''ਕੁਈਨ'' ਦੇ ਰੀਮੇਕ ਦਾ ਨਿਰਦੇਸ਼ਨ ਇਹ ਅਦਾਕਾਰਾ
Wednesday, Feb 03, 2016 - 10:52 AM (IST)
ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਨਿਰਦੇਸ਼ਕ ਰੇਵਤੀ, ਸੁਪਰਹਿੱਟ ਫਿਲਮ ''ਕੁਈਨ'' ਦੇ ਰੀਮੇਕ ਦਾ ਨਿਰਦੇਸ਼ਨ ਕਰਨ ਜਾ ਰਹੀ ਹੈ। ਸਾਲ 2013 ''ਚ ਵਿਕਾਸ ਬਹਿਲ ਵਲੋਂ ਨਿਰਦੇਸ਼ਤ ਫਿਲਮ ''ਕੁਈਨ'' ''ਚ ਕੰਗਣਾ ਰਨੌਤ ਮੁਖ ਭੂਮਿਕਾ ''ਚ ਨਜ਼ਰ ਆਈ ਸੀ ਅਤੇ ਇਸ ਫਿਲਮ ਦਾ ਤੇਲੁਗੂ ਅਤੇ ਤਮਿਲ ਭਾਸ਼ਾ ''ਚ ਰੀਮੇਕ ਬਣਾਇਆ ਜਾ ਰਿਹਾ ਹੈ, ਜਿਸ ਦਾ ਨਿਰਦੇਸ਼ਨ ਰੇਵਤੀ ਕਰੇਗੀ।
ਜਾਣਕਾਰੀ ਅਨੁਸਾਰ ਉਨ੍ਹਾਂ ਨੇ ''ਮਿੱਤਰ, ਭਾਈ, ਫਰੈਂਡ'' ਅਤੇ ''ਫਿਰ ਮਿਲੇਂਗੇ'' ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਇਸ ਫਿਲਮ ਲਈ ਕਲਾਕਾਰਾਂ ਦਾ ਚੋਣ ਨਹੀਂ ਹੋਈ ਹੈ। ਇਸ ਫਿਲਮ ਦੇ ਸੰਵਾਦਾਂ ਨੂੰ ਅਦਾਕਾਰਾ ਸੁਹਾਸਿਨੀ ਮਣੀ ਰਤਨਮ ਵਲੋਂ ਤਮਿਲ ਅਤੇ ਤੇਲੁਗੂ ਭਾਸ਼ਾਵਾਂ ''ਚ ਡੱਬ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਇਸ ਫਿਲਮ ਦੀ ਸ਼ੂਟਿੰਗ ਇਸ ਸਾਲ ਦੇ ਅੰਤ ''ਚ ਸ਼ੁਰੂ ਹੋ ਜਾਵੇਗੀ।
