‘ਰੌਕੀ ਔਰ ਰਾਣੀ...’ ਫ਼ਿਲਮ ਲਈ ਰਣਵੀਰ ਤੇ ਆਲੀਆ ਦੀ ਫੀਸ ਜਾਣ ਕੇ ਤੁਸੀਂ ਵੀ ਹੋਵੋਗੇ ਹੈਰਾਨ
Tuesday, Jul 25, 2023 - 10:23 AM (IST)
ਮੁੰਬਈ (ਬਿਊਰੋ)– ਰਣਵੀਰ ਸਿੰਘ ਤੇ ਆਲੀਆ ਭੱਟ ਦੀ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ 28 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਦਾ ਨਿਰਦੇਸ਼ਨ ਕਰਨ ਜੌਹਰ ਨੇ ਕੀਤਾ ਹੈ। ਇਸ ਦੇ ਟਰੇਲਰ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਕਰਨ ਜੌਹਰ ਦੀ ਖ਼ਾਸ ਫ਼ਿਲਮ ਹੈ। ਖੈਰ ਹੁਣ ਆਓ ਜਾਣਦੇ ਹਾਂ ਕਿ ਫ਼ਿਲਮ ’ਚ ਕੰਮ ਕਰਨ ਵਾਲੇ ਮੁੱਖ ਕਲਾਕਾਰਾਂ ਨੂੰ ਕਿੰਨੇ ਪੈਸੇ ਮਿਲੇ ਹਨ–
ਰਣਵੀਰ ਸਿੰਘ
ਰਣਵੀਰ ਸਿੰਘ ਦੀਆਂ ਪਿਛਲੀਆਂ ਤਿੰਨ ਫ਼ਿਲਮਾਂ ਬਾਕਸ ਆਫਿਸ ’ਤੇ ਉਮੀਦ ਮੁਤਾਬਕ ਕਮਾਈ ਨਹੀਂ ਕਰ ਸਕੀਆਂ ਹਨ ਪਰ ਉਸ ਦਾ ਦਬਦਬਾ ਅਜੇ ਵੀ ਬਰਕਰਾਰ ਹੈ। ਉਹ ਵੱਡੇ ਨਿਰਦੇਸ਼ਕਾਂ ਦੀ ਪਸੰਦ ਬਣਿਆ ਰਹਿੰਦਾ ਹੈ। ਇਸ ਸਿਲਸਿਲੇ ’ਚ ਉਸ ਨੇ ਕਰਨ ਜੌਹਰ ਦੀ ਫ਼ਿਲਮ ’ਚ ਰੌਕੀ ਦਾ ਕਿਰਦਾਰ ਨਿਭਾਇਆ ਹੈ। ਖ਼ਬਰਾਂ ਮੁਤਾਬਕ ਰਣਵੀਰ ਨੇ ਇਸ ਰੋਲ ਲਈ ਕਰੀਬ 25 ਕਰੋੜ ਰੁਪਏ ਫੀਸ ਲਈ ਹੈ।
ਆਲੀਆ ਭੱਟ
ਆਲੀਆ ਭੱਟ ਨੂੰ ਇਸ ਦੌਰ ਦੀਆਂ ਕੁਝ ਚੰਗੀਆਂ ਮੁੱਖ ਧਾਰਾ ਦੀਆਂ ਅਦਾਕਾਰਾਂ ’ਚ ਗਿਣਿਆ ਜਾਂਦਾ ਹੈ। ‘ਗੰਗੂਬਾਈ ਕਾਠੀਆਵਾੜੀ’ ਨਾਲ ਉਸ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਇਕੱਲਿਆਂ ਫ਼ਿਲਮ ਹਿੱਟ ਕਰਨ ਦੀ ਸਮਰੱਥਾ ਰੱਖਦੀ ਹੈ ਪਰ ਉਸ ਦੀ ਤੇ ਰਣਵੀਰ ਸਿੰਘ ਦੀ ਫੀਸ ’ਚ ਕਾਫੀ ਫਰਕ ਹੈ। ਆਲੀਆ ਦੀ ਫੀਸ ਲਗਭਗ 10 ਕਰੋੜ ਦੱਸੀ ਜਾਂਦੀ ਹੈ, ਜੋ ਕਿ ਰਣਵੀਰ ਦੀ ਫੀਸ ਤੋਂ 15 ਕਰੋੜ ਰੁਪਏ ਘੱਟ ਹੈ।
ਇਹ ਖ਼ਬਰ ਵੀ ਪੜ੍ਹੋ : 25 ਸਾਲ ਦੀ ਉਮਰ ’ਚ ਕਰੋੜਪਤੀ ਬਣਿਆ ‘Bigg Boss OTT 2’ ’ਚ ਨਜ਼ਰ ਆਉਣ ਵਾਲਾ ਯੂਟਿਊਬਰ ਅਭਿਸ਼ੇਕ ਮਲਹਾਨ
ਧਰਮਿੰਦਰ
ਆਪਣੇ ਦੌਰ ਦੇ ਸੁਪਰਸਟਾਰ ਧਰਮਿੰਦਰ ਵੀ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦਾ ਹਿੱਸਾ ਹਨ। ਉਹ ਰੌਕੀ ਦੇ ਦਾਦਾ ਦੀ ਭੂਮਿਕਾ ਨਿਭਾਅ ਰਹੇ ਹਨ। ਅਸੀਂ ਉਨ੍ਹਾਂ ਨੂੰ ਆਖਰੀ ਵਾਰ ‘ਤਾਜ’ ਵੈੱਬ ਸੀਰੀਜ਼ ’ਚ ਦੇਖਿਆ ਸੀ। ਧਰਮਿੰਦਰ ਨੇ ਇਸ ਫ਼ਿਲਮ ਲਈ ਲਗਭਗ 1.5 ਕਰੋੜ ਰੁਪਏ ਚਾਰਜ ਕੀਤੇ ਹਨ।
ਜਯਾ ਬੱਚਨ
‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ’ਚ ਜਯਾ ਬੱਚਨ ਨੇ ਰੌਕੀ ਦੀ ਦਾਦੀ ਦਾ ਕਿਰਦਾਰ ਨਿਭਾਇਆ ਹੈ। ਅਸੀਂ ਉਨ੍ਹਾਂ ਨੂੰ ਆਖਰੀ ਵਾਰ 9 ਸਾਲ ਪਹਿਲਾਂ ‘ਕੀ ਐਂਡ ਕਾ’ ’ਚ ਦੇਖਿਆ ਸੀ। ਇਸ ਫ਼ਿਲਮ ਲਈ ਉਨ੍ਹਾਂ ਨੂੰ ਕਰੀਬ 1 ਕਰੋੜ ਰੁਪਏ ਮਿਲੇ ਹਨ।
ਸ਼ਬਾਨਾ ਆਜ਼ਮੀ
ਭਾਰਤੀ ਸਮਾਨਾਂਤਰ ਸਿਨੇਮਾ ਦੀਆਂ ਚੋਟੀ ਦੀਆਂ ਔਰਤਾਂ ’ਚੋਂ ਇਕ ਸ਼ਬਾਨਾ ਆਜ਼ਮੀ ਵੀ ਇਸ ਫ਼ਿਲਮ ਦਾ ਹਿੱਸਾ ਹੈ। ਉਹ ਰਾਣੀ ਦੀ ਦਾਦੀ ਬਣ ਗਈ ਹੈ। ਆਲੀਆ ਭੱਟ ਰਾਣੀ ਦਾ ਕਿਰਦਾਰ ਨਿਭਾਅ ਰਹੀ ਹੈ। ਖ਼ਬਰਾਂ ਮੁਤਾਬਕ ਸ਼ਬਾਨਾ ਨੂੰ ਇਸ ਫ਼ਿਲਮ ਲਈ 1 ਕਰੋੜ ਰੁਪਏ ਮਿਲੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।