ਹੁਣ ਸੁਪਰੀਮ ਕੋਰਟ ਤੋਂ ਵੀ ਸ਼ਾਹਰੁਖ ਖ਼ਾਨ ਨੂੰ ਮਿਲੀ ਵੱਡੀ ਰਾਹਤ, ਹੱਕ 'ਚ ਆਇਆ ਫ਼ੈਸਲਾ

Tuesday, Sep 27, 2022 - 09:57 AM (IST)

ਮੁੰਬਈ (ਬਿਊਰੋ) : ਫ਼ਿਲਮ ਅਦਾਕਾਰ ਸ਼ਾਹਰੁਖ ਖ਼ਾਨ ਨੂੰ 5 ਸਾਲ ਪੁਰਾਣੇ ਭਗਦੜ ਵਿਚ ਹੋਈ ਮੌਤ ਦੇ ਮਾਮਲੇ ਵਿਚ ਸੁਪਰੀਮ ਕੋਰਟ ਤੋਂ ਰਾਹਤ ਮਿਲ ਗਈ ਹੈ। ਸਾਲ 2017 ਵਿਚ ਫ਼ਿਲਮ 'ਰਈਸ' ਦੇ ਪ੍ਰਮੋਸ਼ਨ ਦੌਰਾਨ ਗੁਜਰਾਤ ਦੇ ਵਡੋਦਰਾ ਰੇਲਵੇ ਸਟੇਸ਼ਨ 'ਤੇ ਮਚੀ ਭਗਦੜ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ। ਇਸ ਮਾਮਲੇ ਵਿਚ ਸ਼ਾਹਰੁਖ  ਖ਼ਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਸਥਾਨਕ ਕਾਂਗਰਸ ਨੇਤਾ ਜਤਿੰਦਰ ਸੋਲੰਕੀ ਨੇ ਸ਼ਾਹਰੁਖ ਖ਼ਾਨ ਖ਼ਿਲਾਫ਼ ਵਡੋਦਰਾ ਦੀ ਇਕ ਅਦਾਲਤ ਵਿਚ ਸ਼ਿਕਾਇਤ ਕੀਤੀ ਸੀ। ਇਸ ਮਾਮਲੇ ਵਿਚ ਹਾਈਕੋਰਟ ਨੇ ਪਹਿਲਾਂ ਹੀ ਇਸ ਕੇਸ ਨੂੰ ਰੱਦ ਕਰਨ ਦਾ ਫ਼ੈਸਲਾ ਦਿੱਤਾ ਸੀ। ਹੁਣ ਸੁਪਰੀਮ ਕੋਰਟ ਨੇ ਵੀ ਹਾਈ ਕੋਰਟ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ਰਾਬ ਪੀ ਕੇ ਸ਼ੈਰੀ ਮਾਨ ਨੇ ਮੁੜ ਕੱਢੀਆਂ ਪਰਮੀਸ਼ ਵਰਮਾ ਨੂੰ ਗਾਲ੍ਹਾਂ (ਵੀਡੀਓ)

ਕੀ ਸੀ ਪੂਰਾ ਮਾਮਲਾ?
ਸਾਲ 2017 'ਚ ਸ਼ਾਹਰੁਖ ਆਪਣੀ ਫ਼ਿਲਮ 'ਰਈਸ' ਦੇ ਪ੍ਰਮੋਸ਼ਨ ਲਈ ਮੁੰਬਈ ਤੋਂ ਦਿੱਲੀ ਰੇਲ ਗੱਡੀ ਰਾਹੀਂ ਰਵਾਨਾ ਹੋਏ ਸਨ। ਰਸਤੇ ਵਿਚ ਕਈ ਸਟੇਸ਼ਨਾਂ 'ਤੇ ਉਨ੍ਹਾਂ ਦੀ ਟਰੇਨ ਰੁਕੀ, ਜਿਸ ਵਿਚ ਸ਼ਾਹਰੁਖ ਨੇ ਫ਼ਿਲਮ ਦਾ ਪ੍ਰਮੋਸ਼ਨ ਕੀਤਾ। ਰੇਲਗੱਡੀ ਗੁਜਰਾਤ ਦੇ ਵਡੋਦਰਾ ਵਿਚ ਵੀ ਰੁਕੀ ਸੀ, ਜਿੱਥੇ ਸ਼ਾਹਰੁਖ ਦੀ ਇੱਕ ਝਲਕ ਪਾਉਣ ਲਈ ਉੱਥੇ ਭੀੜ ਇਕੱਠੀ ਹੋ ਗਈ। ਦੇਖਦੇ ਹੀ ਦੇਖਦੇ ਭਗਦੜ ਦੀ ਸਥਿਤੀ ਬਣ ਗਈ, ਜਿਸ ਵਿਚ ਫਰੀਦ ਖ਼ਾਨ ਨਾਂ ਦੇ ਵਿਅਕਤੀ ਦੀ ਜਾਨ ਚਲੀ ਗਈ। ਉਸ ਸਮੇਂ ਇਸ ਵਿਚ ਕੁਝ ਲੋਕ ਜ਼ਖਮੀ ਵੀ ਹੋਏ ਸਨ। ਫਰੀਦ ਕਿਸੇ ਰਿਸ਼ਤੇਦਾਰ ਨੂੰ ਸਟੇਸ਼ਨ 'ਤੇ ਛੱਡਣ ਆਇਆ ਸੀ ਪਰ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਰਾਜੂ ਦੀ ਸੋਗ ਸਭਾ ’ਚ ਇੰਡਸਟਰੀ ਦੇ ਕਈ ਸਿਤਾਰੇ ਹੋਏ ਸ਼ਾਮਲ, ਕਪਿਲ ਅਤੇ ਭਾਰਤੀ ਦੇ ਮੂੰਹ ’ਤੇ ਨਜ਼ਰ ਆਈ ਉਦਾਸੀ

ਸ਼ਾਹਰੁਖ ਨੇ ਜਤਾਇਆ ਸੀ ਮੌਤ 'ਤੇ ਦੁੱਖ
ਪ੍ਰਮੋਸ਼ਨ ਦੌਰਾਨ ਵਿਅਕਤੀ ਦੀ ਮੌਤ ਤੋਂ ਸ਼ਾਹਰੁਖ ਕਾਫ਼ੀ ਦੁਖੀ ਸਨ। ਉਨ੍ਹਾਂ ਨੇ ਉਸ ਸਮੇਂ ਕਿਹਾ ਸੀ, "ਮੈਂ ਫਰੀਦ ਖ਼ਾਨ ਦੀ ਮੌਤ ਤੋਂ ਬਹੁਤ ਦੁਖੀ ਹਾਂ। ਮੈਂ ਵਡੋਦਰਾ ਵਿਚ ਮੌਜੂਦ ਕ੍ਰਿਕਟਰ ਇਰਫਾਨ ਪਠਾਨ ਅਤੇ ਉਨ੍ਹਾਂ ਦੇ ਭਰਾ ਯੂਸਫ ਪਠਾਨ ਨੂੰ ਫਰੀਦ ਖ਼ਾਨ ਦੇ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਲਈ ਕਿਹਾ ਹੈ।"

ਇਹ ਵੀ ਪੜ੍ਹੋ : ਝੂਲਨ ਗੋਸਵਾਮੀ ਦੀ ਰਿਟਾਇਰਮੈਂਟ ’ਤੇ ਅਨੁਸ਼ਕਾ ਸ਼ਰਮਾ ਨੇ ਦਿੱਤੀ ਪ੍ਰਤੀਕਿਰਿਆ, ਕਿਹਾ- ‘ਤੁਹਾਡਾ ਨਾਮ ਅਮਰ ਰਹੇਗਾ’

ਪੁਲਸ ਦੇ ਲਾਠੀਚਾਰਜ ਕਾਰਨ ਮੱਚੀ ਸੀ ਭਗਦੜ
ਸਟੇਸ਼ਨ 'ਤੇ ਆਏ ਹਜ਼ਾਰਾਂ ਪ੍ਰਸ਼ੰਸਕ ਸ਼ਾਹਰੁਖ ਨੂੰ ਦੇਖਣਾ ਚਾਹੁੰਦੇ ਸਨ। ਜਦੋਂ ਭੀੜ ਕਾਬੂ ਤੋਂ ਬਾਹਰ ਹੋਣ ਲੱਗੀ ਤਾਂ ਪੁਲਸ ਨੇ ਲਾਠੀਚਾਰਜ ਕੀਤਾ। ਇਸ ਤੋਂ ਬਾਅਦ ਭਗਦੜ ਮੱਚ ਗਈ ਅਤੇ ਫਰੀਦ ਖ਼ਾਨ ਇਸ ਦੀ ਲਪੇਟ ਵਿਚ ਆ ਗਿਆ। ਪਹਿਲੇ ਸਟੇਸ਼ਨ 'ਤੇ ਹੀ ਬੇਹੋਸ਼ ਫਰੀਦ ਖ਼ਾਨ ਨੂੰ ਹੋਸ਼ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਹੋਸ਼ ਨਹੀਂ ਆਇਆ। ਫਿਰ ਉਸ ਨੂੰ ਫਟਾਫਟ ਪਲੇਟਫਾਰਮ ਤੋਂ ਬਾਹਰ ਕੱਢ ਕੇ ਹਸਪਤਾਲ ਭੇਜਿਆ ਗਿਆ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


sunita

Content Editor

Related News