ਅੰਬਾਨੀਆਂ ਨੂੰ ਨਚਾਉਣ ਵਾਲੀ ਰਿਹਾਨਾ ਹੈ 11 ਹਜ਼ਾਰ ਕਰੋੜ ਦੀ ਮਾਲਕਣ, ਭਾਰਤ ਦੀ ਪਹਿਲੀ ਫੇਰੀ ਬਣੀ ਚਰਚਾ 'ਚ

Tuesday, Mar 05, 2024 - 12:05 PM (IST)

ਅੰਬਾਨੀਆਂ ਨੂੰ ਨਚਾਉਣ ਵਾਲੀ ਰਿਹਾਨਾ ਹੈ 11 ਹਜ਼ਾਰ ਕਰੋੜ ਦੀ ਮਾਲਕਣ, ਭਾਰਤ ਦੀ ਪਹਿਲੀ ਫੇਰੀ ਬਣੀ ਚਰਚਾ 'ਚ

ਮੁੰਬਈ— ਅਮਰੀਕਨ ਪੌਪ ਸਟਾਰ ਰਿਹਾਨਾ ਨੇ ਪਹਿਲੀ ਵਾਰ ਭਾਰਤ ਆਈ ਤੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਗ੍ਰੈਂਡ ਪ੍ਰੀ-ਵੈਡਿੰਗ ਈਵੈਂਟ 'ਚ ਸ਼ਿਰਕਤ ਕੀਤੀ ਸੀ। ਅੰਬਾਨੀਆਂ ਦੇ ਫੰਕਸ਼ਨ 'ਚ ਗਾਇਕਾ ਰਿਹਾਨਾ ਨੇ ਸ਼ਾਨਦਾਰ ਪਰਫਾਰਮੈਂਸ ਦਿੱਤੀ। ਆਪਣੀ ਦਮਦਾਰ ਪੇਸ਼ਕਾਰੀ ਨਾਲ ਉਨ੍ਹਾਂ ਨੇ ਪੂਰੇ ਬਾਲੀਵੁੱਡ ਦੇ ਨਾਲ-ਨਾਲ ਹੋਰ ਵੀ ਵੱਡੀਆਂ ਹਸਤੀਆਂ ਨੂੰ ਨੱਚਣ ਲਈ ਮਜ਼ਬੂਤ ਕਰ ਦਿੱਤਾ। ਰਿਹਾਨਾ ਨੇ ਆਪਣੀ ਪਰਫਾਰਮੈਂਸ ਮਗਰੋਂ ਨਾਲ ਉਹ ਵਾਪਸ ਚਲੀ ਗਈ ਪਰ ਉਸ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਨਾ ਸਿਰਫ ਵਾਇਰਲ ਹੋ ਰਹੇ ਹਨ, ਸਗੋਂ ਗਾਇਕਾ ਦੀ ਹਰ ਪਾਸੇ ਖ਼ੂਬ ਤਾਰੀਫ਼ ਹੋ ਰਹੀ ਹੈ।

PunjabKesari

11 ਹਜ਼ਾਰ ਕਰੋੜ ਦੀ ਮਾਲਕਣ ਰਿਹਾਨਾ
ਦੱਸ ਦਈਏ ਕਿ ਰਿਹਾਨਾ 11 ਹਜ਼ਾਰ ਕਰੋੜ ਜਾਇਦਾਦ ਦੀ ਮਾਲਕਣ ਹੈ ਪਰ ਉਸ 'ਚ ਹੰਕਾਰ ਜ਼ਰਾ ਵੀ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਅੰਬਾਨੀ ਪਰਿਵਾਰ ਦੇ ਫੰਕਸ਼ਨ 'ਚ ਪਰਫਾਰਮ ਕਰਨ ਲਈ ਉਸ ਨੇ 70 ਕਰੋੜ ਰੁਪਏ ਲਏ ਸੀ। ਉਸ ਦੀ ਪਰਫਾਰਮੈਂਸ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋਏ। ਇਸ ਦੇ ਨਾਲ ਰਿਹਾਨਾ ਦੇ ਜਾਮਨਗਰ ਏਅਰਪੋਰਟ 'ਤੇ ਵੀ ਵੀਡੀਓ ਵਾਇਰਲ ਹੋ ਰਹੇ ਹਨ, ਜਿਸ 'ਚ ਉਹ ਫੈਨਜ਼ ਤੇ ਪਾਪਰਾਜ਼ੀ ਨਾਲ ਇੰਝ ਤਸਵੀਰਾਂ ਖਿਚਵਾ ਰਹੀ ਹੈ, ਜਿਵੇਂ ਉਹ ਉਸ ਦੇ ਦੋਸਤ ਹੋਣ। ਇਸ ਦੇ ਨਾਲ ਰਿਹਾਨਾ ਨੇ ਮਹਿਲਾ ਪੁਲਸ ਕਰਮਚਾਰੀਆਂ ਨੂੰ ਗਲ ਨਾਲ ਲਾਇਆ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ।

PunjabKesari

ਫੈਂਟੀ ਬਿਊਟੀ ਨਾਂ ਦੀ ਚਲਾਉਂਦੀ ਮੇਕਅੱਪ ਕੰਪਨੀ
ਦੱਸਣਯੋਗ ਹੈ ਕਿ ਰਿਹਾਨਾ ਪੂਰੀ ਦੁਨੀਆ ਦੇ ਸਭ ਤੋਂ ਅਮੀਰ ਕਲਾਕਾਰਾਂ 'ਚੋਂ ਇੱਕ ਹੈ। ਉਹ ਸਿਰਫ ਗਾਇਕੀ ਤੋਂ ਹੀ ਨਹੀਂ ਬਲਕਿ ਆਪਣੇ ਬਿਜ਼ਨੈੱਸ ਤੋਂ ਵੀ ਅਰਬਾਂ ਰੁਪਏ ਕਮਾਉਂਦੀ ਹੈ। ਖ਼ਬਰਾਂ ਅਨੁਸਾਰ, ਰਿਹਾਨਾ ਫੈਂਟੀ ਬਿਊਟੀ ਨਾਮ ਦੀ ਮੇਕਅੱਪ ਕੰਪਨੀ ਦੀ ਮਾਲਕਣ ਹੈ, ਜਿਸ ਦੀ ਨੈੱਟ ਵਰਥ ਹਜ਼ਾਰਾਂ ਕਰੋੜ ਹੈ। ਉਸ ਦੀ ਕੁੱਲ ਜਾਇਦਾਦ 11 ਹਜ਼ਾਰ ਕਰੋੜ ਤੋਂ ਜ਼ਿਆਦਾ ਦੱਸੀ ਜਾਂਦੀ ਹੈ।

PunjabKesari

ਬਾਲੀਵੁੱਡ ਸੈਲੇਬਸ ਨਾਲ ਹੋ ਰਿਹਾ ਕੰਪੇਅਰ
ਰਿਹਾਨਾ ਦਾ ਇਹ ਅੰਦਾਜ਼ ਭਾਰਤ ਦੇ ਲੋਕਾਂ ਦਾ ਦਿਲ ਜਿੱਤ ਰਿਹਾ ਹੈ ਕਿਉਂਕਿ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਬਾਲੀਵੁੱਡ ਸੈਲੇਬਸ ਕਿਸੇ ਨਾਲ ਸਿੱਧੇ ਮੂੰਹ ਗੱਲ ਤੱਕ ਨਹੀਂ ਕਰਦੇ। ਦੋਸਤਾਨਾ ਵਿਵਹਾਰ ਤਾਂ ਦੂਰ ਦੀ ਗੱਲ ਹੈ। ਅਜਿਹੇ 'ਚ ਰਿਹਾਨਾ ਜੋ ਕਿ ਪਹਿਲੀ ਵਾਰ ਭਾਰਤ ਆਈ ਅਤੇ ਪਹਿਲੀ ਵਾਰ ਹੀ ਉਸ ਨੇ ਲੋਕਾਂ ਨੂੰ ਆਪਣਾ ਕਾਇਲ ਬਣਾ ਲਿਆ। ਉਸ ਦੀ ਸਾਦਗੀ ਸਚਮੁੱਚ ਕਾਬਿਲੇ ਤਾਰੀਫ ਹੈ। 

PunjabKesari

PunjabKesari

PunjabKesari


author

sunita

Content Editor

Related News