ਬਿਪਾਸ਼ਾ ਨੇ ਦਿੱਤਾ ਧੀ ਨੂੰ ਜਨਮ, ਸ਼ਾਹਰੁਖ ਖ਼ਾਨ ਨੂੰ ਮਿਲਿਆ ਗਲੋਬਲ ਆਈਕਨ ਐਵਾਰਡ, ਪੜ੍ਹੋ ਮਨੋਰੰਜਨ ਦੀਆਂ ਖ਼ਬਰਾਂ

Saturday, Nov 12, 2022 - 05:54 PM (IST)

ਬਿਪਾਸ਼ਾ ਨੇ ਦਿੱਤਾ ਧੀ ਨੂੰ ਜਨਮ, ਸ਼ਾਹਰੁਖ ਖ਼ਾਨ ਨੂੰ ਮਿਲਿਆ ਗਲੋਬਲ ਆਈਕਨ ਐਵਾਰਡ, ਪੜ੍ਹੋ ਮਨੋਰੰਜਨ ਦੀਆਂ ਖ਼ਬਰਾਂ

ਬਾਲੀਵੁੱਡ ਡੈਸਕ- ਬੀ-ਟਾਊਨ ਇੰਡਸਟਰੀ ਤੋਂ ਇਕ ਤੋਂ ਬਾਅਦ ਇਕ ਚੰਗੀਆਂ ਖ਼ਬਰਾਂ ਆ ਰਹੀਆਂ ਹਨ। 6 ਨਵੰਬਰ ਨੂੰ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਪਿਆਰੀ ਬੱਚੀ ਨੂੰ ਜਨਮ ਦਿੱਤਾ ਹੈ। ਹੁਣ ਇਸ ਲਿਸਟ ’ਚ ਇਕ ਹੋਰ ਅਦਾਕਾਰਾ ਦਾ ਨਾਂ ਜੁੜ ਗਿਆ ਹੈ। ਇਹ ਅਦਾਕਾਰਾ ਹੈ ਬਿਪਾਸ਼ਾ ਬਾਸੂ। ਇਸ ਦੇ ਨਾਲ ਖ਼ਬਰ ਇਹ ਵੀ ਹੈ ਕਿ 'ਪਠਾਨ' ਦੇ ਪ੍ਰਚਾਰ ਦੇ ਦੌਰਾਨ ਸ਼ਾਹਰੁਖ ਖ਼ਾਨ ਸੰਯੁਕਤ ਅਰਬ ਅਮੀਰਾਤ ਵਿਚਕਾਰ ਐਕਸਪੋ ਸੈਂਟਰ ’ਚ ਸ਼ਾਰਜਾਹ ਇੰਟਰਨੈਸ਼ਨਲ ਬੁੱਕ ਫੇਅਰ (SIBF) 2022 ਦੇ 41ਵੇਂ ਸੰਸਕਰਨ ’ਚ ਸ਼ਾਮਲ ਹੋਏ। ਜਿੱਥੇ ਉਨ੍ਹਾਂ ਨੂੰ ਬੀਤੇ ਦਿਨ ਸ਼ੁੱਕਰਵਾਰ ਅਦਾਕਾਰ ਨੂੰ ਗਲੋਬਲ ਆਈਕਨ, ਸਿਨੇਮਾ ਅਤੇ ਸੱਭਿਆਚਾਰਕ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਪੜ੍ਹੋ ਮਨੋਰੰਜਨ ਦੀਆਂ ਖ਼ਬਰਾਂ, ਜੋ ਇਸ ਪ੍ਰਕਾਰ ਹਨ-

ਪੰਜਾਬੀ ਗਾਇਕ ਗੁਰਦਾਸ ਮਾਨ ਦੀ 'ਸਟਾਰ ਨਾਈਟ' ’ਚ ਹੋਇਆ ਹੰਗਾਮਾ, ਲੋਕਾਂ ਨੇ ਲਗਾਏ ਗੰਭੀਰ ਇਲਜ਼ਾਮ

ਬੀਤੀ ਰਾਤ ਬਠਿੰਡਾ ਸ਼ਹਿਰ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਖੇ ’ਚ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਸਟਾਰ ਨਾਈਟ ਕਰਵਾਈ ਗਈ। ਜਿਸ ਦੌਰਾਨ ਦਰਸ਼ਕਾਂ ਦੀ ਵੱਡੀ ਭੀੜ ਦੇਖਣ ਨੂੰ ਮਿਲੀ ਅਤੇ ਉਹ ਕਾਬੂ ’ਚ ਨਾ ਹੁੰਦੇ ਹੋਏ ਨਜ਼ਰ ਆਏ। ਇਸ ਸਭ ਦੇ ਬਾਅਦ ਬਾਊਂਸਰਾਂ ਵੱਲੋਂ ਧੱਕਾ-ਮੁੱਕੀ ਕੀਤੀ। ਇਸ ਮੌਕੇ ਲੋਕਾਂ ਵੱਲੋਂ ਬਾਊਂਸਰਾ ’ਤੇ ਪੱਗਾਂ ਲਾਹੁਣ ਦੇ ਇਲਜ਼ਾਮ ਵੀ ਲਗਾਏ ਗਏ ਸਨ।

ਸ਼ਾਹਰੁਖ਼ ਖ਼ਾਨ ਨੂੰ ਮੁੰਬਈ ਏਅਰਪੋਰਟ 'ਤੇ ਕਸਟਮ ਵਿਭਾਗ ਨੇ ਰੋਕਿਆ, ਬੈੱਗ ’ਚ ਮਿਲੀਆਂ18 ਲੱਖ ਦੀਆਂ ਘੜੀਆਂ

ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਨੂੰ ਮੁੰਬਈ ਏਅਰਪੋਰਟ ’ਤੇ ਕਸਟਮ ਵਿਭਾਗ ਨੇ ਰੋਕ ਲਿਆ। ਏਅਰਪੋਰਟ 'ਤੇ ਤਾਇਨਾਤ ਏਅਰ ਇੰਟੈਲੀਜੈਂਸ ਯੂਨਿਟ ਯਾਨੀ AIU ਦੇ ਸੂਤਰਾਂ ਨੇ ਦੱਸਿਆ ਕਿ ਸ਼ਾਹਰੁਖ ਸ਼ੁੱਕਰਵਾਰ ਰਾਤ ਸ਼ਾਰਜਾਹ ਤੋਂ ਵਾਪਸ ਆਏ ਸਨ। ਉਸ ਕੋਲ ਮਹਿੰਗੀਆਂ ਘੜੀਆਂ ਅਤੇ ਉਨ੍ਹਾਂ ਦੇ ਕਵਰ ਸਨ, ਜਿਨ੍ਹਾਂ ਦੀ ਕੀਮਤ 18 ਲੱਖ ਰੁਪਏ ਸੀ। ਸ਼ਾਹਰੁਖ ਨੂੰ ਇਨ੍ਹਾਂ ਘੜੀਆਂ ਲਈ 6.83 ਲੱਖ ਰੁਪਏ ਦੀ ਕਸਟਮ ਡਿਊਟੀ ਅਦਾ ਕਰਨੀ ਪਈ।

43 ਸਾਲ ਦੀ ਉਮਰ ’ਚ ਮਾਂ ਬਣੀ ਬਿਪਾਸ਼ਾ ਬਾਸੂ, ਘਰ ਆਈ ਨੰਨ੍ਹੀ ਪਰੀ

ਬੀ-ਟਾਊਨ ਇੰਡਸਟਰੀ ਤੋਂ ਇਕ ਤੋਂ ਬਾਅਦ ਇਕ ਚੰਗੀਆਂ ਖ਼ਬਰਾਂ ਆ ਰਹੀਆਂ ਹਨ। 6 ਨਵੰਬਰ ਨੂੰ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਨੇ ਪਿਆਰੀ ਬੱਚੀ ਨੂੰ ਜਨਮ ਦਿੱਤਾ ਹੈ। ਹੁਣ ਇਸ ਲਿਸਟ ’ਚ ਇਕ ਹੋਰ ਅਦਾਕਾਰਾ ਦਾ ਨਾਂ ਜੁੜ ਗਿਆ ਹੈ। ਇਹ ਅਦਾਕਾਰਾ ਹੈ ਬਿਪਾਸ਼ਾ ਬਾਸੂ । ਬਿਪਾਸ਼ਾ ਬਾਸੂ ਨੇ ਪਤੀ ਕਰਨ ਸਿੰਘ ਗਰੋਵਰ ਨਾਲ ਛੋਟੀ ਲਕਸ਼ਮੀ ਦਾ ਸਵਾਗਤ ਕੀਤਾ। ਅਦਾਕਾਰਾ ਨੇ ਅੱਜ ਯਾਨੀਕਿ 12 ਨਵੰਬਰ ਨੂੰ ਇਕ ਪਿਆਰੀ ਧੀ ਨੂੰ ਜਨਮ ਦਿੱਤਾ।

ਸ਼ਾਹਰੁਖ ਖ਼ਾਨ ਨੂੰ ਮਿਲਿਆ ਸਿਨੇਮਾ ਦਾ ਗਲੋਬਲ ਆਈਕਨ ਐਵਾਰਡ, UAE ਨੇ ਕੀਤਾ ਸਨਮਾਨਿਤ

ਬਾਲੀਵੁੱਡ ਇੰਡਸਟਰੀ ਦੇ 'ਕਿੰਗ ਖ਼ਾਨ' ਯਾਨੀ ਸ਼ਾਹਰੁਖ ਖ਼ਾਨ ਜਲਦ ਹੀ ਆਪਣੀ ਆਉਣ ਵਾਲੀ ਫ਼ਿਲਮ 'ਪਠਾਨ' ਨਾਲ ਵੱਡੇ ਪਰਦੇ 'ਤੇ ਦਸਤਕ ਦੇਣ ਜਾ ਰਹੇ ਹਨ। ਇਹ ਫ਼ਿਲਮ ਅਗਲੇ ਸਾਲ ਜਨਵਰੀ 'ਚ ਰਿਲੀਜ਼ ਹੋਵੇਗੀ। ਸ਼ਾਹਰੁਖ ਨੇ ਆਪਣੇ ਜਨਮਦਿਨ ਦੇ ਮੌਕੇ ’ਤੇ ਫ਼ਿਲਮ ਦਾ ਟੀਜ਼ਰ ਵੀ ਲਾਂਚ ਕੀਤਾ। 

ਟਵਿੱਟਰ ਦੀ ਤਾਰੀਫ਼ ਤੋਂ ਬਾਅਦ ਇੰਸਟਾਗ੍ਰਾਮ ਦੀ ਬੁਰਾਈ ’ਤੇ ਆਈ ਕੰਗਨਾ, ਪਲੇਟਫ਼ਾਰਮ ਨੂੰ ਕਿਹਾ 'ਡੰਬ'

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਕ ਵਾਰ ਫ਼ਿਰ ਵਿਵਾਦਾਂ ’ਚ ਆ ਗਈ ਹੈ। ਇਸ ਵਾਰ ਕੰਗਨਾ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਇੰਸਟਾਗ੍ਰਾਮ ਨੂੰ ਗ਼ਤਲ ਕਿਹਾ ਹੈ। ਟਵਿਟਰ ਤੋਂ ਬੈਨ ਹੋਈ ਅਦਾਕਾਰਾ ਨੇ ਇੰਸਟਾਗ੍ਰਾਮ ਨੂੰ ਡੰਬ ਕਹਿੰਦੇ ਹੋਏ ਇਸ ਦਾ ਮਜ਼ਾਕ ਉਡਾਇਆ ਹੈ।

ਗਰਲਫਰੈਂਡ ਦਾ ਸ਼ੋਅ 'ਮੂਵਿੰਗ ਇਨ ਵਿਦ ਮਲਾਇਕਾ' ਦੇਖਣ ਲਈ ਉਤਸ਼ਾਹਿਤ ਹਨ ਅਰਜੁਨ ਕਪੂਰ, ਸਾਂਝੀ ਕੀਤੀ ਖ਼ਾਸ ਪੋਸਟ

ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ’ਤੇ ‘I SAID YES’ ਦਾ ਹਵਾਲਾ ਦਿੰਦੇ ਹੋਏ ਇਕ ਤਸਵੀਰ ਪੋਸਟ ਕੀਤੀ ਸੀ, ਜੋ ਇੰਟਰਨੈੱਟ ’ਤੇ ਇਸ ਸਮੇਂ ਚਰਚਾ ’ਚ ਹੈ।ਪ੍ਰਸ਼ੰਸਕ ਅਦਾਕਾਰਾ ਦੀ ਹਾਂ ਦਾ ਕਾਰਨ ਜਾਣਨ ਲਈ ਕਾਫ਼ੀ ਉਤਾਵਲੇ ਸਨ ਕਿ ਆਖਿਰ ਉਸ ਨੇ ਕਿਸ ਗੱਲ ਨੂੰ ਹਾਂ ਕਹੀ ਸੀ। ਇਸ ਦੇ ਨਾਲ ਅਦਾਕਾਰਾ ਮਲਾਇਕਾ ਨੇ ਹੁਣ ਫ਼ਿਰ ਹੀ ’ਚ ਇਕ ਪੋਸਟ ਸਾਂਝੀ ਕੀਤੀ ਹੈ ਜਿਸ ’ਚ ਉਸਨੇ ਆਪਣੇ ਨਵੇਂ ਰਿਐਲਿਟੀ ਸ਼ੋਅ 'ਮੁਵਿੰਗ ਇਨ ਵਿਦ ਮਲਾਇਕਾ' ਨਾਲ ਆਪਣੇ OTT ਡੈਬਿਊ ਬਾਰੇ ਗੱਲ ਕੀਤੀ


author

Shivani Bassan

Content Editor

Related News