ਪੌਪ ਸਟਾਰ ਰਿਹਾਨਾ ਮੁੜ ਆਈ ਚਰਚਾ ’ਚ, ਇਸ ਵਾਰ ਵਜ੍ਹਾ ਬਣਿਆ ਨਵਾਂ ਹੇਅਰਸਟਾਈਲ

03/02/2021 4:25:44 PM

ਮੁੰਬਈ (ਬਿਊਰੋ)– ਪੌਪ ਸਟਾਰ ਰਿਹਾਨਾ ਕਿਸੇ ਨਾ ਕਿਸੇ ਕਾਰਨ ਚਰਚਾ ’ਚ ਬਣੀ ਰਹਿੰਦੀ ਹੈ। ਇਨ੍ਹੀਂ ਦਿਨੀਂ ਉਹ ਆਪਣੇ ਨਵੇਂ ਹੇਅਰਸਟਾਈਲ ਦੇ ਚਲਦਿਆਂ ਸੁਰਖ਼ੀਆਂ ’ਚ ਹੈ। ਗਾਇਕਾ ਨੇ ਆਪਣੇ ਲਗਜ਼ਰੀ ਲੇਬਲ ‘ਸੈਵੇਜ ਐਕਸ ਫੈਂਟੀ’ ਲਈ ਫੋਟੋਸ਼ੂਟ ਕਰਵਾਇਆ ਹੈ। ਫੋਟੋਸ਼ੂਟ ਲਈ ਉਸ ਨੇ ਫਲੋਰਲ ਬਿਕਨੀ ’ਚ ਪੋਜ਼ ਦਿੱਤੇ ਹਨ।

ਰਿਹਾਨਾ ਦਾ ਹੇਅਰਸਟਾਈਲ ਕਾਫੀ ਆਕਰਸ਼ਿਤ ਲੱਗ ਰਿਹਾ ਹੈ। ਫਿਲਿਕਸ ਹੇਅਰਸਟਾਈਲ ਰਿਹਾਨਾ ’ਤੇ ਕਾਫੀ ਜਚ ਰਿਹਾ ਹੈ। ਸੈਲੇਬ੍ਰਿਟੀ ਹੇਅਰਸਟਾਈਲਿਸਟ ਯੁਸੇਫ ਨੇ ਰਿਹਾਨਾ ਦਾ ਫੋਟੋਸ਼ੂਟ ਸ਼ੇਅਰ ਕਰਦਿਆਂ ਲਿਖਿਆ, ‘ਮੇਕਿੰਗ ਮੈਜਿਕ’। ਉਸ ਨੇ ਰਿਹਾਨਾ ਦੇ ਇਸ ਸ਼ਾਨਦਾਰ ਲੁੱਕ ਨੂੰ ਤਿਆਰ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by badgalriri (@badgalriri)

ਰਿਹਾਨਾ ਨੇ ਖੁਦ ਵੀ ਇਸ ਫੋਟੋਸ਼ੂਟ ਦੀ ਝਲਕ ਸਾਂਝੀ ਕੀਤੀ ਹੈ। ਉਸ ਨੇ ਲਿਖਿਆ, ‘ਸੈਵੇਜ ਐਫ. ਡੌਂਟ ਟਰਿੱਪ’।

ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਰਿਹਾਨਾ ਨੇ ਇਕ ਫੋਟੋਸ਼ੂਟ ਦੀ ਤਸਵੀਰ ਸਾਂਝੀ ਕੀਤੀ ਸੀ। ਇਸ ਤਸਵੀਰ ’ਚ ਰਿਹਾਨਾ ਨੇ ਟਾਪਲੈੱਸ ਪੋਜ਼ ਦਿੱਤਾ ਸੀ। ਉਸ ਨੇ ਗਲੇ ’ਚ ਭਗਵਾਨ ਗਣੇਸ਼ ਦਾ ਪੈਂਡੇਂਟ ਵੀ ਪਹਿਨਿਆ ਸੀ, ਜਿਸ ਕਾਰਨ ਉਹ ਟਰੋਲਰਜ਼ ਦੇ ਨਿਸ਼ਾਨੇ ’ਤੇ ਆ ਗਈ ਸੀ।

 
 
 
 
 
 
 
 
 
 
 
 
 
 
 
 

A post shared by Yusef | Celebrity Hair Stylist (@yusefhairnyc)

ਰਿਹਾਨਾ ਨੇ ਇਸ ਤੋਂ ਪਹਿਲਾਂ ਵੀ ਆਪਣੇ ਵਰਚੂਅਲ ਰਨਵੇ ਸ਼ੋਅ ‘ਸੈਵੇਜ ਐਕਸ ਫੈਂਟੀ’ ’ਚ ਲਾਂਜਰੀ ਕਲੈਕਸ਼ਨ ਨੂੰ ਦਿਖਾਇਆ ਸੀ। ਇਸ ਸ਼ੋਅ ਲਈ ਗੀਤ ‘ਡੂਮ’ ਦੀ ਵਰਤੋਂ ਕੀਤੀ ਗਈ ਸੀ। ਇਸ ਗੀਤ ’ਚ ਇਸਲਾਮ ਦੀ ਹਦੀਸ ਹੈ। ਹਦੀਸ ਉਹ ਗੱਲਾਂ ਹਨ, ਜੋ ਪੈਗੰਬਰ ਨੇ ਆਖੀਆਂ ਸਨ। ਹਦੀਸ ਨੂੰ ਇਕ ਲਾਂਜਰੀ ਫੈਸ਼ਨ ਸ਼ੋਅ ’ਚ ਇਸਤੇਮਾਲ ਹੁੰਦਾ ਦੇਖ ਸੋਸ਼ਲ ਮੀਡੀਆ ’ਤੇ ਯੂਜ਼ਰਸ ਨੇ ਨਾਰਾਜ਼ਗੀ ਜਤਾਈ ਸੀ। ਇਸ ’ਤੇ ਰਿਹਾਨਾ ਨੇ ਮੁਆਫ਼ੀ ਵੀ ਮੰਗੀ ਸੀ।

ਨੋਟ– ਰਿਹਾਨਾ ਦੇ ਹੇਅਰਸਾਈਟਲ ਬਾਰੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News