ਅਲੀ ਫਜ਼ਲ ਤੇ ਰਿਚਾ ਚੱਢਾ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ ’ਤੇ ਵਾਇਰਲ, ਜਾਣੋ ਕੀ ਹੈ ਖ਼ਾਸ

Wednesday, Sep 21, 2022 - 04:51 PM (IST)

ਅਲੀ ਫਜ਼ਲ ਤੇ ਰਿਚਾ ਚੱਢਾ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ ’ਤੇ ਵਾਇਰਲ, ਜਾਣੋ ਕੀ ਹੈ ਖ਼ਾਸ

ਮੁੰਬਈ (ਬਿਊਰੋ)– ਅਲੀ ਫਜ਼ਲ ਤੇ ਰਿਚਾ ਚੱਢਾ ਦਾ ਵਿਆਹ ਇਨ੍ਹੀਂ ਦਿਨੀਂ ਸੁਰਖ਼ੀਆਂ ’ਚ ਬਣੀ ਹੋਈ ਹੈ। ਦੋਵਾਂ ਦੇ ਵਿਆਹ ਨੂੰ ਲੈ ਕੇ ਬਣੀ ਹਲਚਲ ਹੁਣ ਕੰਫਰਮ ਹੁੰਦੀ ਦਿਖ ਰਹੀ ਹੈ। ਸੋਸ਼ਲ ਮੀਡੀਆ ’ਤੇ ਕੱਪਲ ਦੇ ਵਿਆਹ ਦਾ ਵੈਡਿੰਗ ਕਾਰਡ ਵਾਇਰਲ ਹੋ ਰਿਹਾ ਹੈ, ਜੋ ਇਕਦਮ ਹੱਟ ਕੇ ਹੈ।

ਕੱਪਲ ਵਾਂਗ ਉਨ੍ਹਾਂ ਦਾ ਵੈਡਿੰਗ ਕਾਰਡ ਵੀ ਹੱਟ ਕੇ ਹੋਵੇਗਾ, ਇਸ ਗੱਲ ਦਾ ਅੰਦਾਜ਼ਾ ਲਗਭਗ ਸਾਰਿਆਂ ਨੂੰ ਸੀ। ਅਜਿਹੇ ’ਚ ਵੈਡਿੰਗ ਕਾਰਡ ਦੀ ਤਸਵੀਰ ਵੀ ਸਾਹਮਣੇ ਆ ਗਈ ਹੈ। ਇਸ ਵੈਡਿੰਗ ਕਾਰਡ ’ਚ ਪੁਰਾਣੇ ਜ਼ਮਾਨੇ ਦੇ ਰੋਮਾਂਸ ਦੀ ਝਲਕ ਸਾਫ ਦਿਖਾਈ ਦੇ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਕਿਵੇਂ ਹੋਈ ਰਾਜੂ ਸ਼੍ਰੀਵਾਸਤਵ ਦੀ ਮੌਤ? ਸਭ ਠੀਕ ਹੋ ਰਿਹਾ ਸੀ ਤਾਂ ਅਚਾਨਕ ਕੀ ਹੋ ਗਿਆ?

ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਅਲੀ ਫਜ਼ਲ ਤੇ ਰਿਚਾ ਚੱਢਾ ਦੇ ਵਿਆਹ ਦੇ ਕਾਰਡ ਦੀ ਇਕ ਝਲਕ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੂਰਾ ਵੈਡਿੰਗ ਕਾਰਡ ਕਿੰਨਾ ਮਜ਼ੇਦਾਰ ਤੇ ਵੱਖਰਾ ਹੋਣ ਵਾਲਾ ਹੈ। ਇਹ ਵੈਡਿੰਗ ਕਾਰਡ ਪੁਰਾਣੀ ਥੀਮ ’ਤੇ ਬਣਿਆ ਹੈ।

PunjabKesari

ਰਿਚਾ ਤੇ ਅਲੀ ਦੇ ਇਕ ਦੋਸਤ ਨੇ ਉਨ੍ਹਾਂ ਦੇ ਵੈਡਿੰਗ ਕਾਰਡ ਨੂੰ ਤਿਆਰ ਕੀਤਾ ਹੈ। ਡਿਜ਼ਾਈਨਰ ਨੇ ਰਿਚਾ ਤੇ ਅਲੀ ਦੇ ਚਿਹਰੇ ਨੂੰ ਪੌਪ ਆਰਟ ਡਿਜ਼ਾਈਨ ’ਚ ਸਕੈੱਚ ਕੀਤਾ ਹੈ। ਕੱਪਲ ਦੇ ਵੈਡਿੰਗ ਕਾਰਡ ’ਚ ਮਾਚਿਸ ਦੀ ਡੱਬੀ ਦੇ ਆਕਾਰ ’ਚ 90 ਦੇ ਦਹਾਕੇ ਦਾ ਇਕ ਰੈਟਰੋ ਟੱਚ ਦਿੱਤਾ ਗਿਆ ਹੈ। ਇਸ ’ਤੇ ‘ਕੱਪਲ ਮੈਚੇਜ਼’ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਕਾਰਡ ’ਚ ਰਿਚਾ ਤੇ ਅਲੀ ਸਾਈਕਲ ’ਤੇ ਸਵਾਰ ਹੁੰਦੇ ਨਜ਼ਰ ਆ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News