ਰਵੀਨਾ ਟੰਡਨ ਨੇ ਕਪਿਲ ਸ਼ਰਮਾ ਨੂੰ ਟਰੋਲ ਕਰਨ ਮਗਰੋਂ ਕੀਤੀ ਕਿੱਸ, ਅੱਗੋਂ ਕਾਮੇਡੀਅਨ ਨੇ ਜਾਣੋ ਕੀ ਕਿਹਾ

Wednesday, May 10, 2023 - 05:36 PM (IST)

ਰਵੀਨਾ ਟੰਡਨ ਨੇ ਕਪਿਲ ਸ਼ਰਮਾ ਨੂੰ ਟਰੋਲ ਕਰਨ ਮਗਰੋਂ ਕੀਤੀ ਕਿੱਸ, ਅੱਗੋਂ ਕਾਮੇਡੀਅਨ ਨੇ ਜਾਣੋ ਕੀ ਕਿਹਾ

ਮੁੰਬਈ (ਬਿਊਰੋ)– ਕਪਿਲ ਸ਼ਰਮਾ ਆਪਣੀ ਬੇਬਾਕ ਤੇ ਮਜ਼ਾਕੀਆ ਕਾਮੇਡੀ ਲਈ ਮਸ਼ਹੂਰ ਹਨ। ਇਸ ਵਾਰ ਆਸਕਰ ਵਿਨਰ ਗੁਨੀਤ ਮੋਂਗਾ, ਅਦਾਕਾਰਾ ਰਵੀਨਾ ਟੰਡਨ ਤੇ ਸੁਧਾ ਮੂਰਤੀ ਵੀ ਉਨ੍ਹਾਂ ਦੇ ਸ਼ੋਅ ਨੂੰ ਚਾਰ ਚੰਨ ਲਗਾਉਣ ਲਈ ਪਹੁੰਚੇ। ਇਸ ਦੇ ਨਾਲ ਹੀ ਇਕ ਮਜ਼ਾਕੀਆ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ’ਚ ਰਵੀਨਾ ਟੰਡਨ ਨੇ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਐਂਟਰੀ ਕਰਦਿਆਂ ਹੀ ਫ਼ਿਲਮ ‘ਅੰਦਾਜ਼ ਅਪਨਾ ਅਪਨਾ’ ਦਾ ਜ਼ਿਕਰ ਕੀਤਾ ਤਾਂ ਕਪਿਲ ਸ਼ਰਮਾ ਦੀ ਇਕ ਟਿੱਪਣੀ ਨੇ ਅਦਾਕਾਰਾ ਨੂੰ ਆਪਣੇ ਲੁੱਕ ਦਾ ਅਪਮਾਨ ਕਰਨ ਲਈ ਮਜਬੂਰ ਕਰ ਦਿੱਤਾ। ਸੋਸ਼ਲ ਮੀਡੀਆ ’ਤੇ ਸ਼ੋਅ ਦੇ ਪ੍ਰੋਮੋ ਨੂੰ ਦੇਖ ਕੇ ਪ੍ਰਸ਼ੰਸਕ ਵੀ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਮਰਹੂਮ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਨਜ਼ਰਬੰਦ ਕਰਨ 'ਤੇ ADGP ਦਾ ਅਹਿਮ ਬਿਆਨ

ਐਪੀਸੋਡ ਦੇ ਨਵੇਂ ਪ੍ਰੋਮੋ ’ਚ ਰਵੀਨਾ ਟੰਡਨ ਸਲਮਾਨ ਖ਼ਾਨ ਤੇ ਆਮਿਰ ਖ਼ਾਨ ਸਟਾਰਰ ਕਲਟ ਕਾਮੇਡੀ ਫ਼ਿਲਮ ‘ਅੰਦਾਜ਼ ਅਪਨਾ ਅਪਨਾ’ ਤੋਂ ਆਪਣੇ ਲੁੱਕ ਬਾਰੇ ਗੱਲ ਕਰਦੀ ਹੈ ਤੇ ਕਹਿੰਦੀ ਹੈ, ‘‘ਅੰਦਾਜ਼ ਅਪਨਾ ਅਪਨਾ’ ਮੈਂ ਅਜਿਹੇ ਘੁੰਘਰਾਲੇ, ਪਰਮ ਵਾਲੇ ਵਾਲ, ਮੈਂ ਕਿਉਂ ਬਣਾਏ। ਉਂਝ ਇਹ ਸਭ ਗੱਲਾਂ ਬਾਅਦ ’ਚ ਸੋਚਦੇ ਹਾਂ ਕਿ ਯਾਰ...।’’ ਦੂਜੇ ਪਾਸੇ ਅਦਾਕਾਰਾ ਦੀ ਗੱਲ ਸੁਣ ਕੇ ਕਪਿਲ ਕਹਿੰਦੇ ਹਨ, ‘‘ਮੈਨੂੰ ਲੱਗਦਾ ਹੈ ਕਿ ਹਰ ਕੋਈ ਸੋਚਦਾ ਹੈ ਕਿ ਯਾਰ ਆਪਣੀਆਂ ਪੁਰਾਣੀਆਂ ਤਸਵੀਰਾਂ ਦੇਖ, ਕੋਈ ਨਹੀਂ ਦੇਖ ਸਕਦਾ।’’

ਇਸ ’ਤੇ ਰਵੀਨਾ ਟੰਡਨ ਨੇ ਕਪਿਲ ਸ਼ਰਮਾ ਦੀ ਲੁੱਕ ਨੂੰ ਰੋਸਟ ਕਰਦਿਆਂ ਕਿਹਾ, ‘‘ਤੁਸੀਂ ਬੀਤੀਆਂ ਫੋਟੋਆਂ ਦੇਖ ਕੇ ਇਹੀ ਕਿਹਾ ਹੋਵੇਗਾ?’’ ਕਾਮੇਡੀਅਨ ਇਸ ਮਾਮਲੇ ’ਤੇ ਸ਼ਰਮ ਨਾਲ ਸਿਰ ਝੁਕਾ ਲੈਂਦੇ ਹਨ। ਫਿਰ ਰਵੀਨਾ ਖੜ੍ਹੀ ਹੋ ਜਾਂਦੀ ਹੈ ਤੇ ਉਸ ਦੀ ਗੱਲ੍ਹ ’ਤੇ ਚੁੰਮਦੀ ਹੈ, ਜਿਸ ’ਤੇ ਕਪਿਲ ਕਹਿੰਦੇ ਹਨ, ‘‘ਜੇ ਤੁਸੀਂ ਇਸ ਤਰ੍ਹਾਂ ਦੀ ਬੇਇੱਜ਼ਤੀ ਕਰਕੇ ਇਹ ਸਭ ਹਾਸਲ ਕਰਨਾ ਚਾਹੁੰਦੇ ਹੋ ਤਾਂ ਇਕ ਹੋਰ ਕਰੋ।’’

ਦੱਸ ਦੇਈਏ ਕਿ ਰਵੀਨਾ ਤੋਂ ਇਲਾਵਾ ਸਲਮਾਨ ਖ਼ਾਨ, ਆਮਿਰ ਖ਼ਾਨ ਤੇ ਕਰਿਸ਼ਮਾ ਕਪੂਰ ਨੇ 1994 ’ਚ ਰਾਜਕੁਮਾਰ ਸੰਤੋਸ਼ੀ ਵਲੋਂ ਨਿਰਦੇਸ਼ਿਤ ਫ਼ਿਲਮ ‘ਅੰਦਾਜ਼ ਅਪਨਾ ਅਪਨਾ’ ’ਚ ਅਹਿਮ ਭੂਮਿਕਾਵਾਂ ਨਿਭਾਈਆਂ ਸਨ। ਹਾਲਾਂਕਿ ਇਹ ਫ਼ਿਲਮ ਬਾਕਸ ਆਫਿਸ ’ਤੇ ਫਲਾਪ ਹੋ ਗਈ ਸੀ ਪਰ ਫ਼ਿਲਮ ਦੀ ਚਰਚਾ ਅੱਜ ਵੀ ਸੋਸ਼ਲ ਮੀਡੀਆ ’ਤੇ ਜਾਰੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News