ਮੂਸੇਵਾਲਾ ਦੇ ਘਰ ਪਹੁੰਚੀ ਅਫਸਾਨਾ ਖ਼ਾਨ, ਫ਼ਿਲਮ ਨਿਰਮਾਤਾ ਕਮਲ ਕਿਸ਼ੋਰ ਗ੍ਰਿਫ਼ਤਾਰ, ਪੜ੍ਹੋ ਮਨੋਰੰਜਨ ਦੀਆਂ ਖ਼ਾਸ ਖ਼ਬਰਾਂ
Friday, Oct 28, 2022 - 05:51 PM (IST)
ਬਾਲੀਵੁੱਡ ਡੈਸਕ- ਕਈ ਵਾਰ ਲੋਕ ਜ਼ਿਆਦਾ ਖੂਬਸੂਰਤ ਦਿਖਣ ਲਈ ਆਪਣੀ ਲੁੱਕ ਵਿਗਾੜ ਲੈਂਦੇ ਹਨ। ਅਜਿਹੀ ਇਕ ਘਟਨਾ ਈਰਾਨ ਦੀ ‘ਜ਼ੋਂਬੀ’ ਐਂਜਲੀਨਾ ਜੋਲੀ ਕਹੀ ਜਾਣ ਵਾਲੀ ਸਹਿਰ ਤਾਬਰ ਨਾਲ ਵਾਪਰੀ ਹੈ, ਜਿਸ ਦੇ ਵਿਗੜਦੇ ਚਿਹਰੇ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਵੱਡੀ ਖ਼ਬਰ ਇਹ ਵੀ ਹੈ ਕਿ ਹਾਲ ਹੀ ’ਚ ਐੱਨ.ਆਈ.ਏ. ਵਲੋਂ ਸਿੱਧੂ ਮੂਸੇ ਵਾਲਾ ਕਤਲ ਕਾਂਡ 'ਚ ਪੁੱਛਗਿੱਛ ਕੀਤੇ ਜਾਣ ਮਗਰੋਂ ਗਾਇਕਾ ਅਫਸਾਨਾ ਖ਼ਾਨ ਨੇ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਕਈ ਗੱਲਾਂ ਸਾਂਝੀਆਂ ਕੀਤੀਆਂ ਸਨ। ਇਸ ਤੋਂ ਬਾਅਦ ਗਾਇਕਾ ਨੇ ਮੂਸੇਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਫ਼ਸਾਨਾ ਖ਼ਾਨ ਨੇ ਕੈਪਸ਼ਨ ਵੀ ਦਿੱਤੀ ਹੈ। ਇਸ ਤਰ੍ਹਾਂ ਹੋਰ ਖ਼ਬਰਾਂ ਜਾਣਨ ਲਈ ਪੜ੍ਹੋ ਮਨੋਰੰਜਨ ਜਗਤ ਦੀਆਂ ਖ਼ਾਸ ਖ਼ਬਰਾਂ, ਜੋ ਇਸ ਪ੍ਰਕਾਰ ਹਨ-
ਨੋਰਾ ਫਤੇਹੀ ਨੂੰ ਗਲਤ ਢੰਗ ਨਾਲ ਛੂਹਣ ’ਤੇ ਟੇਰੇਂਸ ਲੁਈ ਨੇ ਕੀਤਾ ਖੁਲਾਸਾ
ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫ਼ਰ ਟੇਰੇਂਸ ਲੁਈਸ ਮਸ਼ਹੂਰ ਡਾਂਸਰ ਹਨ। ਟੇਰੇਂਸ ਨਾ ਸਿਰਫ਼ ਆਪਣੇ ਡਾਂਸ ਲਈ ਹੀ ਨਹੀਂ ਜਾਣੇ ਜਾਂਦੇ, ਸਗੋਂ ਆਪਣੇ ਸਟਾਈਲਿਸ਼ ਅੰਦਾਜ਼ ਲਈ ਵੀ ਜਾਣੇ ਜਾਂਦੇ ਹਨ। ਹਾਲ ਹੀ ’ਚ ਟੇਰੇਂਸ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਇਆ ਸੀ। ਇਸ ਵੀਡੀਓ 'ਚ ਟੇਰੇਂਸ ’ਤੇ ਨੋਰਾ ਨੂੰ ਗਲਤ ਤਰੀਕੇ ਨਾਲ ਛੂਹਣ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਲਈ ਉਨ੍ਹਾਂ ਨੂੰ ਕਾਫ਼ੀ ਟ੍ਰੋਲ ਵੀ ਕੀਤਾ ਗਿਆ ਸੀ। ਹੁਣ ਟੇਰੇਂਸ ਨੇ ਇਸ ’ਤੇ ਪ੍ਰਤੀਕਿਰਿਆ ਦਿੱਤੀ ਹੈ।
ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ ਗ੍ਰਿਫ਼ਤਾਰ, ਪਤਨੀ 'ਤੇ ਗੱਡੀ ਚੜ੍ਹਾ ਕੇ ਕੀਤੀ ਸੀ ਮਾਰਨ ਦੀ ਕੋਸ਼ਿਸ਼
ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ ਨੂੰ ਪੁਲਸ ਨੇ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਕਮਲ ਖ਼ਿਲਾਫ਼ ਮੁੰਬਈ ਦੇ ਅੰਬੋਲੀ ਪੁਲਸ ਸਟੇਸ਼ਨ ‘ਚ ਧਾਰਾ 279 ਅਤੇ 338 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਦਰਅਸਲ ਕਮਲ ਨੇ ਕੁਝ ਦਿਨ ਪਹਿਲਾਂ ਆਪਣੀ ਪਤਨੀ ਯਾਸਮੀਨ ਨੂੰ ਕਾਰ ਨਾਲ ਕੁਚਲ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਯਾਸਮੀਨ ਨੇ ਉਸ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ।
ਐਂਜਲੀਨਾ ਜੋਲੀ ਵਰਗੀ ਦਿਸਣ ਵਾਲੀ ਈਰਾਨੀ ਔਰਤ ਦਾ ਵਿਗੜਿਆ ਚਿਹਰਾ, ਜੇਲ੍ਹ 'ਚੋਂ ਰਿਹਾਅ ਹੋਣ ਮਗਰੋਂ ਦਿਖਾਈ ਲੁੱਕ
ਕਈ ਵਾਰ ਲੋਕ ਜ਼ਿਆਦਾ ਖੂਬਸੂਰਤ ਦਿਖਣ ਲਈ ਆਪਣੀ ਲੁੱਕ ਵਿਗਾੜ ਲੈਂਦੇ ਹਨ। ਕੁਝ ਕੁੜੀਆਂ ਨੂੰ ਅਦਾਕਾਰਾਂ ਵਾਂਗ ਸੁੰਦਰ ਦਿਖਣ ਦਾ ਸ਼ੌਕ ਹੁੰਦਾ ਹੈ, ਜਿਸ ਕਾਰਨ ਉਹ ਕਈ ਤਰ੍ਹਾਂ ਦੀਆਂ ਸਰਜਰੀਆਂ ਕਰਵਾਉਂਦੀਆਂ ਹਨ ਅਤੇ ਉਹ ਬਣ ਜਾਂਦੀਆਂ ਹਨ, ਜਿਸ ਬਾਰੇ ਉਨ੍ਹਾਂ ਨੇ ਸੁਫ਼ਨੇ ’ਚ ਵੀ ਨਹੀਂ ਸੋਚਿਆ ਹੋਵੇਗਾ। ਅਜਿਹੀ ਇਕ ਘਟਨਾ ਈਰਾਨ ਦੀ ‘ਜ਼ੋਂਬੀ’ ਐਂਜਲੀਨਾ ਜੋਲੀ ਕਹੀ ਜਾਣ ਵਾਲੀ ਸਹਿਰ ਤਾਬਰ ਨਾਲ ਵਾਪਰੀ ਹੈ, ਜਿਸ ਦੇ ਵਿਗੜਦੇ ਚਿਹਰੇ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਖ਼ਬਰਾਂ ਮੁਤਾਬਕ ਇਸ ਈਰਾਨੀ ਔਰਤ ਦਾ ਅਸਲੀ ਨਾਂ ਫ਼ਤੇਮਿਹ ਖਿਸ਼ਵਾਂਦ ਹੈ।
ਮਕਬੂਲ ਗਾਇਕ ਕਾਬਲ ਰਾਜਸਥਾਨੀ ਦਾ ਦਿਹਾਂਤ, ਕਈ ਦਿਨਾਂ ਤੋਂ ਸਾਹ ਲੈਣ 'ਚ ਹੋ ਰਹੀ ਸੀ ਪ੍ਰੇਸ਼ਾਨੀ
90 ਦੇ ਦਹਾਕੇ ਦੌਰਾਨ ਪੰਜਾਬ 'ਚ ਆਪਣੀ ਗਾਇਕੀ ਨਾਲ ਮਕਬੂਲ ਹੋਏ ਸਵਰਗੀ ਮੇਜਰ ਰਾਜਸਥਾਨੀ ਦੇ ਨਜ਼ਦੀਕੀ ਕਾਬਲ ਰਾਜਸਥਾਨੀ (Kabal Rajasthani) ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਆਪਣੀ ਗਾਇਕੀ ਦੌਰਾਨ ਕਈ ਹਿੱਟ ਗੀਤ ਪੰਜਾਬੀਆਂ ਦੀ ਝੋਲੀ ਪਾਏ ਸਨ, ਜਿਨ੍ਹਾਂ 'ਚ 'ਉੱਚੀ-ਉੱਚੀ ਰੋਇਆ ਕਰੇਂਗੀ', 'ਮਾਹੀ ਸ਼ੱਕ ਕਰਦਾ', 'ਕਿਹੜੀ ਗੱਲੋਂ ਰੁੱਸਿਆ ਫਿਰੇਂ...', 'ਭੁੱਲ ਗਈ ਗ਼ਰੀਬ ਨੂੰ', 'ਅੱਖੀਆਂ ਨੂੰ ਰੱਜ ਲੈਣ ਦੇ', 'ਫੋਟੋ ਤੇਰੇ ਕੋਲ ਪਈ ਏ...' ਆਦਿ ਸ਼ਾਮਲ ਹਨ।
NIA ਦੀ ਪੁੱਛਗਿੱਛ ਤੋਂ ਮਗਰੋਂ ਮੂਸੇਵਾਲਾ ਦੇ ਘਰ ਪਹੁੰਚੀ ਅਫਸਾਨਾ ਖ਼ਾਨ, ਮਾਪਿਆਂ ਲਈ ਆਖੀਆਂ ਇਹ ਗੱਲਾਂ
ਕੇਂਦਰੀ ਜਾਂਚ ਏਜੰਸੀ (ਐੱਨ. ਆਈ. ਏ.) ਵਲੋਂ ਸਿੱਧੂ ਮੂਸੇ ਵਾਲਾ ਕਤਲ ਕਾਂਡ 'ਚ ਪੁੱਛਗਿੱਛ ਕੀਤੇ ਜਾਣ ਮਗਰੋਂ ਗਾਇਕਾ ਅਫਸਾਨਾ ਖ਼ਾਨ ਨੇ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਕਈ ਗੱਲਾਂ ਸਾਂਝੀਆਂ ਕੀਤੀਆਂ ਸਨ। ਇਸ ਤੋਂ ਬਾਅਦ ਅਫਸਾਨਾ ਖ਼ਾਨ ਨੇ ਮਰਹੂਮ ਗਾਇਕ ਤੇ ਮੂੰਹ ਬੋਲੇ ਭਰਾ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੀਆਂ ਕਈ ਤਸਵੀਰਾਂ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ।
BCCI ਦੇ ਇਸ ਫ਼ੈਸਲੇ ਦਾ ਫ਼ਿਲਮੀ ਸਿਤਾਰਿਆਂ ਨੇ ਕੀਤਾ ਸੁਆਗਤ, ਕਿਹਾ-ਦਿਲ ਖ਼ੁਸ਼ ਹੋ ਗਿਆ
ਬਾਲੀਵੁੱਡ ਦੇ ਸਿਤਾਰਿਆਂ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੀ ਤਾਰੀਫ਼ ਕੀਤੀ ਗਈ ਹੈ। ਦਰਅਸਲ, ਬੀ.ਸੀ.ਸੀ.ਆਈ ਦੇ ਸਕੱਤਰ ਜੈ ਸ਼ਾਹ ਨੇ ਹਾਲ ਹੀ ’ਚ ਐਲਾਨ ਕੀਤਾ ਸੀ ਕਿ ਉਹ ਮਹਿਲਾ ਅਤੇ ਪੁਰਸ਼ ਕ੍ਰਿਕਟ ਖਿਡਾਰੀਆਂ ਨੂੰ ਬਰਾਬਰ ਫੀਸ ਦੇਣ ਜਾ ਰਹੇ ਹਨ ਅਤੇ ਸਾਲਾਂ ਤੋਂ ਚੱਲ ਰਹੇ ਭੇਦਭਾਵ ਨੂੰ ਖ਼ਤਮ ਕਰਨ ਜਾ ਰਹੇ ਹਨ। ਇਸ ਖ਼ਬਰ ਨੂੰ ਸੁਣਨ ਤੋਂ ਬਾਅਦ ਪ੍ਰਸ਼ੰਸਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਇਸ ਦੀ ਖੁਸ਼ੀ ਜ਼ਾਹਰ ਕਰ ਰਹੇ ਹਨ।