''ਜਦੋਂ ਤਲਾਕ ਨਹੀਂ ਹੋ ਜਾਂਦਾ, ਉਦੋਂ ਤੱਕ..!'', ਮਸ਼ਹੂਰ ਅਦਾਕਾਰ ਨੇ ਰੋਂਦੇ-ਰੋਂਦੇ ਆਪਣੇ ਸਹੁਰਾ ਪਰਿਵਾਰ 'ਤੇ ਲਾਏ ਗੰਭੀ
Sunday, May 17, 2026 - 12:46 PM (IST)
ਐਂਟਰਟੇਨਮੈਂਟ ਡੈਸਕ- ਤਾਮਿਲ ਅਦਾਕਾਰ ਰਵੀ ਮੋਹਨ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ 'ਤੇ ਆਖਿਰਕਾਰ ਚੁੱਪ ਤੋੜ ਦਿੱਤੀ ਹੈ ਅਤੇ ਐਲ਼ਾਨ ਕੀਤਾ ਹੈ ਕਿ ਜਦੋਂ ਉਨ੍ਹਾਂ ਦਾ ਤਲਾਕ ਪੱਕਾ ਨਹੀਂ ਹੋ ਜਾਂਦਾ, ਉਦੋਂ ਤੱਕ ਉਹ ਫਿਲਮਾਂ ਵਿੱਚ ਅਦਾਕਾਰੀ ਨਹੀਂ ਕਰਨਗੇ ਅਤੇ ਨਾ ਹੀ ਉਨ੍ਹਾਂ ਦੀ ਕੋਈ ਵੀ ਫਿਲਮ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਰਵੀ ਨੇ ਸ਼ਨੀਵਾਰ ਨੂੰ ਚੇਨਈ ਦੇ ਅਲਵਰਪੇਟ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਐਲ਼ਾਨ ਕੀਤਾ।
ਉਨ੍ਹਾਂ ਕਿਹਾ, 'ਮੈਨੂੰ ਲੱਗਦਾ ਹੈ ਕਿ ਇੰਨੇ ਸਾਲਾਂ ਤੱਕ ਚੁੱਪ ਰਹਿਣਾ ਮੇਰੇ ਵੱਲੋਂ ਬਹੁਤ ਮੂਰਖਤਾ ਸੀ। ਬਹੁਤ ਸਾਰੇ ਲੋਕ ਉਸ ਸ਼ਾਂਤ ਵਿਅਕਤੀ ਨੂੰ ਭੜਕਾਉਣਾ ਚਾਹੁੰਦੇ ਹਨ ਜੋ ਮੈਂ ਪਹਿਲਾਂ ਹੁੰਦਾ ਸੀ। ਮੇਰੀਆਂ ਫਿਲਮਾਂ ਹੁਣ ਥੀਏਟਰਾਂ ਵਿੱਚ ਰਿਲੀਜ਼ ਨਹੀਂ ਹੋਣਗੀਆਂ। ਜਦੋਂ ਤੱਕ ਮੈਨੂੰ ਤਲਾਕ ਨਹੀਂ ਮਿਲ ਜਾਂਦਾ, ਮੇਰੀਆਂ ਕੋਈ ਵੀ ਫਿਲਮ ਸਕ੍ਰੀਨ 'ਤੇ ਰਿਲੀਜ਼ ਨਹੀਂ ਹੋਵੇਗੀ। ਜਦੋਂ ਤੱਕ ਮੈਨੂੰ ਤਲਾਕ ਨਹੀਂ ਮਿਲ ਜਾਂਦਾ, ਮੈਂ ਉਦੋਂ ਤੱਕ ਅਦਾਕਾਰੀ ਕਰਨ ਦੇ ਅਸਮਰਥ ਹਾਂ।" ਰਵੀ ਮੋਹਨ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ 14 ਸਾਲਾਂ ਤੋਂ ਸਭ ਕੁਝ ਚੁੱਪਚਾਪ ਸਹਿਣ ਕੀਤਾ ਹੈ, ਜੋ ਕਿ ਉਨ੍ਹਾਂ ਦੀ ਇੱਕ ਵੱਡੀ ਗਲਤੀ ਸੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਫਿਲਮ ਉਦਯੋਗ ਵਿੱਚ ਆਪਣੀ ਮਿਹਨਤ ਨਾਲ ਮੁਕਾਮ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ: 22 ਸਾਲਾਂ ਤੱਕ ਵਿਵਾਦਾਂ 'ਚ ਰਹਿਣ ਦੇ ਬਾਵਜੂਦ ਅੱਜ ਵੀ ਸੁਪਰਹਿੱਟ ਹੈ ਇਹ ਗਾਣਾ, ਕੀ ਤੁਸੀਂ ਸੁਣਿਆ?
ਅਦਾਕਾਰ ਨੇ ਆਪਣੀ ਪਤਨੀ ਆਰਤੀ ਰਵੀ ਦੇ ਪਰਿਵਾਰ 'ਤੇ ਗੰਭੀਰ ਦੋਸ਼ ਲਗਾਉਂਦੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਜਾਂ ਗਾਇਕਾ ਕੇਨੀਸ਼ਾ ਫਰਾਂਸਿਸ ਨੂੰ ਕੁਝ ਵੀ ਹੁੰਦਾ ਹੈ, ਤਾਂ ਉਸ ਲਈ ਮੇਰਾ ਸਹੁਰਾ ਪਰਿਵਾਰ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਇਲਜ਼ਾਮ ਲਾਇਆ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ, ਜਦੋਂ ਕਿ ਉਹ ਖੁਦ ਬੱਚਿਆਂ ਦੀ 50 ਲੱਖ ਰੁਪਏ ਸਾਲਾਨਾ ਫੀਸ ਭਰ ਰਹੇ ਹਨ। ਰਵੀ ਮੋਹਨ ਨੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਕਿ ਆਰਤੀ ਨੇ ਵਿਆਹ ਕਰਵਾਉਣ ਲਈ ਆਪਣਾ ਹੱਥ ਕੱਟ ਕੇ ਉਨ੍ਹਾਂ ਨੂੰ ਬਲੈਕਮੇਲ ਕੀਤਾ ਸੀ।
ਇਹ ਵੀ ਪੜ੍ਹੋ: 'ਮੈਨੂੰ ਇਜਾਜ਼ਤ ਦਿਓ..!'' ਮਸ਼ਹੂਰ ਪੰਜਾਬੀ ਗਾਇਕ ਨੇ ਛੱਡੀ ਗਾਇਕੀ, ਇੰਡਸਟਰੀ ਨੂੰ ਕਿਹਾ ਅਲਵਿਦਾ
ਪਹਿਲੇ ਦਿਨ ਤੋਂ ਹੀ ਮੇਰੇ ਨਾਲ ਨਾ-ਇਨਸਾਫੀ ਹੋਈ ਹੈ। ਰਵੀ ਮੋਹਨ ਅਨੁਸਾਰ, ਉਨ੍ਹਾਂ ਨੂੰ ਸਿਰਫ ਆਪਣੇ ਸਹੁਰੇ ਪਰਿਵਾਰ ਦੇ ਪ੍ਰੋਡਕਸ਼ਨ ਹਾਊਸ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ ਅਤੇ ਬਾਹਰੀ ਪ੍ਰੋਡਕਸ਼ਨ ਵਿੱਚ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ, ਜਿਸ ਕਾਰਨ ਉਹ ਇੱਕ 'ਸੀਰੀਅਲ ਅਦਾਕਾਰ' ਵਾਂਗ ਮਹਿਸੂਸ ਕਰਦੇ ਸਨ। ਉਨ੍ਹਾਂ ਗਾਇਕਾ ਕੇਨੀਸ਼ਾ ਫਰਾਂਸਿਸ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਈਬਰ ਬੁਲਿੰਗ (ਆਨਲਾਈਨ ਪਰੇਸ਼ਾਨੀ) ਕਾਰਨ ਉਸ ਨੂੰ ਚੇਨਈ ਅਤੇ ਸੰਗੀਤ ਇੰਡਸਟਰੀ ਛੱਡਣੀ ਪਈ ਹੈ। ਕੇਨੀਸ਼ਾ ਨੇ ਵੀ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਪੂਰੇ ਮਾਮਲੇ ਤੋਂ ਖੁਦ ਨੂੰ ਵੱਖ ਕਰ ਲਿਆ ਹੈ। ਫਿਲਹਾਲ ਰਵੀ ਮੋਹਨ ਇੱਕ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਹਨ।
ਇਹ ਵੀ ਪੜ੍ਹੋ: 'ਬੱਚੇ ਪੈਦਾ ਨਾ ਕਰੋ, ਕੁੱਤੇ ਪਾਲ ਲਓ...'; ਮਸ਼ਹੂਰ ਅਦਾਕਾਰਾ ਦੇ ਬਿਆਨ ਨੇ ਮਚਾਈ ਹਲਚਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
