ਮਾਂ ਬਣਨ ਵਾਲੀ ਹੈ ਗਾਇਕਾ ਰਿਹਾਨਾ, ਪ੍ਰੇਮੀ ਨਾਲ ਫਲਾਂਟ ਕੀਤਾ ''ਬੇਬੀ ਬੰਪ'' (ਤਸਵੀਰਾਂ)

Tuesday, Feb 01, 2022 - 10:21 AM (IST)

ਮਾਂ ਬਣਨ ਵਾਲੀ ਹੈ ਗਾਇਕਾ ਰਿਹਾਨਾ, ਪ੍ਰੇਮੀ ਨਾਲ ਫਲਾਂਟ ਕੀਤਾ ''ਬੇਬੀ ਬੰਪ'' (ਤਸਵੀਰਾਂ)

ਮੁੰਬਈ (ਬਿਊਰੋ) : ਮਸ਼ਹੂਰ ਗਾਇਕਾ ਰਿਹਾਨਾ ਦੇ ਘਰ ਜਲਦ ਹੀ ਬੱਚੇ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਜੀ ਹਾਂ, ਰਿਹਾਨਾ ਮਾਂ ਬਣਨ ਵਾਲੀ ਹੈ। ਗਾਇਕਾ ਰਿਹਾਨਾ ਪ੍ਰੇਮੀ A$AP ਰੌਕੀ ਨਾਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ। ਹਾਲ ਹੀ 'ਚ ਦੋਵਾਂ ਨੂੰ ਨਿਊਯਾਰਕ ਦੀਆਂ ਸੜਕਾਂ 'ਤੇ ਟਹਿਲਦੇ ਦੇਖਿਆ ਗਿਆ, ਜਦੋਂਕਿ ਰਿਹਾਨਾ ਨੇ 'ਬੇਬੀ ਬੰਪ' ਫਲਾਂਟ ਕਰਦੇ ਹੋਏ ਫੋਟੋਗ੍ਰਾਫਰਸ ਨੂੰ ਪੋਜ਼ ਦਿੱਤੇ।

PunjabKesari

'ਬੇਬੀ ਬੰਪ' ਕੀਤਾ ਫਲਾਂਟ
ਰਿਹਾਨਾ ਅਤੇ A$AP ਰੌਕੀ ਨੂੰ ਵੀਕੈਂਡ 'ਤੇ ਸ਼ਹਿਰ 'ਚ ਵੇਖਿਆ ਗਿਆ ਸੀ। ਇਸ ਦੌਰਾਨ ਰਿਹਾਨਾ ਨੇ ਪਿੰਕ ਕਲਰ ਦੀ ਲੰਬੀ ਅਨਬਟਨ ਵਾਲੀ ਜੈਕੇਟ ਅਤੇ ਡੈਨਿਮ ਪਹਿਨੀ ਸੀ। ਉਸ ਨੇ ਖ਼ੂਬਸੂਰਤ ਲੌਂਗ ਸਟੋਨ ਅਤੇ ਪਰਪਲ ਨੇਕਲੈੱਸ ਵੀ ਗਲੇ 'ਚ ਪਾਇਆ ਸੀ, ਜੋ ਉਸ ਦੇ ਬੇਬੀ ਬੰਪ ਨੂੰ ਛੂਹ ਰਿਹਾ ਸੀ। ਰਿਹਾਨਾ ਅਤੇ A$AP ਰੌਕੀ ਹੱਥਾਂ 'ਚ ਹੱਥ ਪਾ ਕੇ ਘੁੰਮ ਰਹੇ ਸਨ। ਉਨ੍ਹਾਂ ਦੇ ਚਿਹਾਰੇ 'ਤੇ ਮਾਤਾ-ਪਿਤਾ ਬਣਨ ਦੀ ਖੁਸ਼ੀ ਸਾਫ਼ ਦਿਖਾਈ ਦੇ ਰਹੀ ਹੈ।

PunjabKesari

ਪਿਛਲੇ ਸਾਲ ਪ੍ਰੇਮੀ ਨੇ ਰਿਲੇਸ਼ਨਸ਼ਿਪ 'ਤੇ ਤੋੜੀ ਸੀ ਚੁੱਪੀ
33 ਸਾਲਾ ਰਿਹਾਨਾ ਦਾ ਪਹਿਲਾ ਬੱਚਾ ਹੈ। ਰਿਹਾਨਾ ਅਤੇ ਉਸ ਦੇ ਪ੍ਰੇਮੀ A$AP ਰੌਕੀ ਨੇ 2021 'ਚ ਜਨਤਕ ਤੌਰ 'ਤੇ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਸੀ। A$AP ਰੌਕੀ ਨੇ ਇੱਕ ਇੰਟਰਵਿਊ 'ਚ ਰਿਹਾਨਾ ਨੂੰ 'ਮੇਰੀ ਜ਼ਿੰਦਗੀ ਦਾ ਪਿਆਰ' ਕਹਿ ਕੇ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਸੀ। ਇਸ ਇੰਟਰਵਿਊ 'ਚ ਰੈਪਰ ਤੋਂ ਪਿਤਾ ਬਣਨ ਨੂੰ ਲੈ ਕੇ ਸਵਾਲ ਵੀ ਕੀਤੇ ਗਏ ਸਨ। ਇਸ 'ਤੇ ਉਸ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਮੈਂ ਇਕ ਬਿਹਤਰੀਨ ਪਿਤਾ ਬਣਾਂਗਾ।''

PunjabKesari

ਰਿਹਾਨਾ ਦੀ ਆਖਰੀ ਸਟੂਡੀਓ ਰਿਲੀਜ਼ 2016 'ਚ ਹੋਈ ਸੀ। ਪ੍ਰਸ਼ੰਸਕ ਉਸ ਦੀ ਅਗਲੀ ਐਲਬਮ ਦਾ ਇੰਤਜ਼ਾਰ ਕਰ ਰਹੇ ਹਨ ਪਰ ਹੁਣ ਲੱਗਦਾ ਹੈ ਕਿ ਐਲਬਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਰਿਹਾਨਾ ਆਪਣੇ ਪ੍ਰਸ਼ੰਸਕਾਂ ਨੂੰ ਹੋਰ ਵੀ ਵੱਡੀ ਖੁਸ਼ੀ ਦੇਣ ਜਾ ਰਹੀ ਹੈ।

PunjabKesari

ਗਾਇਕਾ ਇੱਕ ਅਰਬਪਤੀ ਹੈ, ਜੋ ਆਪਣੇ ਮੇਕਅਪ, ਲਿੰਗਰੀ ਅਤੇ ਫੈਸ਼ਨ ਬ੍ਰਾਂਡਾਂ ਦੇ ਨਾਲ ਸੰਗੀਤ 'ਚ ਸਫਲਤਾ ਨਾਲ ਜੀ ਰਹੀ ਹੈ।

PunjabKesari
 ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News