ਰਿਚਾ ਅਤੇ ਅਲੀ ਦੇ ਚਿਹਰੇ ’ਤੇ ਵਿਆਹ ਦਾ ਨੂਰ ਆਇਆ ਨਜ਼ਰ, ਇਕ ਦੂਜੇ ਨਾਲ ਦੇ ਰਹੇ ਸ਼ਾਨਦਾਰ ਪੋਜ਼

Friday, Sep 30, 2022 - 05:02 PM (IST)

ਰਿਚਾ ਅਤੇ ਅਲੀ ਦੇ ਚਿਹਰੇ ’ਤੇ ਵਿਆਹ ਦਾ ਨੂਰ ਆਇਆ ਨਜ਼ਰ, ਇਕ ਦੂਜੇ ਨਾਲ ਦੇ ਰਹੇ ਸ਼ਾਨਦਾਰ ਪੋਜ਼

ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਅਤੇ ਅਲੀ ਫਜ਼ਲ ਦੇ ਵਿਆਹ ਦੀਆਂ ਖ਼ਬਰਾਂ ਲਗਾਤਾਰ ਸੁਰਖੀਆਂ ’ਚ ਹਨ। ਦੱਸ ਦੇਈਏ ਕਿ ਰਿਚਾ ਅਤੇ ਅਲੀ ਫੈਜ਼ਲ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਬੀਤੇ ਦਿਨ ਨੂੰ ਰਿਚਾ ਨੇ ਆਪਣੀ ਮਹਿੰਦੀ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸੀ। ਹਾਲ ਹੀ ’ਚ ਰਿਚਾ ਚੱਢਾ ਨੇ ਆਪਣੇ ਵਿਆਹ ਦੀਆਂ ਰਸਮਾਂ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।

PunjabKesari

ਇਹ ਵੀ ਪੜ੍ਹੋ : ‘ਲੋਕਮਤ ਮੋਸਟ ਸਟਾਈਲਿਸ਼ ਐਵਾਰਡਜ਼’ ’ਚ ਸਿਤਾਰਿਆਂ ਨੇ ਰੈੱਡ ਕਾਰਪੇਟ ’ਤੇ ਦਿਖਾਏ ਜਲਵੇ, ਦੇਖੋ ਤਸਵੀਰਾਂ

ਇਹ ਤਸਵੀਰਾਂ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਜੋੜੇ ਦੀਆਂ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਦੀਆਂ ਹਨ। ਤਸਵੀਰਾਂ ’ਚ ਜੋੜਾ ਕਾਫ਼ੀ ਕਿਊਟ ਨਜ਼ਰ ਆ ਰਿਹਾ ਹੈ। ਲੁੱਕ ਦੀ ਗੱਲ ਕਰੀਏ ਤਾਂ ਰਿਚਾ ਚੱਢਾ ਰਾਹੁਲ ਮਿਸ਼ਰਾ ਦੇ ਕਸਟਮ ਮੇਡ ਆਊਟਫਿਟ ’ਚ ਖੂਬਸੂਰਤ ਲੱਗ ਰਹੀ ਹੈ।

PunjabKesari

ਰਿਚਾ ਨੇ ਆਫ਼ ਸ਼ੋਲਡਰ ਚੋਲੀ ਦੇ ਨਾਲ ਭਾਰੀ ਵਰਕ ਲਹਿੰਗਾ ਪਾਇਆ ਹੈ। ਰਿਚਾ ਨੇ ਮਿਨੀਮਲ ਮੇਕਅੱਪ, ਨਿਊਡ ਲਿਪਸਟਿਕ ਨਾਲ ਲੁੱਕ ਨੂੰ ਪੂਰਾ ਕੀਤਾ ਹੈ। ਇਸ ਤੋਂ ਇਲਾਵਾ ਅਲੀ ਦੇ ਨਾਂ ਦੀ ਮਹਿੰਦੀ ਲਗਾਈ ਨਜ਼ਰ ਆ ਰਹੀ ਹੈ। ਰਿਚਾ ਦਾ ਹਾਰ ਅਤੇ ਝੁਮਕੇ ਉਸ ਦੀ ਲੁੱਕ ਨੂੰ ਹੋਰ ਵਧਾ ਰਹੇ ਹਨ।

PunjabKesari

ਇਹ ਵੀ ਪੜ੍ਹੋ : ਮੌਨੀ ਰਾਏ ਨੇ ਪਤੀ ਨਾਲ ਮਨਾਇਆ ਜਨਮਦਿਨ, ਡਰੈੱਸ ’ਚ ਲੱਗ ਰਹੀ ਕਿਲਰ

ਇਸ ਦੇ ਨਾਲ ਦੂਜੀ ਤਸਵੀਰ ’ਚ ਦੋਵੇਂ ਇਕ-ਦੂਜੇ ’ਚ ਗੁਆਚੇ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਜੋੜੇ ਦੀਆਂ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ। ਹਰ ਕੋਈ ਜੋੜੇ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ  ਹੈ।


author

Shivani Bassan

Content Editor

Related News