ਰੇਖਾ ਹੱਥੋਂ ਮਿਲਿਆ ਨੇਹਾ ਕੱਕੜ ਨੂੰ ਵਿਆਹ ਦਾ ਸ਼ਗਨ, ਤਸਵੀਰਾਂ ਆਈਆਂ ਸਾਹਮਣੇ

4/2/2021 2:17:28 PM

ਮੁੰਬਈ (ਬਿਊਰੋ)– ਸੋਨੀ ਟੀ. ਵੀ. ਦੇ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ 12’ ਦਾ ਆਗਾਮੀ ਐਪੀਸੋਡ ਖ਼ਾਸ ਹੋਣ ਵਾਲਾ ਹੈ। ਆਗਾਮੀ ਐਪੀਸੋਡ ’ਚ ਰੇਖਾ ਮਹਿਮਾਨ ਬਣ ਕੇ ਪਹੁੰਚਣ ਵਾਲੀ ਹੈ। ਰੇਖਾ ਇਸ ਗਾਇਕੀ ਰਿਐਲਿਟੀ ਸ਼ੋਅ ਦੀ ਸਟੇਜ ’ਤੇ ਖੂਬ ਧਮਾਲ ਮਚਾਉਣ ਵਾਲੀ ਹੈ। ਨਾਲ ਹੀ ਸ਼ੋਅ ਦੀ ਜੱਜ ਨੇਹਾ ਕੱਕੜ ਨੂੰ ਰੇਖਾ ਕੋਲੋਂ ਖ਼ਾਸ ਤੋਹਫ਼ਾ ਮਿਲਣ ਵਾਲਾ ਹੈ।

PunjabKesari

ਰੇਖਾ ਕੋਲੋਂ ਤੋਹਫ਼ਾ ਹਾਸਲ ਕਰਨ ਤੋਂ ਬਾਅਦ ‘ਇੰਡੀਅਨ ਆਈਡਲ 12’ ਦੀ ਜੱਜ ਨੇਹਾ ਕੱਕੜ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।

PunjabKesari

ਬੀਤੇ ਸਾਲ ਹੀ ਨੇਹਾ ਕੱਕੜ ਵਿਆਹ ਦੇ ਬੰਧਨ ’ਚ ਬੱਝੀ ਹੈ। ਅਜਿਹੇ ’ਚ ‘ਇੰਡੀਅਨ ਆਈਡਲ 12’ ਦੀ ਸਟੇਜ ’ਤੇ ਉਸ ਨੂੰ ਰੇਖਾ ਕੋਲੋਂ ਵਿਆਹ ਦੇ ਸ਼ਗਨ ਦੇ ਰੂਪ ’ਚ ਸਾੜ੍ਹੀ ਮਿਲ ਗਈ ਹੈ।

PunjabKesari

‘ਇੰਡੀਅਨ ਆਈਡਲ 12’ ਦੀ ਸਟੇਜ ’ਤੇ ਰੇਖਾ ਨੇ ਖ਼ੁਦ ਹੀ ਨੇਹਾ ਕੱਕੜ ਨੂੰ ਆਪਣੇ ਹੱਥਾਂ ਨਾਲ ਸਾੜ੍ਹੀ ਪਹਿਨਾ ਦਿੱਤੀ।

PunjabKesari

ਸਾੜ੍ਹੀ ਪਹਿਨਾਉਣ ਤੋਂ ਬਾਅਦ ਰੇਖਾ ਨੇ ਨੇਹਾ ਕੱਕੜ ਨੂੰ ਆਸ਼ੀਰਵਾਦ ਦਿੱਤਾ ਤੇ ਉਸ ਦੀ ਵਿਆਹੁਤਾ ਜ਼ਿੰਦਗੀ ਲਈ ਢੇਰ ਸਾਰੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਰੇਖਾ ਜਿਸ ਵੀ ਮਹਿਫਿਲ ’ਚ ਜਾਂਦੀ ਹੈ, ਉਥੇ ਆਪਣੀ ਮੌਜੂਦਗੀ ਨਾਲ ਚਾਰ ਚੰਨ ਲਗਾ ਦਿੰਦੀ ਹੈ। ‘ਇੰਡੀਅਨ ਆਈਡਲ 12’ ਦੀ ਸਟੇਜ ’ਤੇ ਰੇਖਾ ਨੇ ਸਨਮੁਖਪ੍ਰਿਆ ਦੇ ਗੀਤ ’ਤੇ ਰੱਜ ਕੇ ਡਾਂਸ ਵੀ ਕੀਤਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor Rahul Singh