ਰਵੀ ਦੁਬੇ ਨੇ ਪਤਨੀ ਸਰਗੁਣ ਮਹਿਤਾ ਨਾਲ ਸਾਂਝੀਆਂ ਕੀਤਆਂ ‘Date Night’ ਦੀਆਂ ਖੂਬਸੂਰਤ ਤਸਵੀਰਾਂ

Friday, Dec 26, 2025 - 05:40 PM (IST)

ਰਵੀ ਦੁਬੇ ਨੇ ਪਤਨੀ ਸਰਗੁਣ ਮਹਿਤਾ ਨਾਲ ਸਾਂਝੀਆਂ ਕੀਤਆਂ ‘Date Night’ ਦੀਆਂ ਖੂਬਸੂਰਤ ਤਸਵੀਰਾਂ

ਮੁੰਬਈ (ਏਜੰਸੀ)- ਅਦਾਕਾਰ ਅਤੇ ਨਿਰਮਾਤਾ ਰਵੀ ਦੁਬੇ ਨੇ ਹਾਲ ਹੀ ਵਿੱਚ ਆਪਣੀ ਪਤਨੀ ਅਤੇ ਮਸ਼ਹੂਰ ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਨਾਲ ਇੱਕ ‘ਡੇਟ ਨਾਈਟ’ ਦੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਜਸ਼ਨ ਉਨ੍ਹਾਂ ਦੇ ਪ੍ਰੋਡਕਸ਼ਨ ਬੈਨਰ ‘ਡਰੀਮੀਆਟਾ ਡਰਾਮਾ’ (Dreamiyata Drama) ਦੇ ਇੱਕ ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਮਨਾਇਆ ਗਿਆ। ਰਵੀ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, “ਮੇਰੀ ਡਾਰਲਿੰਗ ਨਾਲ ਡੇਟ ਨਾਈਟ। ਡਰੀਮੀਆਟਾ ਡਰਾਮਾ ਦਾ ਇੱਕ ਸਾਲ। ਮੈਰੀ ਕ੍ਰਿਸਮਸ”। 

 

 
 
 
 
 
 
 
 
 
 
 
 
 
 
 
 

A post shared by Ravie Dubey (@ravidubey2312)

ਦੱਸ ਦੇਈਏ ਕਿ ਰਵੀ ਅਤੇ ਸਰਗੁਣ ਨੇ ਸਾਲ 2019 ਵਿੱਚ ਆਪਣਾ ਪ੍ਰੋਡਕਸ਼ਨ ਹਾਊਸ ਸ਼ੁਰੂ ਕੀਤਾ ਸੀ ਅਤੇ ਸਾਲ 2021 ਵਿੱਚ ਉਨ੍ਹਾਂ ਨੇ ਪ੍ਰਸਿੱਧ ਟੀਵੀ ਸੀਰੀਅਲ ‘ਉਡਾਰੀਆਂ’ ਦਾ ਨਿਰਮਾਣ ਵੀ ਕੀਤਾ ਸੀ। ਪੇਸ਼ੇਵਰ ਜੀਵਨ ਦੀ ਗੱਲ ਕਰੀਏ ਤਾਂ ਰਵੀ ਦੁਬੇ ਜਲਦੀ ਹੀ ਫ਼ਿਲਮ ‘ਰਾਮਾਇਣ: ਪਾਰਟ 1’ ਵਿੱਚ ਭਗਵਾਨ ਲਕਸ਼ਮਣ ਦੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਸ ਫ਼ਿਲਮ ਵਿੱਚ ਸਿਤਾਰਿਆਂ ਦੀ ਭਰਮਾਰ ਹੈ, ਜਿਸ ਵਿੱਚ ਰਣਬੀਰ ਕਪੂਰ ਭਗਵਾਨ ਰਾਮ, ਯਸ਼ ਰਾਵਣ ਅਤੇ ਸਾਈ ਪੱਲਵੀ ਮਾਤਾ ਸੀਤਾ ਦੇ ਕਿਰਦਾਰ ਵਿੱਚ ਦਿਖਾਈ ਦੇਣਗੇ। ਇਸ ਤੋਂ ਇਲਾਵਾ ਫ਼ਿਲਮ ਵਿੱਚ ਸੰਨੀ ਦਿਓਲ ਭਗਵਾਨ ਹਨੂਮਾਨ, ਅਮਿਤਾਭ ਬੱਚਨ ਜਟਾਯੂ ਅਤੇ ਲਾਰਾ ਦੱਤਾ ਕੈਕੇਈ ਦੀ ਭੂਮਿਕਾ ਨਿਭਾ ਰਹੇ ਹਨ।

ਇਸ ਫ਼ਿਲਮ ਨੂੰ ਵਿਸ਼ਵ ਪੱਧਰ ’ਤੇ ਬਹੁਤ ਵੱਡੇ ਪੈਮਾਨੇ ’ਤੇ ਤਿਆਰ ਕੀਤਾ ਜਾ ਰਿਹਾ ਹੈ। ਸੰਗੀਤ ਜਗਤ ਦੇ ਦੋ ਵੱਡੇ ਦਿੱਗਜ, ਹੰਸ ਜ਼ਿਮਰ ਅਤੇ ਏ. ਆਰ. ਰਹਿਮਾਨ, ਇਸ ਫ਼ਿਲਮ ਲਈ ਇਕੱਠੇ ਆ ਰਹੇ ਹਨ। ਫ਼ਿਲਮ ਦੇ ਐਕਸ਼ਨ ਦ੍ਰਿਸ਼ਾਂ ਨੂੰ ਹਾਲੀਵੁੱਡ ਦੇ ਚੋਟੀ ਦੇ ਸਟੰਟ ਨਿਰਦੇਸ਼ਕਾਂ ਟੈਰੀ ਨੋਟਰੀ ਅਤੇ ਗਾਈ ਨੌਰਿਸ ਦੁਆਰਾ ਤਿਆਰ ਕੀਤਾ ਜਾ ਰਿਹਾ ਹੈ। ਫ਼ਿਲਮ ਦੇ ਵਿਜ਼ੂਅਲ ਇਫੈਕਟਸ (VFX) ਆਸਕਰ ਜੇਤੂ ਕੰਪਨੀ DNEG ਵੱਲੋਂ ਤਿਆਰ ਕੀਤੇ ਜਾ ਰਹੇ ਹਨ। ਇਹ ਫ਼ਿਲਮ IMAX ਫਾਰਮੈਟ ਵਿੱਚ ਰਿਲੀਜ਼ ਹੋਵੇਗੀ, ਜਿਸ ਦਾ ਪਹਿਲਾ ਭਾਗ ਦੀਵਾਲੀ 2026 ਅਤੇ ਦੂਜਾ ਭਾਗ ਦੀਵਾਲੀ 2027 ਵਿੱਚ ਰਿਲੀਜ਼ ਹੋਣ ਦੀ ਉਮੀਦ ਹੈ।


author

cherry

Content Editor

Related News