ਹੁਣ ਇਸ ਫ਼ਿਲਮ ''ਚ ਨਜ਼ਰ ਆਉਣਗੇ ਰੌਸ਼ਨ ਪ੍ਰਿੰਸ ਤੇ ਪਾਇਲ ਰਾਜਪੂਤ

Friday, Nov 20, 2020 - 10:58 AM (IST)

ਹੁਣ ਇਸ ਫ਼ਿਲਮ ''ਚ ਨਜ਼ਰ ਆਉਣਗੇ ਰੌਸ਼ਨ ਪ੍ਰਿੰਸ ਤੇ ਪਾਇਲ ਰਾਜਪੂਤ

ਜਲੰਧਰ (ਵੈੱਬ ਡੈਸਕ) —  ਪੰਜਾਬੀ ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਅਤੇ ਅਦਾਕਾਰਾ ਪਾਇਲ ਰਾਜਪੂਤ ਦੀ ਨਵੀਂ ਫ਼ਿਲਮ ਦਾ ਐਲਾਨ ਕੀਤਾ ਗਿਆ ਹੈ। 'ਰੰਗ ਰੱਤਾ' ਟਾਈਟਲ ਹੇਠ ਰਿਲੀਜ਼ ਹੋਣ ਵਾਲੀ ਇਸ ਫ਼ਿਲਮ 'ਚ ਰੌਸ਼ਨ ਪ੍ਰਿੰਸ ਤੇ ਪਾਇਲ ਰਾਜਪੂਤ ਲੀਡ ਰੋਲ 'ਚ ਨਜ਼ਰ ਆਉਣਗੇ। ਇਸ ਫ਼ਿਲਮ ਦੀ ਕਹਾਣੀ ਗੁਰਚਰਨ ਸਿੰਘ ਤੇ ਹਰਚਰਨ ਵੜੈਚ ਵੱਲੋਂ ਲਿਖੀ ਗਈ ਹੈ। ਹਾਲਾਂਕਿ ਇਸ ਫ਼ਿਲਮ ਦਾ ਨਿਰਦੇਸ਼ਨ ਗੁਰਚਰਨ ਸਿੰਘ ਕਰਨਗੇ।

PunjabKesari

ਦੱਸ ਦਈਏ ਕਿ ਇਸ ਫ਼ਿਲਮ 'ਚ ਰੌਸ਼ਨ ਪ੍ਰਿੰਸ ਤੇ ਪਾਇਲ ਰਾਜਪੂਤ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਮਹਾਵੀਰ ਭੁੱਲਰ, ਸਤਵੰਤ ਕੌਰ, ਯਾਦ ਗਰੇਵਾਲ ਸਮੇਤ ਹੋਰ ਕਈ ਕਲਾਕਾਰ ਨਜ਼ਰ ਆਉਣਗੇ। 

 
 
 
 
 
 
 
 
 
 
 
 
 
 
 
 

A post shared by Roshan Prince (@theroshanprince)

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਰੌਸ਼ਨ ਪ੍ਰਿੰਸ ਨੂੰ 'ਇੱਕ ਸੰਧੂ ਹੁੰਦਾ ਸੀ' ਫ਼ਿਲਮ 'ਚ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਰੌਸ਼ਨ ਪ੍ਰਿੰਸ ਦੀਆਂ ਹੋਰ ਵੀ ਕਈ ਫ਼ਿਲਮ ਰਿਲੀਜ਼ ਹੋਣ ਵਾਲੀਆਂ ਹਨ। ਜਦੋਂ ਕਿ ਪਾਇਲ ਰਾਜਪੂਤ ਵੀ ਕਈ ਪ੍ਰੋਜੈਕਟਾਂ 'ਤੇ ਕੰਮ ਕਰ ਰਹੀ ਹੈ। ਪਾਇਲ ਰਾਜਪੂਤ ਪੰਜਾਬੀ ਤੋਂ ਇਲਾਵਾ ਹੋਰ ਵੀ ਕਈ ਖ਼ੇਤਰੀ ਭਾਸ਼ਾਵਾਂ ਦੀਆਂ ਫ਼ਿਲਮਾਂ ਲਈ ਕੰਮ ਕਰ ਰਹੀ ਹੈ ।

 
 
 
 
 
 
 
 
 
 
 
 
 
 
 
 

A post shared by Roshan Prince (@theroshanprince)


author

sunita

Content Editor

Related News