ਰਵਿੰਦਰ ਗਰੇਵਾਲ ਦਾ ਗੀਤ ''ਅਨੰਦਪੁਰ ਨੂੰ ਜਾਣਾ'' ਯੂ-ਟਿਊਬ ''ਤੇ ਰਿਲੀਜ਼
Saturday, Dec 26, 2015 - 01:49 PM (IST)
ਜਲੰਧਰ (ਸੋਮ) : ਗਾਇਕ ਰਵਿੰਦਰ ਗਰੇਵਾਲ ਦਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਾ ਨਵਾਂ ਧਾਰਮਿਕ ਗੀਤ ''ਅਨੰਦਪੁਰ ਨੂੰ ਜਾਣਾ'' ਟੇਢੀ ਪੱਗ ਰਿਕਾਰਡਜ਼ ਵਲੋਂ ਯੂ-ਟਿਊਬ ''ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਮੰਗਲ ਹਠੂਰ ਦੇ ਲਿਖੇ ਇਸ ਗੀਤ ਨੂੰ ਸੰਗੀਤ ਜੁਆਏ-ਅਤੁਲ ਨੇ ਦਿੱਤਾ ਹੈ, ਜਦਕਿ ਵੀਡੀਓ ਫਿਲਮਾਂਕਣ ਅਥਰਵ ਬਲੂਜਾ ਦਾ ਹੈ।
ਗਰੇਵਾਲ ਨੇ ਦੱਸਿਆ ਕਿ ਇਸ ਗੀਤ ਵਿਚ ਜਦੋਂ ਗੰਗੂ ਬ੍ਰਾਹਮਣ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਜਾ ਰਿਹਾ ਹੈ ਤਾਂ ਬੱਚੇ ਦਾਦੀ ਮਾਂ ਨੂੰ ਸਵਾਲ ਕਰਦੇ ਹਨ ਕਿ ਆਪਾਂ ਕਿਥੇ ਜਾ ਰਹੇ ਹਾਂ, ਉਸ ਵਾਰਤਾਲਾਪ ਦਾ ਹੀ ਵਰਣਨ ਹੈ। ਗੀਤ ਦੀ ਰਿਕਾਰਡਿੰਗ ਸਮੇਂ ਉਹ ਬਹੁਤ ਹੀ ਵੈਰਾਗ ਵਿਚ ਚਲੇ ਗਏ ਸਨ ਅਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦਾ ਵਾਰਤਾਲਾਪ ਉਨ੍ਹਾਂ ਦੀਆਂ ਅੱਖਾਂ ਮੂਹਰੇ ਚਿਤਰਦਾ ਸਾਫ ਦਿਖਾਈ ਦੇ ਰਿਹਾ ਸੀ