 'ਰਾਧੇ ਸ਼ਾਮ' ਨਾਲ ਵੱਡੇ ਪਰਦੇ 'ਤੇ ਪਰਤਣਗੇ। ਇਹ ਫ਼ਿਲਮ ਤੇਲਗੂ ਦੇ ਨਾਲ ਹਿੰਦੀ, ਤਾਮਿਲ, ਮਲਿਆਲਮ ਅਤੇ ਕੰਨੜ ਭਾਸ਼ਾਵਾਂ 'ਚ ਰਿਲੀਜ਼ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਕਰਨ ਜੌਹਰ ਨੇ ਦਿੱਲੀ ਸਰਕਾਰ ਨੂੰ ਕੀਤੀ ਸਿਨੇਮਾਘਰ ਖੋਲ੍ਹਣ ਦੀ ਅਪੀਲ, ਲੋਕਾਂ ਨੇ ਸੁਣਾਈਆਂ ਖਰੀਆਂ-ਖਰੀਆਂ

'ਪ੍ਰਿਥਵੀਰਾਜ'
ਯਸ਼ਰਾਜ ਫ਼ਿਲਮਸ ਨਿਰਮਾਤਕ 'ਪ੍ਰਿਥਵੀਰਾਜ' 2022 ਦੀ ਮੋਸਟ ਅਵੇਟਿਡ ਫ਼ਿਲਮਾਂ 'ਚ ਸ਼ਾਮਲ ਹੈ। ਚਾਣਕਿਆ ਫੇਮ ਡਾ. ਚੰਦਰਪ੍ਰਕਾਸ਼ ਦਿਵੇਦੀ ਨਿਰਦੇਸ਼ਿਤ ਫ਼ਿਲਮ 'ਚ ਅਕਸ਼ੈ ਕੁਮਾਰ ਪ੍ਰਿਥਵੀਰਾਜ ਚੌਹਾਨ ਦੇ ਕਿਰਦਾਰ 'ਚ ਨਜ਼ਰ ਅਉਣਗੇ। 2017 'ਚ ਮਿਸ ਵਰਲਡ ਦਾ ਖਿਤਾਬ ਜਿੱਤਣ ਵਾਲੀ ਮਾਨੁਸ਼ੀ ਛਿੱਲਰ ਸੰਯੋਗਿਤਾ ਦੇ ਕਿਰਦਾਰ 'ਚ ਹੈ। 21 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ 'ਚ ਸੰਜੇ ਦੱਤ, ਸੋਨੂੰ ਸੂਦ ਵੀ ਅਹਿਮ ਕਿਰਦਾਰਾਂ 'ਚ ਨਜ਼ਰ ਆਉਣਗੇ।

'ਕੇ. ਜੀ. ਐੱਫ. ਚੈਪਟਰ 2'
ਮੂਲ ਰੂਪ 'ਚ ਮਲਿਆਲਮ 'ਚ ਬਣੀ 'ਕੇ. ਜੀ. ਐੱਫ. ਚੈਪਟਰ-2' 2022 ਦੀ ਮੋਸਟ ਅਵੇਟਡ ਫ਼ਿਲਮਾਂ 'ਚ ਸ਼ਾਮਲ ਹੈ। 'ਕੇ. ਜੀ. ਐੱਫ. ਚੈਪਟਰ-1' 2018 'ਚ ਰਿਲੀਜ਼ ਹੋਈ ਸੀ। ਹੁਣ ਦੂਸਰੇ ਭਾਗ ਨੂੰ ਹਿੰਦੀ 'ਚ ਵੀ ਰਿਲੀਜ਼ ਕੀਤਾ ਜਾਵੇਗਾ। 'ਕੇ. ਜੀ. ਐੱਫ.' 'ਚ ਯਸ਼ ਲੀਡ ਕਿਰਦਾਰ ਨਿਭਾਉਂਦੇ ਹਨ। ਦੂਸਰੇ ਭਾਗ 'ਚ ਸੰਜੇ ਦੱਤ ਤੇ ਰਵੀਨਾ ਟੰਡਨ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ। 14 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਨਿਰਦੇਸ਼ਨ ਪ੍ਰਸ਼ਾਤ ਨੀਲ ਨੇ ਕੀਤਾ ਹੈ।

'ਬ੍ਰਹਮਾਸਤਰ'
ਅਯਾਨ ਮੁਖਰਜੀ ਨਿਰਦੇਸ਼ਿਤ ਫ਼ਿਲਮ 'ਬ੍ਰਹਮਾਸਤਰ' ਮੋਸਟ ਐਂਟੀਸਪੇਟਿਡ ਫ਼ਿਲਮਾਂ 'ਚ ਸ਼ਾਮਲ ਹੈ। ਫ਼ਿਲਮ 'ਬ੍ਰਹਮਾਸਤਰ' 9 ਸਤੰਬਰ ਨੂੰ ਰਿਲੀਜ਼ ਹੋਵੇਗੀ। ਮਾਈਥੋਲੋਜ਼ੀ ਤੇ ਫੈਂਟੇਸੀ 'ਚ ਲਪੇਟੀ ਇਸ ਕਹਾਣੀ 'ਚ ਰਣਬੀਰ ਕਪੂਰ ਸੁਪਰਹੀਰੋ ਦੇ ਕਿਰਦਾਰ 'ਚ ਦਿਸਣਗੇ। ਆਲੀਆ ਭੱਟ, ਅਮਿਤਾਭ ਬੱਚਨ, ਮੌਨੀ ਰਾਏ ਅਤੇ ਨਾਗਅਰਜੁਨ ਮੁੱਖ ਕਿਰਦਾਰਾਂ 'ਚ ਨਜ਼ਰ ਆਉਣਗੇ।

ਇਹ ਖ਼ਬਰ ਵੀ ਪੜ੍ਹੋ : ਨਵੇਂ ਸਾਲ ਤੋਂ ਪਹਿਲਾਂ ਦਿਲਜੀਤ ਦੋਸਾਂਝ ਦਾ ਟਵੀਟ, ‘ਆਪਣੇ ਆਪ ਨੂੰ ਹੀ ਨਫ਼ਰਤ...’

'ਆਦੀਪੁਰਸ਼' 
ਓਮ ਰਾਓ ਨਿਰਦੇਸ਼ਤ ਆਦੀਪੁਰਸ਼ ਰਾਮਾਇਣ ਤੋਂ ਪ੍ਰੇਰਿਤ ਫ਼ਿਲਮ ਹੈ। ਇਸ 'ਚ ਪ੍ਰਭਾਸ ਰਾਮ, ਸਨੀ ਸਿੰਘ ਲਕਸ਼ਮਣ ਅਤੇ ਸੈਫ ਅਲੀ ਖ਼ਾਨ ਰਾਵਣ ਦੇ ਕਿਰਦਾਰ 'ਚ ਨਜ਼ਰ ਆਉਣਗੇ।

'ਗੰਗੂਬਾਈ ਕਾਠਿਆਵਾੜੀ'
ਸੰਜੇ ਲੀਲਾ ਭੰਸਾਲੀ ਦੀ ਗੰਗੂਬਾਈ ਕਾਠਿਆਵਾੜੀ 2022 ਦੀ ਮੁੱਖ ਫ਼ਿਲਮਾਂ 'ਚ ਸ਼ਾਮਲ ਹੈ। ਇਸ 'ਚ ਆਲੀਆ ਭੱਟ ਮੁੱਖ ਕਿਰਦਾਰ 'ਚ ਹੈ। ਇਹ ਫ਼ਿਲਮ ਹੁਸੈਨ ਜੈਦੀ ਦੀ ਕਿਤਾਬ 'ਮਾਫ਼ੀਆ ਕਵੀਸ ਆਫ ਮੁੰਬਈ' ਦੇ ਇਕ ਭਾਗ ਤੋਂ ਪ੍ਰੇਰਿਤ ਹੈ। ਫ਼ਿਲਮ 18 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਅਜੇ ਦੇਵਗਨ ਫ਼ਿਲਮ 'ਚ ਇਕ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ।

'ਲਾਈਗਰ'
'ਲਾਈਗਰ' ਨਾਲ ਕਰਨ ਜੌਹਰ ਤੇਲਗੂ ਸਟਾਰ ਵਿਜੈ ਦੇਵ੍ਰਕੋਂੜਾ ਨੂੰ ਬਾਲੀਵੁੱਡ 'ਚ ਲਾਂਚ ਕਰਨ ਜਾ ਰਹੇ ਹਨ। ਫ਼ਿਲਮ ਦਾ ਨਿਰਦੇਸ਼ਨ ਸਾਊਥ ਦੇ ਐਕਸ਼ਨ ਡਾਇਰੈਕਟਰ ਪੁਰੀ ਜਗਨਨਾਥ ਕਰ ਰਹੇ ਹਨ। ਅੰਨਿਆ ਪਾਂਡੇ ਫੀਮੇਲ ਲੀਡ ਹੈ ਤੇ ਲੀਜੈਂਡ੍ਰੀ ਮੁੱਕੇਬਾਜ ਮਾਈਕ ਟਾਈਸਨ ਇਸ 'ਚ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਹ ਫ਼ਿਲਮ 25 ਅਗਸਤ ਨੂੰ ਰਿਲੀਜ਼ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਮਹਾਠੱਗ ਸੁਕੇਸ਼ ਚੰਦਰਸ਼ੇਖਰ ਨੇ ਜੈਕਲੀਨ ਨਾਲ ਰਿਸ਼ਤੇ ਦਾ ਕੀਤਾ ਦਾਅਵਾ, ਕਿਹਾ- ‘ਇਸ ਮਾਮਲੇ ਨਾਲ ਅਦਾਕਾਰਾ ਦਾ...’

'ਰਾਮ ਸੇਤੂ'
ਅਕਸ਼ੈ ਕੁਮਾਰ ਦੀ 'ਰਾਮ ਸੇਤੂ' ਫ਼ਿਲਮ ਇਕ ਐਕਸ਼ਨ ਐਡਵੈਂਚਰ ਡਰਾਮਾ ਹੈ, ਜਿਸ ਦੀ ਕਹਾਣੀ ਭਾਰਤ ਦੀ ਸੰਸਕ੍ਰਿਤੀ ਤੇ ਇਤਿਹਾਸਕ ਵਿਰਾਸਤ ਦੀਆਂ ਜੜ੍ਹਾਂ ਨੂੰ ਟਟੋਲਣ 'ਤੇ ਆਧਾਰਿਤ ਹੈ। 'ਰਾਮ ਸੇਤੂ' ਭਾਰਤ 'ਚ ਅਮੇਜ਼ਨ ਸਟੂਡੀਓਜ਼ ਨਿਰਮਾਣਤ ਪਹਿਲੀ ਫ਼ਿਲਮ ਹੈ। ਇਸ ਦਾ ਨਿਰਦੇਸ਼ਨ ਅਭਿਸ਼ੇਕ ਸ਼ਰਮਾ ਕਰ ਰਹੇ ਹਨ। ਇਸ 'ਚ ਜੈਕਲੀਨ ਤੋਂ ਇਲਾਵਾ ਨੁਸਰਤ ਭਰੂਚਾ ਵੀ ਮੁੱਖ ਸਟਾਰ ਕਾਸਟ ਦਾ ਹਿੱਸਾ ਹੈ। ਇਹ ਫ਼ਿਲਮ ਦੀਵਾਲੀ 'ਤੇ ਰਿਲੀਜ਼ ਹੋਵੇਗੀ।

'ਧਾਕੜ'
'ਧਾਕੜ' ਸਪਾਈ ਫ਼ਿਲਮ ਹੈ, ਜਿਸ 'ਚ ਕੰਗਨਾ ਰਣੌਤ ਏਜੇਂਟ ਅਗਨੀ ਦੇ ਕਿਰਦਾਰ 'ਚ ਨਜ਼ਰ ਆਵੇਗੀ। ਅਰਜੁਨ ਰਾਮਪਾਲ ਰੂਦ੍ਰਵੀਰ ਨਾਮ ਦਾ ਕਿਰਦਾਰ ਨਿਭਾ ਰਹੇ ਹਨ। ਦਿਵਿਆ ਦੱਤਾ ਵੀ ਅਹਿਮ ਰੋਲ ਨਿਭਾ ਰਹੀ ਹੈ। ਇਹ ਫ਼ਿਲਮ 8 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

'ਗਣਪਤ'
ਟਾਈਗਰ ਸ਼ਰਾਫ ਤੇ ਕ੍ਰਿਤੀ ਸੇਨਨ ਦੀ ਮੇਗਾ ਬਜਟ ਫ਼ਿਲਮ 2022 ਦੀ ਮੋਸਟ ਅਵੇਟਡ ਫ਼ਿਲਮਾਂ 'ਚ ਸ਼ਾਮਲ ਹੈ। 23 ਦਸੰਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ 'ਚ ਟਾਈਗਰ ਤੇ ਕ੍ਰਿਤੀ ਬਿਲਕੁਲ ਨਵੇਂ ਅੰਦਾਜ਼ 'ਚ ਨਜ਼ਰ ਆਉਣਗੇ। ਫ਼ਿਲਮ ਨੇ ਹਾਲ 'ਚ ਹੀ ਲੰਦਨ 'ਚ ਸ਼ੂਟਿੰਗ ਪੂਰੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਨਿਮਰਤ ਖਹਿਰਾ ਨੇ ਦਿਲਜੀਤ ਦੋਸਾਂਝ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਵੇਖ ਪ੍ਰਸ਼ੰਸਕਾਂ ਦੇ ਚਿਹਰੇ 'ਤੇ ਆਇਆ ਨੂਰ

ਇਨ੍ਹਾਂ ਫ਼ਿਲਮਾਂ ਤੋਂ ਇਲਾਵਾ ਵਰੁਣ ਧਵਨ ਦੀ 'ਭੇੜੀਆ', ਅਜੇ ਦੇਵਗਨ ਦੀ 'ਰਨਵੇ 34', ਸਿਥਾਰਥ ਮਲਹੋਤਰਾ ਦੀ 'ਯੋਧਾ' ਤੇ 'ਮਿਸ਼ਨ ਮਜਨੂ', ਜਾਨ ਇਬਰਾਹਮ ਦੀ 'ਅਟੈਕ', ਕਾਰਤਿਕ ਆਰਿਅਨ ਦੀ 'ਭੂਲ ਭੁਲਈਆ 2', ਰਣਵੀਰ ਸਿੰਘ ਦੀ 'ਸਰਕਸ', ਸੰਨੀ ਦਿਓਲ ਦੀ 'ਗਦਰ 2', ਅਮਿਤਾਭ ਬੱਚਨ ਦੀ 'ਝਪੰਡ' ਦਾ ਵੀ 2022 'ਚ ਇੰਤਜਾਰ ਰਹੇਗਾ।

 

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News