ਅੰਬਾਨੀ ਦੀ ਗਣਪਤੀ ਪੂਜਾ ’ਚ 68 ਦੀ ਉਮਰ ’ਚ ਰੇਖਾ ਨੇ ਮਚਾਇਆ ਕਹਿਰ

Wednesday, Sep 20, 2023 - 03:17 PM (IST)

ਅੰਬਾਨੀ ਦੀ ਗਣਪਤੀ ਪੂਜਾ ’ਚ 68 ਦੀ ਉਮਰ ’ਚ ਰੇਖਾ ਨੇ ਮਚਾਇਆ ਕਹਿਰ

ਨਵੀਂ ਦਿੱਲੀ : ਮੁਕੇਸ਼ ਅੰਬਾਨੀ ਦੇ ਘਰ ਗਣੇਸ਼ ਚਤੁਰਥੀ ਦਾ ਸੈਲੀਬ੍ਰੇਸ਼ਨ ਬੀਤੇ ਦਿਨ ਉਨ੍ਹਾਂ ਦੇ ਮੁੰਬਈ ਸਥਿਤ ਆਲੀਸ਼ਾਨ ਬੰਗਲੇ ਐਂਟੀਲਿਆ ’ਚ ਮਨਾਇਆ ਗਿਆ। ਅੰਬਾਨੀ ਪਰਿਵਾਰ ਦੇ ਗਣੇਸ਼ ਚਤੁਰਥੀ ਸੈਲੀਬ੍ਰੇਸ਼ਨ ’ਚ ਐਵਰਗ੍ਰੀਨ ਬਿਊਟੀ ਰੇਖਾ ਨੇ ਸਾਰੀ ਲਾਈਮਲਾਈਟ ਲੁੱਟੀ। ਅਦਾਕਾਰਾ ਇਕ ਵਾਰ ਫਿਰ ਆਪਣੇ ਫੇਮਸ ਕਾਂਜੀਵਰਮ ਸਾੜ੍ਹੀ ਲੁੱਕ ’ਚ ਨਜ਼ਰ ਆਈ। ਅੰਬਾਨੀ ਦੇ ਘਰ ਰੇਖਾ ਗੋਲਡਨ ਰੰਗ ਦੇ ਬਾਰਡਰ ਵਾਲੀ ਲਾਲ ਰੰਗ ਦੀ ਬੇਹੱਦ ਖ਼ੂਬਸੂਰਤ ਸਾੜ੍ਹੀ ’ਚ ਪਹੁੰਚੀ।

PunjabKesari

ਹੱਥਾਂ ’ਚ ਚੂੜੀਆਂ ਤੇ ਹੈਵੀ ਜਿਊਲਰੀ ਪਾ ਕੇ ਰੇਖਾ ਬਹੁਤ ਖ਼ੂਬਸੂਰਤ ਲਗ ਰਹੀ ਸੀ। ਕੈਮਰੇ ਸਾਹਮਣੇ ਅਦਾਕਾਰਾ ਆਪਣੀ ਸਾੜ੍ਹੀ ਸੰਭਾਲਦੇ ਤੇ ਮੁਸਕਰਾਉਂਦੇ ਹੋਏ ਕਾਫ਼ੀ ਪੋਜ਼ ਦਿੱਤੇ। ਹੱਸਦੇ ਹੋਏ ਪੋਜ਼ ਦੇਣਾ ਉਨ੍ਹਾਂ ਦੀ ਖ਼ੂਬਸੂਰਤੀ ’ਚ ਚਾਰ ਚੰਨ ਲਗਾ ਰਿਹਾ ਸੀ।

PunjabKesari

ਅੰਬਾਨੀ ਪਰਿਵਾਰ ਦੀ ਗਣਪਤੀ ਪੂਜਾ ’ਚ ਬਾਲੀਵੁੱਡ ਦਾ ਲਗਪਗ ਹਰ ਨਾਮੀ ਹਸਤੀ ਪਹੁੰਚੀ। ਕੋਈ ਆਪਣੇ ਪਾਟਨਰ ਨਾਲ ਤੇ ਕਿਸੇ ਨੇ ਪਰਿਵਾਰ ਨਾਲ ਸੈਲੀਬ੍ਰੇਸ਼ਨ ’ਚ ਹਿੱਸਾ ਲਿਆ। ਇਸ ’ਚ ਬੱਚਨ ਨੂੰਹ ਐਸ਼ਵਰਿਆ ਰਾਏ ਵੀ ਆਪਣੀ ਕੁੜੀ ਅਰਾਧਿਆ ਨਾਲ ਅੰਬਾਨੀ ਦੇ ਘਰ ਪਹੁੰਚੀ।
PunjabKesari

PunjabKesari


author

sunita

Content Editor

Related News