ਅੰਤਰਰਾਸ਼ਟਰੀ ਪ੍ਰਾਜੈਕਟ ਲਈ ਜੁੜੀ ਰਾਏ ਕਪੂਰ ਫਿਲਮਜ਼

Saturday, Apr 22, 2023 - 05:54 PM (IST)

ਅੰਤਰਰਾਸ਼ਟਰੀ ਪ੍ਰਾਜੈਕਟ ਲਈ ਜੁੜੀ ਰਾਏ ਕਪੂਰ ਫਿਲਮਜ਼

ਮੁੰਬਈ (ਬਿਊਰੋ) : ਗਲੋਬਲ ਇੰਡੀਪੇਂਟ ਸਟੂਡੀਓ ਡਬਲਯੂ. ਆਈ. ਪੀ. ਅਤੇ ਪ੍ਰਮੁੱਖ ਭਾਰਤੀ ਪ੍ਰੋਡਕਸ਼ਨ ਕੰਪਨੀ ਰਾਏ ਕਪੂਰ ਫਿਲਮਜ਼ (ਆਰ. ਕੇ. ਐੱਫ.) ਨੇ ਮੰਨੇ-ਪ੍ਰਮੰਨੇ ਸਕ੍ਰਿਪਟ ਲੇਖਕ ਜੇਰੇਮੀ ਬ੍ਰਾਕ (ਦਿ ਲਾਸਟ ਕਿੰਗ ਆਫ ਸਕਾਟਲੈਂਡ, 'ਹਰ ਮੇਜੇਸਟੀ ਮਿਸਿਜ਼ ਬ੍ਰਾਊਨ') ਨੂੰ ਦਿ ਅਨਾਰਕੀ-ਦਿ ਰਿਲੇਂਟਲੇਸ ਰਾਈਜ਼ ਆਫ ਦਿ ਅਡਾਪਟ ਨੂੰ ਸਵਿਕਾਰ ਕਰਨ ਲਈ ’ਤੇ ਤਿਆਰ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਦੇ ਸ਼ੋਅ ’ਤੇ ਬੋਲਿਆ ਰੈਪਰ ਰਫਤਾਰ, ਕਿਹਾ– ‘ਉਥੇ ਸਿਰਫ ਸ਼ੋਸ਼ਾਬਾਜ਼ੀ ਹੁੰਦੀ ਹੈ...’

ਨਿਰਮਾਤਾ ਸਿਥਾਰਧ ਰਾਏ ਕਪੂਰ ਨੇ ਕਿਹਾ, 'ਅਸੀਂ ਐਲਾਨ ਕਰਦੇ ਹੋਏ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਵਿਲੀਅਮ ਡੈਲਰੀਮਪਲ ਦੇ ਗਲੋਬਲ ਬੈਸਟਸੇਲਰ ‘ਦਿ ਐਨਾਰਕੀ’ ਨੂੰ ਪ੍ਰੀਮੀਅਮ ਸੀਰੀਜ਼ ਵਿਚ ਢਾਲਣ ਲਈ ਬਫਟਾ ਐਵਾਰਡ ਜੇਤੂ ਸਕ੍ਰਿਪਟ ਰਾਈਟਰ ਜੇਰੇਮੀ ਬਰੌਕ ਨੂੰ ਬੋਰਡ 'ਚ ਲਿਆਏ ਹਾਂ।'

ਇਹ ਖ਼ਬਰ ਵੀ ਪੜ੍ਹੋ :  ਕਰਨ ਔਜਲਾ ਤੋਂ ਬਾਅਦ ਹੁਣ ਸ਼ੈਰੀ ਮਾਨ ਨੇ ਲਾਰੈਂਸ ਦੇ ਭਰਾ ਨਾਲ ਇਕੱਠੇ ਨਜ਼ਰ ਆਉਣ 'ਤੇ ਦਿੱਤਾ ਵੱਡਾ ਬਿਆਨ

ਪ੍ਰਸਿੱਧ ਲੇਖਕ ਤੇ ਇਤਿਹਾਸਕਾਰ ਵਿਲੀਅਮ ਡੈਲਰਿੰਪਲ ਵੱਲੋਂ ਇਕ ਪ੍ਰੀਮੀਅਮ ਟੈਲੀਵਿਜ਼ਨ ਸੀਰੀਜ਼ ਵਿਚ ਈਸਟ ਇੰਡੀਆ ਕੰਪਨੀ ਨੂੰ ਪੇਸ਼ ਕੀਤਾ ਗਿਆ ਹੈ। ਪ੍ਰਾਜੈਕਟ ਦੇ ਕਾਰਜਕਾਰੀ ਨਿਰਮਾਤਾਵਾਂ ਵਿਚ ਵੀ. ਆਈ. ਪੀ. ਦੇ ਪਾਲ ਲੀ (ਈਸਟਟਾਊਨ ਦੇ ਮੇਅਰ), ਰਾਏ ਕਪੂਰ ਫਿਲਮਜ਼ ਦੇ ਸਿਧਾਰਥ ਰਾਏ ਕਪੂਰ (ਦੰਗਲ) ਅਤੇ XPat ਪ੍ਰੋਡਕਸ਼ਨ ਦੇ ਨਾਜ਼ ਹੈਦਰ ਸ਼ਾਮਲ ਹਨ।


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News