18 ਨਵੰਬਰ ਨੂੰ ਸਿਨੇਮਾਘਰਾਂ ''ਚ ਰਿਲੀਜ਼ ਹੋਵੇਗੀ ਫ਼ਿਲਮ ''ਮਿਸਟਰ ਮੰਮੀ''

Thursday, Nov 10, 2022 - 05:55 PM (IST)

18 ਨਵੰਬਰ ਨੂੰ ਸਿਨੇਮਾਘਰਾਂ ''ਚ ਰਿਲੀਜ਼ ਹੋਵੇਗੀ ਫ਼ਿਲਮ ''ਮਿਸਟਰ ਮੰਮੀ''

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁਖ ਤੇ ਜੇਨੇਲੀਆ ਸਟਾਰਰ ਫ਼ਿਲਮ 'ਮਿਸਟਰ ਮੰਮੀ' 18 ਨਵੰਬਰ ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸ਼ਾਦ ਅਲੀ ਦੁਆਰਾ ਨਿਰਦੇਸ਼ਿਤ ਇਸ ਗੁੰਝਲਦਾਰ ਕਾਮੇਡੀ ਦਾ ਅਨੰਦ ਲੈਣ ਲਈ ਪ੍ਰਸ਼ੰਸਕਾਂ ਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪਏਗਾ। ਫਿਲਮ ਨੂੰ ਟੀ-ਸੀਰੀਜ਼ ਦੁਆਰਾ ਨਿਰਮਿਤ ਕੀਤਾ ਗਿਆ ਹੈ। ਇਸ ਟਵਿਸਟਡ ਲਾਫਟਰ ਰਾਈਡ ਦਾ ਟਰੇਲਰ ਪਹਿਲਾਂ ਹੀ ਦਰਸ਼ਕਾਂ ਦੇ ਦਿਲਾਂ ’ਚ ਜਗ੍ਹਾ ਬਣਾ ਚੁੱਕਾ ਹੈ। 

ਦੱਸ ਦਈਏ ਕਿ ਫ਼ਿਲਮ ਭਾਵਨਾਵਾਂ, ਡਰਾਮੇ ਤੇ ਬਹੁਤ ਸਾਰੀ ਕਾਮੇਡੀ ਨਾਲ ਭਰਪੂਰ ਪਰਿਵਾਰਕ ਮਨੋਰੰਜਨ ਹੈ, ਜੋ ਤੁਹਾਨੂੰ ਜ਼ਰੂਰ ਹਸਾਏਗੀ। ਪਹਿਲਾਂ ਕਦੇ ਨਾ ਦੇਖੇ ਗਏ ਕੰਸੈਪਟ ਨਾਲ ਹਰ ਕੋਈ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਟੀ-ਸੀਰੀਜ਼ ਦੁਆਰਾ ਪੇਸ਼ ਕੀਤੀ ਗਈ 'ਮਿਸਟਰ ਮੰਮੀ' ਹੈਕਟਿਕ ਸਿਨੇਮਾ ਪ੍ਰੋਡਕਸ਼ਨ ਤੇ ਬਾਉਂਡ ਸਕ੍ਰਿਪਟ ਪਿਕਚਰਜ਼ ਲਿਮਿਟੇਡ ਪ੍ਰੋਡਕਸ਼ਨ ਦੀ ਫ਼ਿਲਮ ਹੈ। 'ਮਿਸਟਰ ਮੰਮੀ' ਟੀ-ਸੀਰੀਜ਼, ਸ਼ਿਵ ਅਨੰਤ ਤੇ ਸ਼ਾਦ ਅਲੀ ਦੁਆਰਾ ਨਿਰਮਿਤ ਹੁਣ 18 ਨਵੰਬਰ ਨੂੰ ਸਿਨੇਮਾਘਰਾਂ 'ਚ ਸਾਰਿਆਂ ਦਾ ਮਨੋਰੰਜਨ ਕਰੇਗੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 


author

sunita

Content Editor

Related News