ਰਿਤਿਕ-ਸਬਾ ਦੋਸਤ ਦੀ ਮੰਗਣੀ ਸਮਾਰੋਹ ''ਚ ਇਕੱਠੇ ਆਏ ਨਜ਼ਰ, ਜੋੜੇ ਨੇ ਦਿੱਤੇ ਸ਼ਾਨਦਾਰ ਪੋਜ਼

Monday, Oct 10, 2022 - 12:18 PM (IST)

ਰਿਤਿਕ-ਸਬਾ ਦੋਸਤ ਦੀ ਮੰਗਣੀ ਸਮਾਰੋਹ ''ਚ ਇਕੱਠੇ ਆਏ ਨਜ਼ਰ, ਜੋੜੇ ਨੇ ਦਿੱਤੇ ਸ਼ਾਨਦਾਰ ਪੋਜ਼

ਬਾਲੀਵੁੱਡ ਡੈਸਕ- ਰਿਤਿਕ ਰੋਸ਼ਨ ਅਤੇ ਸਬਾ ਆਜ਼ਾਦ ਇਨ੍ਹੀਂ ਦਿਨੀਂ ਬੀ-ਟਾਊਨ ’ਚ ਸਭ ਤੋਂ ਚਰਚਿਤ ਜੋੜਿਆਂ ’ਚੋਂ ਇੱਕ ਹਨ, ਜੋ ਅਕਸਰ ਆਪਣੀ ਆਊਟਿੰਗ ਨੂੰ ਲੈ ਕੇ ਸੁਰਖੀਆਂ ਬਟੋਰਦੇ ਹਨ। ਦੋਵਾਂ ਨੂੰ ਅਕਸਰ ਇਕ-ਦੂਜੇ ਨਾਲ ਹੈਂਗਆਊਟ ਕਰਦੇ ਦੇਖਿਆ ਜਾਂਦਾ ਹੈ।

PunjabKesari

ਇਹ ਵੀ ਪੜ੍ਹੋ : ਖ਼ੂਬਸੂਰਤ ਫ਼ਿਲਮੀ ਸਫ਼ਰ ਜਿਊਣ ਵਾਲੀ ਰੇਖਾ ਨੇ ਨਿੱਜੀ ਜ਼ਿੰਦਗੀ 'ਚ ਹੰਢਾਈ ਇਕੱਲਤਾ, ਜਾਣੋ ਅਦਾਕਾਰਾ ਦਾ ਜੀਵਨ

ਇਸ ਦੌਰਾਨ ਐਤਵਾਰ ਨੂੰ ਸਬਾ-ਰਿਤਿਕ ਆਪਣੇ ਦੋਸਤ ਦੀ ਮੰਗਣੀ ਸਮਾਰੋਹ ’ਚ ਇਕੱਠੇ ਪਹੁੰਚੇ, ਜਿੱਥੇ ਦੋਵੇਂ ਆਪਣੇ ਸਟਾਈਲਿਸ਼ ਲੁੱਕ ਨਾਲ ਲਾਈਮਲਾਈਟ ਚੁਰਾਉਂਦੇ ਨਜ਼ਰ ਆਏ। ਹੁਣ ਇਸ ਜੋੜੇ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਸਬਾ-ਰਿਤਿਕ ਨੂੰ ਇਕ ਦੋਸਤ ਦੀ ਮੰਗਣੀ ’ਤੇ ਚਿੱਟੇ ਪਹਿਰਾਵੇ ’ਚ ਟਵਿਨ ਕਰਦੇ ਦੇਖਿਆ ਗਿਆ ਸੀ। ਜਿੱਥੇ ਉਹ ਵਾਈਟ ਕ੍ਰੌਪ ਟੌਪ ਨਾਲ ਮੈਚਿੰਗ ਟਰਾਊਜ਼ਰ ’ਚ ਸਟਾਈਲਿਸ਼ ਲੱਗ ਰਹੀ ਸੀ।

PunjabKesari

ਇਸ ਦੇ ਨਾਲ ਹੀ ਰਿਤਿਕ ਵੀ ਸਫ਼ੈਦ ਬਲੇਜ਼ਰ ਦੇ ਨਾਲ ਮੈਚਿੰਗ ਪੈਂਟ ਪਹਿਨ ਕੇ ਕਾਫ਼ੀ ਡੈਸ਼ਿੰਗ ਨਜ਼ਰ ਆਏ। ਦੋਵਾਂ ਨੂੰ ਇਸ ਖੂਬਸੂਰਤ ਅੰਦਾਜ਼ ’ਚ ਦੇਖਿਆ ਗਿਆ। 

ਇਹ ਵੀ ਪੜ੍ਹੋ : ਆਲੀਆ ਤੋਂ ਲੈ ਕੇ ਕੈਟਰੀਨਾ ਕੈਫ਼ ਤੱਕ ਇਹ ਅਦਾਕਾਰਾਂ ਪਹਿਲੀ ਵਾਰ ਰੱਖਣਗੀਆਂ ਕਰਵਾਚੌਥ

PunjabKesari

ਮੰਗਣੀ ਸਮਾਰੋਹ ਲਈ ਇਕੱਠੇ ਪਹੁੰਚੇ ਜੋੜੇ ਨੇ ਕਾਰ ਤੋਂ ਉੱਤਰ ਕੇ ਇਕੱਠੇ ਪਾਪਰਾਜ਼ੀ ਨੂੰ ਜ਼ਬਰਦਸਤ ਪੋਜ਼ ਦਿੱਤੇ। ਦੋਵੇਂ ਇਕੱਠੇ ਬੇਹੱਦ ਜੱਚ ਰਹੇ ਸੀ। ਇਸ ਦੌਰਾਨ ਦੋਵਾਂ ਦੀ ਕੈਮਿਸਟਰੀ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਆਈ। ਤਸਵੀਰਾਂ ’ਚ  ਰਿਤਿਕ ਅਤੇ ਸਬਾ ਬੇਹੱਦ ਖੁਸ਼ ਨਜ਼ਰ ਆ ਰਹੇ ਹਨ।

PunjabKesari

ਤੁਹਾਨੂੰ ਦੱਸ ਦੇਈਏ ਕਿ ਰਿਤਿਕ ਅਤੇ ਸਬਾ ਪਿਛਲੇ ਇਕ ਸਾਲ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਸਬਾ ਨੂੰ ਅਕਸਰ ਰਿਤਿਕ ਦੇ ਪਰਿਵਾਰਕ ਈਵੈਂਟਸ ’ਚ ਵੀ ਦੇਖਿਆ ਜਾਂਦਾ ਹੈ।
 


author

Shivani Bassan

Content Editor

Related News