ਭਾਏਖਲਾ ਜੇਲ੍ਹ ''ਚ ਰੀਆ ਚੱਕਰਵਰਤੀ ਨੂੰ ਕੀਤਾ ਗਿਆ ਸ਼ਿਫਟ
Wednesday, Sep 09, 2020 - 11:48 AM (IST)
ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਮੰਗਲਵਾਰ ਨੂੰ ਨਵਾਂ ਮੋੜ ਦੇਖਣ ਨੂੰ ਮਿਲਿਆ। ਡਰੱਗਜ਼ ਕਨੈਕਸ਼ਨ 'ਚ ਸੁਸ਼ਾਂਤ ਦੀ ਪ੍ਰੇਮਿਕਾ ਤੇ ਅਦਾਕਾਰਾ ਰੀਆ ਚੱਕਰਵਰਤੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਰੀਆ ਨੂੰ ਭਾਏਖਲਾ ਜੇਲ੍ਹ 'ਚ ਸ਼ਿਫਟ ਕਰ ਦਿੱਤਾ ਹੈ। ਐੱਨ. ਸੀ. ਬੀ. ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਰੀਆ ਨੇ ਡਰੱਗਜ਼ ਮੰਗਵਾਉਣ ਲਈ ਪੈਸੇ ਜ਼ਰੂਰ ਦਿੱਤੇ ਸਨ ਪਰ ਉਸ ਨੇ ਡਰੱਗਜ਼ ਇਸਤੇਮਾਲ ਕਰਨ ਦੀ ਗੱਲ ਨਹੀਂ ਕਬੂਲੀ। ਉਥੇ ਹੀ ਸੋਸ਼ਲ ਮੀਡੀਆ 'ਤੇ ਕਈ ਬਾਲੀਵੁੱਡ ਸਿਤਾਰੇ ਰੀਆ ਦੇ ਸੁਪੋਰਟ 'ਚ ਆਏ ਹਨ। ਉਹ ਰੀਆ ਲਈ ਨਿਆਂ ਦੀ ਮੰਗ ਕਰ ਰਹੇ ਹਨ। ਰੀਆ ਤੇ ਬਾਕੀਆਂ ਦੀ ਗਵਾਹੀ ਤੋਂ ਬਾਅਦ ਹੁਣ ਐੱਨ. ਸੀ. ਬੀ. 25 ਬਾਲੀਵੁੱਡ ਸਿਤਾਰਿਆਂ 'ਤੇ ਵੀ ਡਰੱਗਜ਼ ਮਾਮਲੇ 'ਚ ਸ਼ਿਕੰਜਾ ਕਸਣ ਵਾਲੀ ਹੈ।
Mumbai: Actor Rhea Chakraborty being taken from Narcotics Control Bureau office by officials.
— ANI (@ANI) September 9, 2020
She was arrested by the agency yesterday, in connection with a drug case related to #SushantSinghRajput's death pic.twitter.com/XWyn60Nunf
ਦੱਸਿਆ ਜਾ ਰਿਹਾ ਹੈ ਕਿ ਰੀਆ ਚੱਕਰਵਰਤੀ ਨੂੰ ਐੱਨ. ਸੀ. ਬੀ ਭਾਏਖਲਾ ਜੇਲ੍ਹ 'ਚ ਸ਼ਿਫਟ ਕੀਤਾ ਗਿਆ ਹੈ, ਇਸ ਤੋਂ ਪਹਿਲਾ ਰੀਆ ਨੂੰ ਐੱਨ. ਸੀ. ਬੀ. ਸੇਲ 'ਚ ਹੀ ਰਾਤ ਕੱਟੀ ਸੀ।
Mumbai: Actor Rhea Chakraborty brought to Byculla Jail by Narcotics Control Bureau officials.
— ANI (@ANI) September 9, 2020
She was arrested by the agency yesterday, in connection with a drug case related to #SushantSinghRajput's death https://t.co/viArGE72aY pic.twitter.com/8AJSjFePQa
ਨਾਰਕੋਟਿਕਸ ਕੰਟਰੋਲ ਬਿਊਰੋ ਭਾਵ ਐੱਨ. ਸੀ. ਬੀ. ਦੀ ਟੀਮ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਰੀਆ ਚੱਕਰਵਰਤੀ ਤੋਂ ਪੁੱਛਗਿੱਛ ਕੀਤੀ। ਪੁੱਛਗਿੱਛ ਖ਼ਤਮ ਹੋਣ ਤੋਂ ਬਾਅਦ ਰੀਆ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ। ਇਸ ਤੋਂ ਪਹਿਲਾਂ ਐਤਵਾਰ ਤੇ ਸੋਮਵਾਰ ਨੂੰ ਲਗਪਗ 14 ਘੰਟੇ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਐੱਨ. ਸੀ. ਬੀ. ਰੀਆ ਤੋਂ ਪੁੱਛਗਿੱਛ ਰਾਹੀਂ ਬਾਲੀਵੁੱਡ ਹਸਤੀਆਂ ਦੁਆਰਾ ਡਰੱਗਜ਼ ਦੀ ਵਰਤੋਂ ਦੀ ਤਹਿ ਤੱਕ ਜਾਣਾ ਚਾਹੁੰਦੀ ਹੈ। ਮੀਡੀਆ ਰਿਪੋਰਟ ਮੁਤਾਬਕ ਐੱਨ. ਸੀ. ਬੀ. ਨੇ 'ਦਮ ਮਾਰੋ ਦਮ' ਕਰਨ ਵਾਲੀਆਂ 25 ਫ਼ਿਲਮੀ ਹਸਤੀਆਂ ਦੀ ਲਿਸਟ ਤਿਆਰ ਕਰ ਲਈ ਹੈ, ਜਿਨ੍ਹਾਂ ਖ਼ਿਲਾਫ਼ ਜਲਦੀ ਹੀ ਕਾਰਵਾਈ ਹੋ ਸਕਦੀ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਸ਼ੱਕੀ ਹਾਲਤ 'ਚ ਮੌਤ ਦੇ ਮਾਮਲੇ ਦੀ ਜਾਂਚ ਦਾ ਇਕ ਹਿੱਸਾ ਹੁਣ ਬਾਲੀਵੁੱਡ 'ਚ ਨਸ਼ੀਲੀ ਦਵਾਈਆਂ ਦੀ ਵਰਤੋਂ ਤੇ ਖਰੀਦੋ-ਫਰੋਤ ਤਕ ਜਾ ਪਹੁੰਚਿਆ ਹੈ ਕਿਉਂਕਿ ਇਸ ਦੇ ਸੁਰਾਗ ਰੀਆ ਦੇ ਮੋਬਾਈਲ ਤੋਂ 2019-2020 'ਚ ਕੀਤੀ ਗਈ ਚੈਟ ਵਿਚੋਂ ਮਿਲੇ ਹਨ। ਇਸ ਲਈ ਰੀਆ ਤੇ ਉਸ ਦੇ ਭਰਾ ਸ਼ੌਵਿਕ ਚੱਕਰਵਰਤੀ ਇਸ ਮਾਮਲੇ 'ਚ ਨਾਮਜ਼ਦ ਕੀਤੇ ਗਏ ਹਨ।
ਐੱਨ. ਸੀ. ਬੀ. ਸ਼ੌਵਿਕ ਚੱਕਰਵਰਤੀ ਸਣੇ 9 ਲੋਕਾਂ ਨੂੰ ਹੁਣ ਤਕ ਗ੍ਰਿਫ਼ਤਾਰ ਕਰ ਚੁੱਕਾ ਹੈ। ਇਨ੍ਹਾਂ ਸਾਰਿਆਂ ਤੋਂ ਪੁੱਛਗਿੱਛ 'ਚ ਮਿਲੀਆਂ ਜਾਣਕਾਰੀਆਂ ਤੋਂ ਬਾਅਦ ਹੀ ਐੱਨ. ਸੀ. ਬੀ. ਨੇ ਐਤਵਾਰ ਨੂੰ ਰੀਆ ਤੋਂ ਪੁੱਛਗਿੱਛ ਸ਼ੁਰੂ ਕੀਤੀ ਸੀ। ਰੀਆ ਨੇ ਐੱਨ. ਸੀ. ਬੀ. ਸਾਹਮਣੇ ਆਪਣੇ ਭਰਾ ਅਤੇ ਹੋਰ ਲੋਕਾਂ ਨਾਲ ਡਰੱਗਜ਼ ਸਬੰਧੀ ਚੈਟ ਦੀ ਗੱਲ ਕਬੂਲ ਕੀਤੀ ਹੈ ਪਰ ਖ਼ੁਦ ਡਰੱਗਸ ਦੀ ਵਰਤੋਂ ਤੋਂ ਇਨਕਾਰ ਕੀਤਾ ਹੈ। ਉਸ ਦਾ ਇਹ ਵੀ ਕਹਿਣਾ ਹੈ ਕਿ ਉਸ ਦੇ ਮੋਬਾਈਲ ਤੋਂ ਭੇਜੇ ਗਏ ਮੈਸੇਜ ਸੁਸ਼ਾਂਤ ਖ਼ੁਦ ਬੋਲ ਕੇ ਲਿਖਵਾਉਂਦਾ ਸੀ। ਐੱਨ. ਸੀ. ਬੀ. ਰੀਆ ਤੋਂ ਬਾਲੀਵੁੱਡ 'ਚ ਡਰੱਗਜ਼ ਦਾ ਇਸਤੇਮਾਲ ਕਰਨ ਵਾਲੇ ਹੋਰ ਲੋਕਾਂ ਅਤੇ ਰੀਆ ਦੇ ਸੰਪਰਕ 'ਚ ਰਹੇ ਡਰੱਗਜ਼ ਪੈਡਲਰਜ਼ (ਨਸ਼ਾ ਤਸਕਰਾਂ) ਬਾਰੇ ਜਾਣਨਾ ਚਾਹੁੰਦੀ ਹੈ।