ਰਿਚਾ ਚੱਡਾ ਅਤੇ ਅਲੀ ਫਜ਼ਲ ਪੋਸਟ ਸ਼ੇਅਰ ਕਰਕੇ ਦਿੱਤੀ ਖੁਸ਼ਖਬਰੀ

Tuesday, Jul 02, 2024 - 02:59 PM (IST)

ਰਿਚਾ ਚੱਡਾ ਅਤੇ ਅਲੀ ਫਜ਼ਲ ਪੋਸਟ ਸ਼ੇਅਰ ਕਰਕੇ ਦਿੱਤੀ ਖੁਸ਼ਖਬਰੀ

ਮੁੰਬਈ- ਗਰਭਵਤੀ ਅਦਾਕਾਰਾ ਰਿਚਾ ਚੱਡਾ ਅਤੇ ਅਲੀ ਫਜ਼ਲ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ 'ਚ ਉਨ੍ਹਾਂ ਨੇ ਲੋਕਾਂ ਦਾ ਧੰਨਵਾਦ ਕੀਤਾ ਹੈ। ਅਲੀ ਫਜ਼ਲ ਨੇ ''ਗਰਲਜ਼ ਵਿਲ ਬੀ  ਗਰਲਜ਼ '' ਨੂੰ ਲੈ ਕੇ ਇਕ ਵੱਡੀ ਖੁਸ਼ਖਬਰੀ ਸੁਣਾਈ ਹੈ। ਅਦਾਕਾਰ ਦੇ ਪ੍ਰਸ਼ੰਸਕ ਵੀ ਇਸ ਪੋਸਟ 'ਤੇ ਕਾਫੀ ਕਮੈਂਟ ਕਰ ਰਹੇ ਹਨ।

 

 
 
 
 
 
 
 
 
 
 
 
 
 
 
 
 

A post shared by Richa Chadha (@therichachadha)

ਫਜ਼ਲ ਅਤੇ ਰਿਚਾ ਚੱਡਾ ਵੱਲੋਂ ਨਿਰਦੇਸ਼ਿਤ "ਗਰਲਜ਼ ਵਿਲ ਬੀ ਗਰਲਜ਼", ਨੇ IFFLA ਵਿਖੇ ਗ੍ਰੈਂਡ ਜਿਊਰੀ ਅਵਾਰਡ ਜਿੱਤਿਆ ਹੈ। ਮਿਰਜ਼ਾਪੁਰ ਦੇ ਅਦਾਕਾਰ ਨੇ ਇਸ 'ਤੇ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ। ਇਹ ਫ਼ਿਲਮ ਪਹਿਲਾਂ ਵੀ ਕਈ ਐਵਾਰਡ ਜਿੱਤ ਚੁੱਕੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਸ਼ੁਚੀ ਤਲਾਠੀ ਨੇ ਕੀਤਾ ਹੈ। ਫ਼ਿਲਮ ਨੇ ਲਾਸ ਏਂਜਲਸ ਦੇ ਇੰਡੀਅਨ ਫ਼ਿਲਮ ਫੈਸਟੀਵਲ (IFFLA) 'ਚ ਇਹ ਉਪਲਬਧੀ ਹਾਸਲ ਕੀਤੀ ਹੈ। ਇਹ ਫ਼ਿਲਮ ਕਿਸੇ ਹੈਟ੍ਰਿਕ ਤੋਂ ਘੱਟ ਨਹੀਂ ਹੈ ਕਿਉਂਕਿ ਇਸ ਨੇ ਹਾਲ ਹੀ 'ਚ ਰੋਮਾਨੀਆ 'ਚ ਟਰਾਂਸਿਲਵੇਨੀਆ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਅਤੇ ਫਰਾਂਸ 'ਚ ਬਿਆਰਿਟਜ਼ ਫ਼ਿਲਮ ਫੈਸਟੀਵਲ 'ਚ ਗ੍ਰੈਂਡ ਜਿਊਰੀ ਐਵਾਰਡ ਜਿੱਤਿਆ ਹੈ।

ਇਹ ਵੀ ਪੜ੍ਹੋ- ਸਲਮਾਨ ਖ਼ਾਨ ਦਾ ਵੀ ਹੋਣਾ ਸੀ ਸਿੱਧੂ ਮੂਸੇਵਾਲਾ ਵਰਗਾ ਹਾਲ, ਇਸ ਤਰ੍ਹਾਂ ਰਚੀ ਸੀ ਕਤਲ ਦੀ ਸਾਜ਼ਿਸ਼

IFFLA ਵਿਖੇ ਪ੍ਰਾਪਤ ਹੋਏ ਪੁਰਸਕਾਰ 'ਤੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ, ਰਿਚਾ ਚੱਡਾ ਨੇ ਕਿਹਾ, "ਆਈ.ਐਫ.ਐਫ.ਐਲ.ਏ. ਵਿਖੇ ਗ੍ਰੈਂਡ ਜਿਊਰੀ ਪੁਰਸਕਾਰ ਜਿੱਤਣਾ ਸਨਮਾਨ ਦੀ ਗੱਲ ਹੈ। ਸਾਡੀ ਪੂਰੀ ਟੀਮ ਨੇ ਸਖ਼ਤ ਮਿਹਨਤ ਕੀਤੀ ਹੈ। 'ਗਰਲਜ਼ ਵਿਲ ਬੀ ਗਰਲਜ਼' ਸਾਡੇ ਦਿਲ ਦੇ ਕਰੀਬ ਇੱਕ ਕਹਾਣੀ ਹੈ। ਇਸ ਮਹੀਨੇ ਫਿਲਮ ਦੀ ਇਹ ਤੀਜੀ ਜਿੱਤ ਹੈ ਜੋ ਵੱਡੀ ਗੱਲ ਹੈ। ਫ਼ਿਲਮ ਨੂੰ ਜੋ ਪਿਆਰ ਮਿਲ ਰਿਹਾ ਹੈ ਉਹ ਵਾਕਈ ਸ਼ਾਨਦਾਰ ਹੈ।''
 


author

Priyanka

Content Editor

Related News