''ਬਿਗ ਬੌਸ 15'' ਦਾ ਹਿੱਸਾ ਨਹੀਂ ਹੋਵੇਗੀ ਰਿਆ ਚੱਕਰਵਰਤੀ, ਠੁਕਰਾਈ ਮੋਟੀ ਰਕਮ

Thursday, Sep 30, 2021 - 01:57 PM (IST)

''ਬਿਗ ਬੌਸ 15'' ਦਾ ਹਿੱਸਾ ਨਹੀਂ ਹੋਵੇਗੀ ਰਿਆ ਚੱਕਰਵਰਤੀ, ਠੁਕਰਾਈ ਮੋਟੀ ਰਕਮ

ਮੁੰਬਈ- ਰਿਐਲਿਟੀ ਸ਼ੋਅ 'ਬਿਗ ਬੌਸ 15' 2 ਅਕਤੂਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਸ਼ੋਅ 'ਚ ਇਸ ਵਾਰ ਕੌਣ-ਕੌਣ ਮੁਕਾਬਲੇਬਾਜ਼ ਨਜ਼ਰ ਆਵੇਗਾ ਉਨ੍ਹਾਂ ਦੇ ਨਾਂ ਵੀ ਸਾਹਮਣੇ ਆਏ ਸਨ ਜਿਨ੍ਹਾਂ 'ਚ ਤੇਜਸਵੀ ਪ੍ਰਕਾਸ਼, ਅਕਾਸਾ ਸਿੰਘ, ਪ੍ਰਤੀਕ ਸਹਿਜਪਾਲ, ਸ਼ਮਿਤਾ ਸ਼ੈੱਟੀ, ਨਿਸ਼ਾਂਤ ਭੱਟ, ਡੋਨਲ, ਉਮਰ ਰਿਆਜ਼, ਕਰਨ ਕੁੰਦਰਾ, ਇਸ਼ਾਨ ਸ਼ਹਿਗਲ ਅਤੇ ਸਿੰਬਾ ਨਾਗਪਾਲ ਸ਼ਾਮਲ ਹਨ। ਬੀਤੇ ਦਿਨ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਰਿਆ ਚੱਕਰਵਰਤੀ ਵੀ ਬਿਗ ਬੌਸ 15 'ਚ ਨਜ਼ਰ ਆਵੇਗੀ। ਅਦਾਕਾਰਾ ਨੂੰ 35 ਲੱਖ ਪ੍ਰਤੀ ਹਫਤੇ ਦੇ ਹਿਸਾਬ ਨਾਲ ਮੋਟੀ ਫੀਸ ਵੀ ਆਫਰ ਕੀਤੀ ਗਈ ਹੈ ਪਰ ਹੁਣ ਖਬਰ ਹੈ ਕਿ ਰਿਆ ਚੱਕਰਵਰਤੀ ਨੇ 'ਬਿਗ ਬੌਸ' ਦਾ ਆਫਰ ਠੁਕਰਾ ਦਿੱਤਾ ਹੈ। 

Bollywood Tadka
ਰਿਪੋਰਟ ਮੁਤਾਬਕ ਰਿਆ ਫਿਰ ਤੋਂ ਕੰਮ ਸ਼ੁਰੂ ਕਰਨਾ ਚਾਹੁੰਦੀ ਹੈ ਅਤੇ ਇਸ ਲਈ ਬਾਲੀਵੁੱਡ ਤੋਂ ਇਲਾਵਾ ਸਾਊਥ 'ਚ ਵੀ ਕੰਮ ਦੀ ਤਲਾਸ਼ 'ਚ ਪ੍ਰਡਿਊਸਰਾਂ ਨੂੰ ਲਗਾਤਾਰ ਮਿਲ ਰਹੀ ਹੈ। ਉਹ ਕੰਮ 'ਤੇ ਵਾਪਸ ਜਾਣਾ ਚਾਹੁੰਦੀ ਹੈ ਪਰ 'ਬਿਗ ਬੌਸ 15' 'ਚ ਨਹੀਂ ਜਾਣਾ ਚਾਹੁੰਦੀ। 

रिया चक्रवर्ती के जेल जाने पर गांव वाले हैरान, जानिए कहां रहते थे पूर्वज

ਦੱਸ ਦੇਈਏ ਕਿ ਸਾਲ 2020 'ਚ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਰਿਆ ਚਰਚਾ 'ਚ ਹੈ। ਡਰੱਗ ਮਾਮਲੇ 'ਚ ਵੀ ਰਿਆ ਦਾ ਨਾਂ ਸਾਹਮਣੇ ਆਇਆ ਸੀ ਅਤੇ ਉਦੋਂ ਉਸ ਤੋਂ ਪੁੱਛਗਿੱਛ ਵੀ ਕੀਤੀ ਗਈ ਸੀ ਜਿਸ ਤੋਂ ਬਾਅਦ ਰਿਆ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਕਾਫੀ ਸਮੇਂ ਤੱਕ ਜੇਲ੍ਹ 'ਚ ਰਹਿਣਾ ਪਿਆ ਸੀ। ਰਿਪੋਰਟ ਮੁਤਾਬਕ ਰਿਆ ਨੂੰ ਕੁਝ ਫਿਲਮਾਂ ਅਤੇ ਵੈੱਬ ਸੀਰੀਜ਼ ਦੇ ਆਫਰ ਵੀ ਮਿਲੇ ਹਨ ਪਰ ਅਜੇ ਕੁਝ ਵੀ ਫਾਈਨਲ ਨਹੀਂ ਕੀਤਾ ਹੈ।


author

Aarti dhillon

Content Editor

Related News