ਕੀ ਸਲਮਾਨ ਖ਼ਾਨ ਦੇ ਸ਼ੋਅ 'ਬਿੱਗ ਬੌਸ 15' ਦਾ ਹਿੱਸਾ ਹੋਵੇਗੀ ਰਿਆ ਚੱਕਰਵਰਤੀ? ਇਨ੍ਹਾਂ ਤਸਵੀਰਾਂ ਨੇ ਛੇੜੀ ਚਰਚਾ

Tuesday, Sep 28, 2021 - 06:05 PM (IST)

ਕੀ ਸਲਮਾਨ ਖ਼ਾਨ ਦੇ ਸ਼ੋਅ 'ਬਿੱਗ ਬੌਸ 15' ਦਾ ਹਿੱਸਾ ਹੋਵੇਗੀ ਰਿਆ ਚੱਕਰਵਰਤੀ? ਇਨ੍ਹਾਂ ਤਸਵੀਰਾਂ ਨੇ ਛੇੜੀ ਚਰਚਾ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਦੇ ਛੋਟੇ ਪਰਦੇ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 15' ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਇਸ ਸ਼ੋਅ 'ਚ ਹਿੱਸਾ ਲੈਣ ਵਾਲੇ ਕੁਝ ਕੰਟੈਸਟੈਂਟ ਦੇ ਨਾਂ ਦਾ ਖੁਲਾਸਾ ਹੋ ਚੁੱਕਾ ਹੈ ਪਰ 'ਬਿੱਗ ਬੌਸ 15' 'ਚ ਸ਼ਾਮਲ ਹੋਣ ਨੂੰ ਲੈ ਕੇ ਇਕ ਅਦਾਕਾਰਾ ਦੇ ਨਾਂ ਦੀ ਕਾਫ਼ੀ ਚਰਚਾ ਹੋ ਰਹੀ ਹੈ। ਇਹ ਅਦਾਕਾਰਾ ਰਿਆ ਚੱਕਰਵਰਤੀ ਹੈ। ਰਿਆ ਚੱਕਰਵਰਤੀ ਬੀਤੇ ਸਾਲ ਬਾਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਕਾਫ਼ੀ ਚਰਚਾ 'ਚ ਸੀ।

PunjabKesari

ਇਕ ਨਿੱਜੀ ਵੈੱਬਸਾਈਟ ਮੁਤਾਬਿਕ, ਸੋਮਵਾਰ ਨੂੰ ਰਿਆ ਚੱਕਰਵਰਤੀ ਨੂੰ ਮੁੰਬਈ ਦੇ ਅੰਧੇਰੀ 'ਚ ਇਕ ਸਟੂਡੀਓ ਦੇ ਬਾਹਰ ਦੇਖਿਆ ਗਿਆ ਸੀ। ਇਹ ਉਹੀ ਸਟੂਡੀਓ ਹੈ, ਜਿੱਥੇ 'ਬਿੱਗ ਬੌਸ 15' ਦੀ ਕੰਟੈਸਟੈਂਟ ਤੇਜਸਵੀ ਪ੍ਰਕਾਸ਼ ਬੇਗ ਤੇ 'ਬਿੱਗ ਬੌਸ' ਦੀ ਸਾਬਕਾ ਕੰਟੈਸਟੈਂਟ ਦਿਲਜੀਤ ਕੌਰ ਨਜ਼ਰ ਆਈ ਸੀ।

PunjabKesari

ਇਸ ਤੋਂ ਬਾਅਦ ਮੀਡੀਆ 'ਤੇ ਇਸ ਤਰ੍ਹਾਂ ਅਫਵਾਹ ਹੈ ਕਿ ਰਿਆ ਚੱਕਰਵਰਤੀ ਸਲਮਾਨ ਖ਼ਾਨ ਦੇ ਸ਼ੋਅ 'ਬਿੱਗ ਬੌਸ 15' ਦਾ ਹਿੱਸਾ ਹੋ ਸਕਦੀ ਹੈ। ਹਾਲਾਂਕਿ ਅਦਾਕਾਰਾ ਵੱਲੋਂ ਇਸ ਅਫਵਾਹ 'ਤੇ ਹਾਲੇ ਤਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ ਪਰ ਉਹ 'ਬਿੱਗ ਬੌਸ 15' ਦਾ ਹਿੱਸਾ ਬਣਦੀ ਹੈ ਤਾਂ ਜਾਹਿਰ ਹੈ ਕਿ ਸ਼ੋਅ ਦੇ ਅੰਦਰ ਕਾਫ਼ੀ ਰੰਗ ਦੇਖਣ ਨੂੰ ਮਿਲ ਸਕਦੇ ਹਨ। 

PunjabKesari

ਦੱਸਣਯੋਗ ਹੈ ਕਿ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਲਾਸ਼ 14 ਜੂਨ 2020 ਨੂੰ ਉਨ੍ਹਾਂ ਦੇ ਘਰ 'ਚ ਮਿਲੀ ਸੀ। ਉਸ ਸਮੇਂ ਤਕ ਰਿਆ ਚੱਕਰਵਰਤੀ ਉਨ੍ਹਾਂ ਦੀ ਪ੍ਰੇਮਿਕਾ ਸੀ। ਮਰਹੂਮ ਅਦਾਕਾਰ ਦੀ ਮੌਤ ਦੇ ਮਾਮਲੇ 'ਚ ਉਨ੍ਹਾਂ ਦੇ ਪਿਤਾ ਨੇ ਰਿਆ ਚੱਕਰਵਰਤੀ 'ਤੇ ਆਪਣੇ ਬੇਟੇ ਨੂੰ ਆਤਮਹੱਤਿਆ ਲਈ ਉਕਸਾਉਣ ਦਾ ਦੋਸ਼ ਲਾਇਆ ਸੀ।

PunjabKesari

ਨੋਟ - ਰਿਆ ਚੱਕਰਵਰਤੀ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News