ਅੱਲੂ ਅਰਜੁਨ ਨੂੰ ਲੈ ਕੇ ਫ਼ਿਲਮ ਬਣਾਉਣਾ ਚਾਹੁੰਦੇ ਨੇ ਰੋਹਿਤ ਸ਼ੈੱਟੀ

Saturday, Dec 03, 2022 - 05:58 PM (IST)

ਅੱਲੂ ਅਰਜੁਨ ਨੂੰ ਲੈ ਕੇ ਫ਼ਿਲਮ ਬਣਾਉਣਾ ਚਾਹੁੰਦੇ ਨੇ ਰੋਹਿਤ ਸ਼ੈੱਟੀ

ਮੁੰਬਈ (ਵਾਰਤਾ)– ਬਾਲੀਵੁੱਡ ਫ਼ਿਲਮਕਾਰ ਰੋਹਿਤ ਸ਼ੈੱਟੀ ਸਾਊਥ ਸੁਪਰਸਟਾਰ ਅੱਲੂ ਅਰਜੁਨ ਨੂੰ ਲੈ ਕੇ ਫ਼ਿਲਮ ਬਣਾਉਣਾ ਚਾਹੁੰਦੇ ਹਨ। ਰੋਹਿਤ ਸ਼ੈੱਟੀ ਨੇ ਦੱਖਣ ਭਾਰਤੀ ਅਦਾਕਾਰਾਂ ਨਾਲ ਫ਼ਿਲਮਾਂ ’ਚ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਹੈ।

ਰੋਹਿਤ ਸ਼ੈੱਟੀ ਨੇ ਦੱਸਿਆ ਕਿ ਉਹ ਅੱਲੂ ਅਰਜੁਨ ਨਾਲ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਅਜੀਤ ਕੁਮਾਰ, ਕਾਰਥੀ ਵਰਗੇ ਹੋਰ ਦੱਖਣ ਭਾਰਤੀ ਕਲਾਕਾਰਾਂ ਨਾਲ ਫ਼ਿਲਮਾਂ ’ਚ ਕੰਮ ਕਰਨਾ ਪਸੰਦ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਹਾਦਸੇ ਤੋਂ ਬਾਅਦ ਗਾਇਕ ਜੁਬਿਨ ਨੇ ਹਸਪਤਾਲ ਦੇ ਬੈੱਡ ਤੋਂ ਸਾਂਝੀ ਕੀਤੀ ਤਸਵੀਰ, ਆਖੀ ਇਹ ਗੱਲ

ਦੱਸ ਦੇਈਏ ਕਿ ਰੋਹਿਤ ਸ਼ੈੱਟੀ ਦੀ ਆਗਾਮੀ ਫ਼ਿਲਮ ‘ਸਰਕਸ’ ਦਾ ਬੀਤੇ ਦਿਨੀਂ ਟਰੇਲਰ ਰਿਲੀਜ਼ ਹੋਇਆ ਹੈ। ਇਸ ਫ਼ਿਲਮ ’ਚ ਰਣਵੀਰ ਸਿੰਘ ਮੁੱਖ ਭੂਮਿਕਾ ਨਿਭਾਅ ਰਹੇ ਹਨ। ਰੋਹਿਤ ਸ਼ੈੱਟੀ ਦੀ ‘ਸਰਕਸ’ ਫ਼ਿਲਮ 60 ਦੇ ਦਹਾਕੇ ’ਤੇ ਆਧਾਰਿਤ ਹੈ, ਜਿਸ ਦਾ ਕਨੈਕਸ਼ਨ ‘ਗੋਲਮਾਲ’ ਫ਼ਿਲਮ ਨਾਲ ਵੀ ਹੈ।

ਉਥੇ ਅੱਲੂ ਅਰਜੁਨ ਦੀ ਗੱਲ ਕਰੀਏ ਤਾਂ ‘ਪੁਸ਼ਪਾ : ਦਿ ਰਾਈਜ਼’ ਵਰਗੀ ਬਲਾਕਬਸਟਰ ਫ਼ਿਲਮ ਦੇਣ ਮਗਰੋਂ ਅੱਲੂ ਹੁਣ ‘ਪੁਸ਼ਪਾ : ਦਿ ਰੂਲ’ ਦੀ ਤਿਆਰੀ ਕਰ ਰਹੇ ਹਨ, ਜਿਸ ਦੇ ਅਗਲੇ ਸਾਲ ਰਿਲੀਜ਼ ਹੋਣ ਦੀ ਚਰਚਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News