ਸੋਨਮ ਬਾਜਵਾ ਤੋਂ ਲੈ ਕੇ ਨੀਰੂ ਬਾਜਵਾ ਤੱਕ, ਜਾਣੋ ਕਿੰਨੀਆਂ ਅਮੀਰ ਨੇ ਪੰਜਾਬੀ ਸਿਨੇਮਾ ਦੀਆਂ ਇਹ ਅਦਾਕਾਰਾਂ

Thursday, Aug 01, 2024 - 01:14 PM (IST)

ਸੋਨਮ ਬਾਜਵਾ ਤੋਂ ਲੈ ਕੇ ਨੀਰੂ ਬਾਜਵਾ ਤੱਕ, ਜਾਣੋ ਕਿੰਨੀਆਂ ਅਮੀਰ ਨੇ ਪੰਜਾਬੀ ਸਿਨੇਮਾ ਦੀਆਂ ਇਹ ਅਦਾਕਾਰਾਂ

ਜਲੰਧਰ (ਬਿਊਰੋ) : ਸਾਡੇ ਦੇਸ਼ 'ਚ ਹੁਣ ਬਾਲੀਵੁੱਡ ਸਿਨੇਮਾ ਤੋਂ ਇਲਾਵਾ ਖੇਤਰੀ ਸਿਨੇਮਾ ਵੀ ਦਰਸ਼ਕਾਂ 'ਚ ਹਰਮਨ ਪਿਆਰਾ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਭੋਜਪੁਰੀ, ਦੱਖਣੀ ਅਤੇ ਹੁਣ ਪੰਜਾਬੀ ਫ਼ਿਲਮਾਂ ਦੇ ਕਲਾਕਾਰ ਵੀ ਦੇਸ਼ ਭਰ 'ਚ ਮਸ਼ਹੂਰ ਹੋ ਰਹੇ ਹਨ। ਇਸੇ ਤਰ੍ਹਾਂ ਪੰਜਾਬੀ ਫ਼ਿਲਮ ਇੰਡਸਟਰੀ ਦੀਆਂ ਅਦਾਕਾਰਾਂ ਕਿਸੇ ਵੀ ਪੱਖੋਂ ਬਾਲੀਵੁੱਡ ਅਦਾਕਾਰਾਂ ਤੋਂ ਘੱਟ ਨਹੀਂ ਹਨ। ਇਨ੍ਹੀਂ ਦਿਨੀਂ ਪੰਜਾਬੀ ਫ਼ਿਲਮਾਂ ਦੀਆਂ ਅਦਾਕਾਰਾਂ ਵੀ ਖੂਬਸੂਰਤੀ ਅਤੇ ਕਮਾਈ ਦੇ ਮਾਮਲੇ 'ਚ ਹਿੰਦੀ ਸਿਨੇਮਾ ਦੀਆਂ ਸੁੰਦਰੀਆਂ ਦਾ ਮੁਕਾਬਲਾ ਕਰ ਰਹੀਆਂ ਹਨ। ਤਾਂ ਆਓ ਜਾਣਦੇ ਹਾਂ ਪੰਜਾਬੀ ਫ਼ਿਲਮਾਂ ਦੀਆਂ ਅਦਾਕਾਰਾਂ 'ਚੋਂ ਕੌਣ ਕਿੰਨੀ ਅਮੀਰ ਹੈ।

ਨੀਰੂ ਬਾਜਵਾ :- ਪਾਲੀਵੁੱਡ ਦੀ 'ਰਾਣੀ' ਨੀਰੂ ਬਾਜਵਾ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਹੈ। ਇਹੀ ਕਾਰਨ ਹੈ ਕਿ ਉਹ ਪੰਜਾਬੀ ਫ਼ਿਲਮ ਇੰਡਸਟਰੀ ਦੀਆਂ ਸਭ ਤੋਂ ਅਮੀਰ ਅਦਾਕਾਰਾਂ 'ਚੋਂ ਇੱਕ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਨੀਰੂ ਇੱਕ ਫ਼ਿਲਮ ਲਈ ਇੱਕ ਤੋਂ ਦੋ ਕਰੋੜ ਰੁਪਏ ਲੈਂਦੀ ਹੈ। ਇਸ ਤੋਂ ਇਲਾਵਾ ਉਸ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਅਦਾਕਾਰਾ 124 ਕਰੋੜ ਰੁਪਏ ਦੀ ਜਾਇਦਾਦ ਦੀ ਮਾਲਕ ਹੈ।

PunjabKesari

ਸਰਗੁਣ ਮਹਿਤਾ :- ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਕਈ ਸੰਗੀਤ ਐਲਬਮਾਂ ਅਤੇ ਹਿੰਦੀ ਸੀਰੀਅਲਾਂ, ​​ਗੀਤਾਂ ਆਦਿ 'ਚ ਵੀ ਨਜ਼ਰ ਆ ਚੁੱਕੀ ਹੈ। ਅਦਾਕਾਰਾ ਦੀ ਫੀਸ ਦੀ ਗੱਲ ਕਰੀਏ ਤਾਂ ਸਰਗੁਣ ਇੱਕ ਗੀਤ ਲਈ 10-15 ਲੱਖ ਅਤੇ ਇੱਕ ਫ਼ਿਲਮ ਲਈ 40 ਤੋਂ 60 ਲੱਖ ਰੁਪਏ ਲੈਂਦੀ ਹੈ। ਰਿਪੋਰਟ ਅਨੁਸਾਰ, ਉਸ ਦੀ ਕੁੱਲ ਜਾਇਦਾਦ 27 ਕਰੋੜ ਹੈ।

PunjabKesari

ਸੋਨਮ ਬਾਜਵਾ : - ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ, ਹੌਟ ਅਤੇ ਬੋਲਡ ਬਿਊਟੀ ਸੋਨਮ ਬਾਜਵਾ ਇੰਡਸਟਰੀ ਦੀਆਂ ਟੌਪ ਅਦਾਕਾਰਾਂ 'ਚੋਂ ਇੱਕ ਹੈ। ਖ਼ਬਰਾਂ ਮੁਤਾਬਕ, ਸੋਨਮ ਇੱਕ ਫ਼ਿਲਮ ਲਈ 2-3 ਕਰੋੜ ਰੁਪਏ ਫੀਸ ਲੈਂਦੀ ਹੈ। ਦੂਜੇ ਪਾਸੇ ਉਸ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਅਦਾਕਾਰਾ ਕੋਲ ਕੁੱਲ 40 ਕਰੋੜ ਰੁਪਏ ਦੀ ਜਾਇਦਾਦ ਹੈ। ਅਦਾਕਾਰਾ ਆਪਣੀ ਤਸਵੀਰਾਂ ਕਾਰਨ ਵੀ ਚਰਚਾ 'ਚ ਰਹਿੰਦੀ ਹੈ।

PunjabKesari

ਹਿਮਾਂਸ਼ੀ ਖੁਰਾਣਾ :- ਪੰਜਾਬੀ ਫ਼ਿਲਮਾਂ ਅਤੇ ਕਈ ਮਿਊਜ਼ਿਕ ਐਲਬਮਾਂ 'ਚ ਨਜ਼ਰ ਆ ਚੁੱਕੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਪੰਜਾਬੀ ਸਿਨੇਮਾ ਦੀ ਮਸ਼ਹੂਰ ਅਤੇ ਹੌਟ ਅਦਾਕਾਰਾ ਹੈ। 'ਬਿੱਗ ਬੌਸ' ਫੇਮ ਹਿਮਾਂਸ਼ੀ ਦੀ ਫੀਸ ਦੀ ਗੱਲ ਕਰੀਏ ਤਾਂ ਉਹ ਇੱਕ ਗੀਤ ਲਈ 50 ਲੱਖ ਰੁਪਏ ਲੈਂਦੀ ਹੈ। ਇਸ ਤੋਂ ਇਲਾਵਾ ਜੇਕਰ ਅਦਾਕਾਰਾ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਖ਼ਬਰਾਂ ਮੁਤਾਬਕ, ਹਿਮਾਂਸ਼ੀ ਕੁੱਲ 8 ਕਰੋੜ ਰੁਪਏ ਦੀ ਜਾਇਦਾਦ ਦੀ ਮਾਲਕ ਹੈ।

PunjabKesari

ਸੁਰਵੀਨ ਚਾਵਲਾ :- 'ਹੇਟ ਸਟੋਰੀ 2' 'ਚ ਆਪਣੇ ਬੋਲਡ ਕਿਰਦਾਰ ਨਾਲ ਸਭ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਸੁਰਵੀਨ ਚਾਵਲਾ ਪੰਜਾਬੀ ਫ਼ਿਲਮ ਇੰਡਸਟਰੀ 'ਚ ਵੀ ਇੱਕ ਮਸ਼ਹੂਰ ਅਦਾਕਾਰਾ ਹੈ। ਫ਼ਿਲਮ ਇੰਡਸਟਰੀ ਦੀਆਂ ਟੌਪ ਅਦਾਕਾਰਾਂ 'ਚੋਂ ਇੱਕ ਸੁਰਵੀਨ ਹਰ ਸਾਲ ਕਰੀਬ 2 ਕਰੋੜ ਰੁਪਏ ਕਮਾਉਂਦੀ ਹੈ। ਦੂਜੇ ਪਾਸੇ ਉਸ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਖ਼ਬਰਾਂ ਮੁਤਾਬਕ, ਅਦਾਕਾਰਾ ਕੋਲ ਕੁੱਲ 35 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਹੈ।

PunjabKesari

ਮੈਂਡੀ ਤੱਖਰ :- ਮੈਂਡੀ ਤੱਖਰ ਪਾਲੀਵੁੱਡ ਦੀ ਸ਼ਾਨਦਾਰ ਅਦਾਕਾਰਾ ਹੈ, ਤੱਖਰ ਕਈ ਮਸ਼ਹੂਰ ਪੰਜਾਬੀ ਫ਼ਿਲਮਾਂ 'ਚ ਆਪਣੇ ਕੰਮ ਲਈ ਜਾਣੀ ਜਾਂਦੀ ਹੈ। ਤੱਖਰ ਦੇ ਕਰੀਅਰ ਦੀ ਸ਼ੁਰੂਆਤ 2008 'ਚ ਫ਼ਿਲਮ 'ਏਕਮ' ਨਾਲ ਹੋਈ ਸੀ। ਇਸ ਤੋਂ ਬਾਅਦ ਉਸ ਨੇ 'ਮਿਰਜ਼ਾ', 'ਸਰਦਾਰ ਜੀ' ਅਤੇ 'ਸਰਦਾਰ ਜੀ 2' ਵਰਗੀਆਂ ਕਈ ਬਿਹਤਰੀਨ ਫ਼ਿਲਮਾਂ 'ਚ ਕੰਮ ਕੀਤਾ। ਇਸ ਤੋਂ ਇਲਾਵਾ ਅਦਾਕਾਰਾ ਕਈ ਬਾਲੀਵੁੱਡ ਗੀਤਾਂ 'ਚ ਵੀ ਆਪਣਾ ਕਿਰਦਾਰ ਨਿਭਾ ਚੁੱਕੀ ਹੈ। ਅਦਾਕਾਰਾ ਕੁੱਲ 14 ਕਰੋੜ ਦੀ ਮਾਲਕਣ ਹੈ। ਇਸ ਤੋਂ ਇਲਾਵਾ ਕੁਲਰਾਜ ਰੰਧਾਵਾ 11 ਕਰੋੜ, ਮਾਹੀ ਗਿੱਲ 21 ਕਰੋੜ, ਸਿੰਮੀ ਚਾਹਲ, ਵਾਮਿਕਾ ਗੱਬੀ ਅਤੇ ਤਾਨੀਆ ਕਾਫ਼ੀ ਜਾਇਦਾਦ ਦੀਆਂ ਮਾਲਕਨ ਹਨ।

PunjabKesari
 


author

sunita

Content Editor

Related News