NIA ਨੇ ਜੈਨੀ ਜੌਹਲ ਤੋਂ ਕੀਤੀ ਪੁੱਛਗਿੱਛ, ‘ਕਾਂਤਾਰਾ’ ਨੇ ਤੀਜੇ ਹਫ਼ਤੇ ਕੀਤੀ ਰਿਕਾਰਡ ਕਮਾਈ, ਪੜ੍ਹੋ ਮਨੋਰੰਜਨ ਦੀਆਂ ਖ਼ਬਰਾਂ

Saturday, Nov 05, 2022 - 06:00 PM (IST)

NIA ਨੇ ਜੈਨੀ ਜੌਹਲ ਤੋਂ ਕੀਤੀ ਪੁੱਛਗਿੱਛ, ‘ਕਾਂਤਾਰਾ’ ਨੇ ਤੀਜੇ ਹਫ਼ਤੇ ਕੀਤੀ ਰਿਕਾਰਡ ਕਮਾਈ, ਪੜ੍ਹੋ ਮਨੋਰੰਜਨ ਦੀਆਂ ਖ਼ਬਰਾਂ

ਬਾਲੀਵੁੱਡ ਡੈਸਕ- ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੀ ਜਾਂਚ ਕਰ ਰਹੀ ਐੱਨ. ਆਈ. ਏ. ਨੇ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ’ਚ ਗਾਇਕਾ ਜੈਨੀ ਜੌਹਲ ਤੋਂ ਤਕਰੀਬਨ 4 ਘੰਟੇ ਪੁੱਛਗਿੱਛ ਕੀਤੀ। ਇਸ ਦੇ ਨਾਲ ਅਹਿਮ ਖ਼ਬਰ ਹੈ ਕਿ ਅੱਜ ਇੰਡੀਅਨ ਕ੍ਰਿਕਟਰ ਵਿਰਾਟ ਕੋਹਲੀ ਦਾ ਜਨਮਦਿਨ ਹੈ। ਜਿਸ ਦੌਰਾਨ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੇ ਪਤੀ ਵਿਰਾਟ ਦੇ 34ਵੇਂ ਜਨਮਦਿਨ ਮੌਕੇ ਕਈ ਮਜ਼ੇਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਜਾਣਨ ਲਈ ਪੜੋ ਮਨੋਰੰਜਨ ਜਗਤ ਦੀਆਂ ਖ਼ਾਸ ਖ਼ਬਰਾਂ, ਜੋ ਇਸ ਪ੍ਰਕਾਰ ਹਨ-

ਸਿੱਧੂ ਮੂਸੇਵਾਲਾ ਕਤਲਕਾਂਡ : NIA ਨੇ ਗਾਇਕਾ ਜੈਨੀ ਜੌਹਲ ਤੋਂ ਕੀਤੀ ਪੁੱਛਗਿੱਛ

ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੀ ਜਾਂਚ ਕਰ ਰਹੀ ਐੱਨ. ਆਈ. ਏ. ਨੇ ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ’ਚ ਗਾਇਕਾ ਜੈਨੀ ਜੌਹਲ ਤੋਂ ਤਕਰੀਬਨ 4 ਘੰਟੇ ਪੁੱਛਗਿੱਛ ਕੀਤੀ। ਇਸ ਤੋਂ ਪਹਿਲਾਂ ਐੱਨ. ਆਈ. ਏ. 4 ਤੋਂ 5 ਪੰਜਾਬੀ ਸਿੰਗਰਾਂ ਤੋਂ ਪੁੱਛਗਿੱਛ ਕਰ ਕੇ ਬਿਆਨ ਦਰਜ ਕਰ ਚੁੱਕੀ ਹੈ। ਐੱਨ. ਆਈ. ਏ. ਨੇ ਜੈਨੀ ਜੌਹਲ ਤੋਂ ਮੂਸੇਵਾਲਾ ਕਤਲਕਾਂਡ ਮਾਮਲੇ ’ਚ ਜਾਣਕਾਰੀ ਹਾਸਲ ਕੀਤੀ ਹੈ। ਹੁਣੇ ਜਿਹੇ ਜੈਨੀ ਜੌਹਲ ਦਾ ਗਾਣਾ ‘ਲੈਟਰ ਟੂ ਸੀ ਐੱਮ’ ਬਹੁਤ ਮਸ਼ਹੂਰ ਹੋਇਆ ਹੈ।

ਵਿਰਾਟ ਕੋਹਲੀ ਦੇ ਜਨਮਦਿਨ ਮੌਕੇ ਅਨੁਸ਼ਕਾ ਨੇ ਲੁਟਾਇਆ ਪਿਆਰ, ਸਾਂਝੀਆਂ ਕੀਤੀਆਂ ਮਜ਼ੇਦਾਰ ਤਸਵੀਰਾਂ

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੇ ਪਤੀ ਵਿਰਾਟ ਕੋਹਲੀ ਦੇ 34ਵੇਂ ਜਨਮਦਿਨ ਮੌਕੇ ਕਈ ਮਜ਼ੇਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੀ ਖਾਸ ਗੱਲ ਇਹ ਹੈ ਕਿ ਅਨੁਸ਼ਕਾ ਨੇ ਕੈਪਸ਼ਨ 'ਚ ਦੱਸਿਆ ਹੈ ਕਿ ਉਹ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਹੈ।

‘ਕਾਂਤਾਰਾ’ ਫ਼ਿਲਮ ਨੇ ਤੀਜੇ ਹਫ਼ਤੇ ਕੀਤੀ ਰਿਕਾਰਡ ਕਮਾਈ, ਹਾਸਲ ਕੀਤਾ ਇਹ ਮੁਕਾਮ

ਕੰਨੜ ਫ਼ਿਲਮ ਇੰਡਸਟਰੀ ਦੀ ‘ਕਾਂਤਾਰਾ’ ਫ਼ਿਲਮ ਆਏ ਦਿਨ ਆਪਣੀ ਕਮਾਈ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਫ਼ਿਲਮ ਨੇ ਤੀਜੇ ਹਫ਼ਤੇ ਸ਼ਾਨਦਾਰ ਕਮਾਈ ਕੀਤੀ ਹੈ। ‘ਕਾਂਤਾਰਾ’ ਦੀ ਤੀਜੇ ਹਫ਼ਤੇ ਦੀ ਕਮਾਈ ਇਸ ਦੇ ਪਹਿਲੇ ਤੇ ਦੂਜੇ ਹਫ਼ਤੇ ਨਾਲੋਂ ਵੱਧ ਹੈ।

ਸੁਧੀਰ ਸੂਰੀ ਦੇ ਕਤਲ ਮਗਰੋਂ ਸ਼ਹਿਨਾਜ਼ ਗਿੱਲ ਦੇ ਪਿਤਾ ਦਾ ਫੁੱਟਿਆ ਗੁੱਸਾ, ਕਹੀਆਂ ਵੱਡੀਆਂ ਗੱਲਾਂ

ਅੰਮ੍ਰਿਤਸਰ ਵਿਖੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਬੀਤੇ ਦਿਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਤੋਂ ਬਾਅਦ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਇਸ ਘਟਨਾ ਨੂੰ ਲੈ ਕੇ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਗਿੱਲ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।

‘ਜੇ ਮੈਂ ਮਹਾਠੱਗ ਹਾਂ ਤਾਂ ਮੇਰੇ ਕੋਲੋਂ 50 ਕਰੋੜ ਕਿਉਂ ਲਏ?’ ਮਹਾਠੱਗ ਸੁਕੇਸ਼ ਦਾ ਕੇਜਰੀਵਾਲ ਨੂੰ ਲੈ ਕੇ ਵੱਡਾ ਬਿਆਨ

ਦਿੱਲੀ ’ਚ ਐੱਮ. ਸੀ. ਡੀ. ਚੋਣਾਂ ਦੀ ਤਾਰੀਖ਼ ਦਾ ਐਲਾਨ ਹੋ ਚੁੱਕਾ ਹੈ। ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਐੱਮ. ਸੀ. ਡੀ. ਦੀ ਸੱਤਾ ’ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਨੂੰ ਘੇਰਨ ’ਚ ਲੱਗੀ ਹੈ। ਹਮਲਾਵਰ ਰਣਨੀਤੀ ਨਾਲ ਐੱਮ. ਸੀ. ਡੀ. ਚੋਣਾਂ ਦੀਆਂ ਤਿਆਰੀਆਂ ’ਚ ਲੱਗੀ ਆਮ ਆਦਮੀ ਪਾਰਟੀ ਨੂੰ ਮਹਾਠੱਗ ਸੁਕੇਸ਼ ਚੰਦਰਸ਼ੇਖਰ ਵਲੋਂ ਇਕ ਤੋਂ ਬਾਅਦ ਇਕ ਚਿੱਠੀ ਨੇ ਮੁਸ਼ਕਿਲਾਂ ’ਚ ਪਾ ਦਿੱਤਾ ਹੈ।

ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਨੂੰ ਇਸ ਅੰਦਾਜ਼ ’ਚ ਦਿੱਤੀ ਵਿਆਹ ਦੇ ਵਰ੍ਹੇਗੰਢ ਦੀ ਵਧਾਈ, ਸਾਂਝੀ ਕੀਤੀ ਤਸਵੀਰ

ਪੰਜਾਬੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਅੱਜ ਆਪਣੀ ਪਤਨੀ ਨਾਲ ਵਿਆਹ 21 ਦੀ ਵਰ੍ਹੇਗੰਢ ਮਨਾ ਰਹੇ ਹਨ।ਇਸ ਮੌਕੇ ਹਰ ਕੋਈ ਉਨ੍ਹਾਂ ਨੂੰ ਵਰ੍ਹੇਗੰਢ ਦੀ ਵਧਾਈਆਂ ਦੇ ਰਿਹਾ ਹੈ। ਹਾਲ ਹੀ ’ਚ ਅਦਾਕਾਰ ਨੇ ਪਤਨੀ ਰਵਨੀਤ ਗਰੇਵਾਲ ਨੂੰ ਵੀ ਆਪਣੇ ਖ਼ਾਸ ਅੰਦਾਜ਼ ’ਚ ਵਧਾਈ ਦਿੱਤੀ ਹੈ। 


author

Shivani Bassan

Content Editor

Related News