ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਰਿਤੇਸ਼ ਦੇਸ਼ਮੁਖ ਦੀ ਪਤਨੀ ਨਾਲ ਰੋਮਾਂਟਿਕ ਵੀਡੀਓ

Tuesday, Jun 29, 2021 - 06:09 PM (IST)

ਸੋਸ਼ਲ ਮੀਡੀਆ ''ਤੇ ਵਾਇਰਲ ਹੋਈ ਰਿਤੇਸ਼ ਦੇਸ਼ਮੁਖ ਦੀ ਪਤਨੀ ਨਾਲ ਰੋਮਾਂਟਿਕ ਵੀਡੀਓ

ਮੁੰਬਈ- ਬਾਲੀਵੁੱਡ ਇੰਡਸਟਰੀ ਦੀ ਕਿਊਟ ਜੋੜੀ ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਡਿਸੂਜਾ ਜਿਸ ਨੂੰ ਸੋਸ਼ਲ ਮੀਡੀਆ ਉੱਤੇ ਖ਼ੂਬ ਪਸੰਦ ਕੀਤਾ ਜਾਂਦਾ ਹੈ। ਦੋਹਾਂ ਦੀ ਕਮਿਸਟਰੀ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਖ਼ੂਬ ਪਸੰਦ ਆਉਂਦੀ ਹੈ। ਹਾਲ ਹੀ ‘ਚ ਦੋਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਿਹਾ ਹੈ। ਜਿਸ ਨੂੰ ਸੋਸ਼ਲ ਮੀਡੀਆ 'ਤੇ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 
 

A post shared by Riteish Deshmukh (@riteishd)


ਰਿਤੇਸ਼ ਦੇਸ਼ਮੁਖ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਗੋਆ ਦੀਆਂ ਛੁੱਟੀਆਂ ਦਾ ਥ੍ਰੋਬੈਕ ਵੀਡੀਓ ਪੋਸਟ ਕੀਤਾ ਹੈ। ਜਿਸ ‘ਚ ਉਹ ਆਪਣੀ ਪਤਨੀ ਜੇਨੇਲੀਆ ਦੇ ਨਾਲ ‘ਅਕੇਲੇ ਹੈ ਤੋਂ ਕਿਆ ਗਮ ਹੈ’ ਉੱਤੇ ਮਸਤੀ ਕਰਦੇ ਹੋਏ ਰੋਮਾਂਟਿਕ ਹੁੰਦੇ ਨਜ਼ਰ ਆ ਰਹੇ ਹਨ। ਇਸ ਰੀਲ ਵੀਡੀਓ ਉੱਤੇ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ। ਪ੍ਰਸ਼ੰਸਕ ਅਤੇ ਕਲਾਕਾਰ ਕਮੈਂਟ ਕਰਕੇ ਇਸ ਜੋੜੀ ਦੀ ਤਾਰੀਫ਼ ਕਰ ਰਹੇ ਹਨ।
ਜੇ ਗੱਲ ਕਰੀਏ ਰਿਤੇਸ਼ ਦੇਸ਼ਮੁਖ ਦੇ ਵਰਕ ਫਰਟ ਦੀ ਤਾਂ ਉਹ ਅਖੀਰਲੀ ਵਾਰ ‘ਬਾਗੀ 3’ ‘ਚ ਨਜ਼ਰ ਆਏ ਸੀ। ਉਹ ਅਕਸਰ ਹੀ ਆਪਣੀ ਪਤਨੀ ਅਤੇ ਬੱਚਿਆਂ ਦੀਆਂ ਕਿਊਟ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ।  


author

Aarti dhillon

Content Editor

Related News