ਰਿਆ ਚੱਕਰਵਰਤੀ ਨੇ ਸੁਸ਼ਾਂਤ ਦੀ ਭੈਣ ਤੇ ਜੀਜੇ ’ਤੇ ਲਾਏ ਗੰਭੀਰ ਦੋਸ਼, ਕੀਤੇ ਵੱਡੇ ਖ਼ੁਲਾਸੇ

Monday, Jun 07, 2021 - 05:27 PM (IST)

ਰਿਆ ਚੱਕਰਵਰਤੀ ਨੇ ਸੁਸ਼ਾਂਤ ਦੀ ਭੈਣ ਤੇ ਜੀਜੇ ’ਤੇ ਲਾਏ ਗੰਭੀਰ ਦੋਸ਼, ਕੀਤੇ ਵੱਡੇ ਖ਼ੁਲਾਸੇ

ਮੁੰਬਈ (ਬਿਊਰੋ)– ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਲਗਭਗ 1 ਸਾਲ ਪੂਰਾ ਹੋਣ ਵਾਲਾ ਹੈ ਪਰ ਹੁਣ ਤਕ ਕਈ ਅਜਿਹੇ ਰਾਜ਼ ਹਨ, ਜਿਨ੍ਹਾਂ ਤੋਂ ਅਜੇ ਤਕ ਪਰਦਾ ਨਹੀਂ ਉਠ ਸਕਿਆ। ਸੁਸ਼ਾਂਤ ਦੀ ਮੌਤ ਨਾਲ ਸਬੰਧਤ ਡਰੱਗਸ ਕਨੈਕਸ਼ਨ ਮਾਮਲੇ ’ਚ ਦੋਸ਼ੀ ਅਦਾਕਾਰਾ ਰਿਆ ਚੱਕਰਵਰਤੀ ਨੇ ਐੱਨ. ਸੀ. ਬੀ. ਦੇ ਸਾਹਮਣੇ ਇਕ ਵੱਡਾ ਖ਼ੁਲਾਸਾ ਕੀਤਾ ਹੈ।

PunjabKesari

ਰਿਆ ਨੇ ਦੋਸ਼ ਲਗਾਇਆ ਹੈ ਕਿ ਸੁਸ਼ਾਂਤ ਦੀ ਭੈਣ ਪ੍ਰਿਅੰਕਾ ਤੇ ਉਸ ਦਾ ਜੀਜਾ ਸਿਧਾਰਥ ਵੀ ਡਰੱਗਸ ਲੈਂਦੇ ਸਨ। ਰਿਆ ਦਾ ਕਹਿਣਾ ਹੈ ਕਿ ਉਹ ਦੋਵੇਂ ‘ਮੇਰੀਜੁਆਨਾ’ ਨਾਂ ਦਾ ਗਾਂਜਾ ਲੈਂਦੇ ਸਨ ਤੇ ਸੁਸ਼ਾਂਤ ਲਈ ਵੀ ਲੈ ਕੇ ਆਉਂਦੇ ਸਨ।

PunjabKesari

ਪਰਿਵਾਰ ਸੁਸ਼ਾਂਤ ਦੀ ਡਰੱਗਸ ਦੀ ਲੱਤ ਤੋਂ ਸੀ ਜਾਣੂ
ਐੱਨ. ਸੀ. ਬੀ. ਨੂੰ ਦਿੱਤੇ ਬਿਆਨ ’ਚ ਰਿਆ ਨੇ ਲਿਖਤੀ ਬਿਆਨ ’ਚ ਇਹ ਵੀ ਕਿਹਾ ਹੈ ਕਿ ਸੁਸ਼ਾਂਤ ਨੂੰ ਡਰੱਗਸ ਦੀ ਲੱਤ ਪਹਿਲਾਂ ਤੋਂ ਹੀ ਸੀ। ਉਸ ਨੂੰ ਮਿਲਣ ਤੋਂ ਪਹਿਲਾਂ ਤੋਂ ਹੀ ਉਹ ਡਰੱਗਸ ਲੈ ਰਿਹਾ ਸੀ। ਰਿਆ ਦਾ ਇਹ ਵੀ ਕਹਿਣਾ ਹੈ ਕਿ ਸੁਸ਼ਾਂਤ ਦਾ ਪੂਰਾ ਪਰਿਵਾਰ ਇਸ ਗੱਲ ਨੂੰ ਜਾਣਦਾ ਸੀ ਕਿ ਉਸ ਨੂੰ ਡਰੱਗਸ ਦੀ ਲੱਤ ਲੱਗੀ ਹੈ। ਰਿਆ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਸੁਸ਼ਾਂਤ ਦੀ ਭੈਣ ਨੇ 8 ਜੂਨ, 2020 ਨੂੰ ਉਸ ਨੂੰ ਵਟਸਐਪ ਮੈਸਿਜ ਰਾਹੀਂ ਕੁਝ ਦਵਾਈਆਂ ਲੈਣ ਦੀ ਸਲਾਹ ਦਿੱਤੀ ਸੀ, ਜੋ ਕਿ ਡਰੱਗਸ ਸਨ।

PunjabKesari

ਡਾਕਟਰ ਨੇ ਦਿੱਤੀ ਨਸ਼ੀਲੀਆਂ ਦਵਾਈਆਂ ਜਾਰੀ ਰੱਖਣ ਦੀ ਸਲਾਹ
ਰਿਆ ਦਾ ਦੋਸ਼ ਹੈ ਕਿ ਇਸ ’ਚ ਕਈ ਦਵਾਈਆਂ ਜਾਨਲੇਵਾ ਵੀ ਸਨ। ਇਸ ਦੇ ਨਾਲ ਹੀ ਰਿਆ ਨੇ ਇਹ ਵੀ ਦੱਸਿਆ ਕਿ ਸੁਸ਼ਾਂਤ ਪਹਿਲਾਂ ਤੋਂ ਹੀ ਡਾਕਟਰ ਨਿਕਿਤਾ ਵਲੋਂ ਲਿਖੀਆਂ ਕੁਝ ਦਵਾਈਆਂ ਨੂੰ ਲੈ ਰਿਹਾ ਸੀ। ਜਦੋਂ ਉਸ ਦੇ ਭਰਾ ਸ਼ੌਵਿਕ ਤੇ ਉਸ ਨੇ ਇਸ ਬਾਰੇ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਵੀ ਦਵਾਈਆਂ ਨੂੰ ਜਾਰੀ ਰੱਖਣ ਦੀ ਸਲਾਹ ਦਿੱਤੀ ਸੀ।

PunjabKesari

ਰਿਆ ਨੂੰ ਮਿਲਣ ਤੋਂ ਪਹਿਲਾਂ ਹੀ ਇਹ ਡਰੱਗ ਲੈ ਰਿਹਾ ਸੀ ਸੁਸ਼ਾਂਤ
ਰਿਆ ਨੇ ਐੱਨ. ਸੀ. ਬੀ. ਸਾਹਮਣੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਬਾਲਿਗ ਹੋਣ ਕਾਰਨ ਸੁਸ਼ਾਂਤ ਉਸ ਦੀ ਪਰਮਿਸ਼ਨ ਦੇ ਬਿਨਾਂ ‘ਮੇਰੀਜੁਆਨਾ’ ਡਰੱਗਸ ਲੈਂਦਾ ਸੀ। ਇਹ ਡਰੱਗਸ ਉਹ ਉਸ ਨੂੰ ਮਿਲਣ ਤੋਂ ਪਹਿਲਾਂ ਹੀ ਲੈ ਰਿਹਾ ਸੀ। ਰਿਆ ਦਾ ਦੋਸ਼ ਹੈ ਕਿ ਸੁਸ਼ਾਂਤ ਦਾ ਪੂਰਾ ਪਰਿਵਾਰ ਜਾਣਦਾ ਸੀ ਕਿ ਉਸ ਨੂੰ ਡਰੱਗਸ ਦੀ ਲੱਤ ਲੱਗੀ ਹੈ ਤੇ ਉਹ ਇਸ ਨੂੰ ਲੈਣ ਲਈ ਅਕਸਰ ਹੀ ਉਸ ਕੋਲ ਆਉਂਦੇ ਸਨ। ਇਹ ਡਰੱਗਸ ਸੁਸ਼ਾਂਤ ਨੂੰ ਉਸ ਦੀ ਭੈਣ ਤੇ ਜੀਜੇ ਤੋਂ ਵੀ ਮਿਲਦਾ ਸੀ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News