ਪਹਿਲੀ ਵਾਰ ‘ਲਾਹੌਰ 1947’ ’ਚ ਇਕੱਠੇ ਨਜ਼ਰ ਆਉਣਗੇ ਰਿਅਲ ਲਾਈਫ਼ ਬਾਪ-ਬੇਟਾ ਸੰਨੀ ਦਿਓਲ ਤੇ ਕਰਣ

Tuesday, Mar 12, 2024 - 05:18 PM (IST)

ਪਹਿਲੀ ਵਾਰ ‘ਲਾਹੌਰ 1947’ ’ਚ ਇਕੱਠੇ ਨਜ਼ਰ ਆਉਣਗੇ ਰਿਅਲ ਲਾਈਫ਼ ਬਾਪ-ਬੇਟਾ ਸੰਨੀ ਦਿਓਲ ਤੇ ਕਰਣ

ਮੁੰਬਈ (ਬਿਊਰੋ) - ਆਮਿਰ ਖ਼ਾਨ ਪ੍ਰੋਡਕਸ਼ਨ ਦੁਆਰਾ ਨਿਰਮਿਤ ਫਿਲਮ ‘ਲਾਹੌਰ 1947’ ਇਕ ਬਹੁਤ ਹੀ ਉਡੀਕੀ ਜਾ ਰਹੀ ਫਿਲਮ ਹੈ, ਜੋ ਦਰਸ਼ਕਾਂ ਦਾ ਧਿਆਨ ਖਿੱਚ ਰਹੀ ਹੈ। ਇਹ ਪੀਰੀਆਡਿਕ ਫਿਲਮ ਡਰੀਮ ਟੀਮ ਨਾਲ ਜੁੜੀ ਹੋਈ ਹੈ, ਜਿਸ ’ਚ ਮਨੋਰੰਜਨ ਉਦਯੋਗ ਦੇ ਕੁਝ ਸਭ ਤੋਂ ਕ੍ਰਿਏਟਿਵ ਨਾਂ ਹਰ ਡਿਪਾਰਟਮੈਂਟ ’ਚ ਕੰਮ ਕਰ ਰਹੇ ਹਨ, ਜੀ ਹਾਂ! ਤਾਂ ਜੋ ਸਿਲਵਰ ਸਕਰੀਨ ’ਤੇ ਸ਼ਾਨਦਾਰ ਸਿਨੇਮੈਟਿਕ ਅਨੁਭਵ ਦਿੱਤਾ ਜਾ ਸਕੇ। 

ਇਹ ਖ਼ਬਰ ਵੀ ਪੜ੍ਹੋ -  ਜੁੜਵਾ ਬੱਚਿਆਂ ਦੇ ਜਨਮ ਦੀਆਂ ਖ਼ਬਰਾਂ ਵਿਚਾਲੇ ਮੂਸੇਵਾਲਾ ਦੇ ਪਿਤਾ ਨੇ ਸਾਂਝੀ ਕੀਤੀ ਖ਼ਾਸ ਪੋਸਟ

ਫਿਲਮ ਨਾਲ ਜੁੜੀ ਖਾਸ ਗੱਲ ਇਹ ਹੈ ਕਿ ਪਹਿਲੀ ਵਾਰ ਬਹੁਤ ਹੀ ਪ੍ਰਤਿਭਾਸ਼ਾਲੀ ਤਿਕੜੀ ਸੰਨੀ ਦਿਓਲ, ਰਾਜਕੁਮਾਰ ਸੰਤੋਸ਼ੀ ਤੇ ਆਮਿਰ ਖਾਨ ਇਕੱਠੇ ਆ ਰਹੇ ਹਨ। ਕੁਝ ਦਿਨ ਪਹਿਲਾਂ ਖੁਲਾਸਾ ਹੋਇਆ ਸੀ ਕਿ ਸੰਨੀ ਦਿਓਲ ਦੇ ਬੇਟੇ ਤੇ ਅਭਿਨੇਤਾ ਕਰਨ ਦਿਓਲ ਨੇ ‘ਲਾਹੌਰ 1947’ ’ਚ ਇਕ ਅਹਿਮ ਭੂਮਿਕਾ ਲਈ ਆਡੀਸ਼ਨ ਦਿੱਤਾ ਸੀ। 

ਇਹ ਖ਼ਬਰ ਵੀ ਪੜ੍ਹੋ - ਅੰਬਾਨੀਆਂ ਕਾਰਨ ਦਿਲਜੀਤ ਨੂੰ ਟਰੋਲ ਕਰਨ ਵਾਲਿਆਂ ਨੂੰ ਰੇਸ਼ਮ ਸਿੰਘ ਦਾ ਮੂੰਹ ਤੋੜ ਜਵਾਬ, ਸ਼ਰੇਆਮ ਆਖੀਆਂ ਇਹ ਗੱਲਾਂ

ਹਾਲ ਹੀ ਦੇ ਅਪਡੇਟ ’ਚ ਇਹ ਖਬਰ ਆਈ ਸੀ ਕਿ ਕਰਨ ਨੂੰ ਰੋਲ ਲਈ ਫਾਈਨਲ ਕਰ ਲਿਆ ਗਿਆ ਹੈ। ਅਭਿਨੇਤਾ ਫਿਲਮ ’ਚ ਜਾਵੇਦ ਦੀ ਭੂਮਿਕਾ ਨਿਭਾਏਗਾ ਤੇ ਇਸ ਭੂਮਿਕਾ ਬਾਰੇ ਆਮਿਰ ਖਾਨ ਨੇ ਕਿਹਾ, ‘‘ਮੈਨੂੰ ਖੁਸ਼ੀ ਹੈ ਕਿ ਕਰਨ ਦਿਓਲ ਨੇ ਜਾਵੇਦ ਦੀ ਅਹਿਮ ਭੂਮਿਕਾ ਲਈ ਚੰਗੀ ਤਿਆਰੀ ਕੀਤੀ ਹੈ। ਉਸ ਦੀ ਮਾਸੂਮੀਅਤ, ਉਸ ਦੀ ਇਮਾਨਦਾਰੀ ਬਹੁਤ ਕੁਝ ਸਾਹਮਣੇ ਆਵੇਗਾ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News