ਕੋਰੋਨਾ ਪਾਜ਼ੇਟਿਵ ਪਤੀ ਲਈ ਸਰਗੁਣ ਮਹਿਤਾ ਦੀ ਖ਼ਾਸ ਪੋਸਟ, ਕਿਹਾ 'ਰਵੀ ਨੂੰ ਕੋਵਿਡ ਨਹੀਂ, ਕੋਵਿਡ ਨੂੰ ਰਵੀ ਹੋਇਆ'

Wednesday, May 12, 2021 - 11:18 AM (IST)

ਕੋਰੋਨਾ ਪਾਜ਼ੇਟਿਵ ਪਤੀ ਲਈ ਸਰਗੁਣ ਮਹਿਤਾ ਦੀ ਖ਼ਾਸ ਪੋਸਟ, ਕਿਹਾ 'ਰਵੀ ਨੂੰ ਕੋਵਿਡ ਨਹੀਂ, ਕੋਵਿਡ ਨੂੰ ਰਵੀ ਹੋਇਆ'

ਚੰਡੀਗੜ੍ਹ (ਬਿਊਰੋ) : ਦੁਨੀਆ ਭਰ 'ਚ ਕੋਰੋਨਾ ਮਹਾਮਾਰੀ ਵੱਡੇ ਪੱਧਰ 'ਤੇ ਆਪਣੇ ਪੈਰ ਪਸਾਰ ਰਹੀ ਹੈ। ਕੋਰੋਨਾ ਦੀ ਦੂਜੀ ਲਹਿਰ ਕਾਫ਼ੀ ਖ਼ਤਰਨਾਕ ਸਾਬਿਤ ਹੋ ਰਹੀ ਹੈ ਕਿਉਂ ਕਿ ਆਏ ਦਿਨ ਕੋਰੋਨਾ ਦੇ ਮਾਮਲੇ ਵਧ ਰਹੇ ਹਨ। ਇਸ ਦੇ ਨਾਲ ਹੀ ਮਰਨ ਵਾਲਿਆਂ ਦੇ ਅੰਕੜੇ ਵੀ ਤੇਜ਼ੀ ਨਾਲ ਵਧ ਰਹੇ ਹਨ। ਇਸ ਮਹਾਮਾਰੀ ਦੀ ਚਪੇਟ ਹਰ ਆਮ ਇਨਸਾਨ ਤੋਂ ਖ਼ਾਸ ਇਨਸਾਨ ਆ ਰਿਹਾ ਹੈ। ਬੀਤੇ ਦਿਨ ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਦਾ ਪਤੀ ਤੇ ਟੀ. ਵੀ. ਅਦਾਕਾਰ ਰਵੀ ਦੁਬੇ ਕੋਰੋਨਾ ਪਾਜ਼ੇਟਿਵ ਪਾਏ ਗਏ। ਇਸ ਦੀ ਜਾਣਕਾਰੀ ਰਵੀ ਦੁਬੇ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਰਾਹੀਂ ਦਿੱਤੀ। ਇਸ ਤੋਂ ਬਾਅਦ ਸਰਗੁਣ ਮਹਿਤਾ ਨੇ ਆਪਣੇ ਪਤੀ ਰਵੀ ਦੁਬੇ ਦਾ ਹੌਸਲਾ ਵਧਾਉਣ ਲਈ ਇੱਕ ਪੋਸਟ ਸਾਂਝੀ ਕੀਤੀ। ਇਸ ਪੋਸਟ ਰਾਹੀਂ ਸਰਗੁਣ ਨੇ ਪਤੀ ਨੂੰ ਹੌਸਲਾ ਦਿੱਤਾ ਅਤੇ ਲਿਖਿਆ 'ਰਵੀ ਕੋਵਿਡ ਪਾਜ਼ੇਟਿਵ ਪਾਇਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਲਿਖਿਆ 'ਰਵੀ ਨੂੰ ਕੋਵਿਡ ਨਹੀਂ ਹੋਇਆ, ਕੋਵਿਡ ਨੂੰ ਰਵੀ ਹੋਇਆ ਹੈ। ਹੁਣ ਉਹ ਉਸ ਨਾਲ ਗੱਲਾਂ ਕਰਕੇ ਚੰਗਾ ਵਾਇਰਸ ਬਣਾ ਦੇਵੇਗਾ ਅਤੇ ਕੋਰੋਨਾ ਇਸ ਦੁਨੀਆ ਤੋਂ ਭੱਜ ਜਾਵੇਗਾ। ਬਾਡੀ ਉਸ ਨਾਲ ਜਲਦੀ-ਜਲਦੀ ਗੱਲ ਕਰਕੇ ਭਜਾ ਦਿਓ। ਆਈ ਲਵ ਯੂ ਐਂਡ ਮਿਸ ਯੂ ਸੋ ਮੱਚ।'

PunjabKesari

ਦੱਸ ਦਈਏ ਕਿ ਇਸ ਤੋਂ ਪਹਿਲਾਂ ਸਰਗੁਣ ਮਹਿਤਾ ਨੇ ਇੱਕ ਪੋਸਟ ਸਾਂਝੀ ਕਰਕੇ ਖ਼ੁਲਾਸਾ ਕੀਤਾ ਸੀ ਕਿ ਉਸ ਦੇ ਪਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਪੋਸਟ 'ਤੇ ਮਨੋਰੰਜਨ ਜਗਤ ਦੇ ਕਈ ਕਲਾਕਾਰ ਅਤੇ ਪ੍ਰਸ਼ੰਸਕਾਂ ਨੇ ਕੁਮੈਂਟ ਕਰਕੇ ਉਸ ਦੇ ਜਲਦੀ ਠੀਕ ਹੋਣ ਲਈ ਅਰਦਾਸਾਂ ਕੀਤੀਆਂ। 

PunjabKesari

ਰਵੀ ਦੁਬੇ ਨੇ ਲੋਕਾਂ ਨੂੰ ਕੀਤੀ ਇਹ ਅਪੀਲ
ਰਵੀ ਦੁਬੇ ਨੇ ਖ਼ੁਦ ਕੋਵਿਡ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ। ਉਸ ਨੇ ਪੋਸਟ 'ਚ ਲਿਖਿਆ ਸੀ, 'ਹਾਏ ਦੋਸਤੋ ਮੇਰੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਅਜਿਹੇ 'ਚ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜੋ ਵੀ ਲੋਕ ਪਿਛਲੇ ਕੁਝ ਦਿਨਾਂ ਤੋਂ ਮੇਰੇ ਸੰਪਰਕ 'ਚ ਆਏ ਹੋਣ ਉਹ ਲੋਕ ਖ਼ੁਦ ਨੂੰ ਇਕਾਂਤਵਾਸ ਕਰ ਲੈਣ ਅਤੇ ਕੋਰੋਨਾ ਦੇ ਲੱਛਣਾਂ ਦਾ ਧਿਆਨ ਰੱਖੋ। ਮੈਂ ਆਪਣੇ ਚਾਹੁਣ ਵਾਲਿਆਂ ਲਈ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ, ਤੁਸੀਂ ਵੀ ਸੁਰੱਖਿਅਤ ਰਹੋ, ਤੁਹਾਡੇ 'ਤੇ ਭਗਵਾਨ ਦਾ ਆਸ਼ੀਰਵਾਦ ਰਹੇ।'

PunjabKesari
 


author

sunita

Content Editor

Related News