ਰਸਿਕਾ ਦੁੱਗਲ ਨੇ ਕੋਲਕਾਤਾ ’ਚ ਇੰਡੀਅਨ ਅਡੈਪਸ਼ਨ ‘ਸ਼ੈਰਲੌਕ ਹੋਮਜ਼’ ਦੀ ਸ਼ੂਟਿੰਗ ਕੀਤੀ ਸ਼ੁਰੂ

Saturday, Apr 15, 2023 - 12:14 PM (IST)

ਰਸਿਕਾ ਦੁੱਗਲ ਨੇ ਕੋਲਕਾਤਾ ’ਚ ਇੰਡੀਅਨ ਅਡੈਪਸ਼ਨ ‘ਸ਼ੈਰਲੌਕ ਹੋਮਜ਼’ ਦੀ ਸ਼ੂਟਿੰਗ ਕੀਤੀ ਸ਼ੁਰੂ

ਮੁੰਬਈ (ਬਿਊਰੋ)– ਰਸਿਕਾ ਦੁੱਗਲ ਜੋ ‘ਮਿਰਜ਼ਾਪੁਰ’ ਤੇ ‘ਦਿੱਲੀ ਕ੍ਰਾਈਮ’ ਵਰਗੇ ਪ੍ਰਸਿੱਧ ਸ਼ੋਅਜ਼ ’ਚ ਆਪਣੇ ਦਮਦਾਰ ਪ੍ਰਦਰਸ਼ਨ ਲਈ ਜਾਣੀ ਜਾਂਦੀ ਹੈ। ‘ਸ਼ੈਰਲੌਕ ਹੋਮਜ਼’ ਦੇ ਆਉਣ ਵਾਲੇ ਭਾਰਤੀ ਅਡੈਪਸ਼ਨ ’ਚ ‘ਸ਼ੈਰਲੌਕ ਹੋਮਜ਼’ ਦੇ ਅਗਾਮੀ ਆਇਰੀਨ ਐਡਲਰ ਦੇ ਰੂਪ ’ਚ ਅਭਿਨੈ ਕਰਨ ਲਈ ਤਿਆਰ ਹੈ।

ਇਹ ਵੀ ਪੜ੍ਹੋ : ਸ਼ਰਲਿਨ ਚੋਪੜਾ ਦੇ ਨਾਲ ਹੋਈ ਛੇੜਛਾੜ, ਮਾਮਲਾ ਦਰਜ ਕਰਕੇ ਪੁਲਸ ਨੇ ਸ਼ੁਰੂ ਕੀਤੀ ਜਾਂਚ

ਅਦਾਕਾਰਾ ਨੇ ਸਿਟੀ ਆਫ ਜੌਏ ਦੇ ਨਾਲ ਕੋਲਕਾਤਾ ’ਚ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ‘ਸ਼ੈਰਲੌਕ ਹੋਮਜ਼’ ਦਾ ਇੰਡੀਅਨ ਅਡੈਪਸ਼ਨ ਇਕ ਭਾਰਤੀ ਸੰਦਰਭ ’ਚ ਸੈੱਟ ਕੀਤਾ ਗਿਆ ਹੈ ਤੇ ਇਸ ਦੇ ਨਾਂ ਤੇ ਸ਼ਖ਼ਸੀਅਤ ’ਚ ਬੰਗਾਲੀ ਟੱਚ ਹੋਵੇਗਾ।

ਇਸ ਲੜੀ ਦਾ ਨਿਰਦੇਸ਼ਨ ਫ਼ਿਲਮ ਨਿਰਮਾਤਾ ਸ਼੍ਰੀਜੀਤ ਮੁਖਰਜੀ ਵਲੋਂ ਕੀਤਾ ਜਾਵੇਗਾ ਤੇ ਇਸ ’ਚ ‘ਸ਼ੈਰਲੌਕ ਹੋਮਜ਼’ ਰਣਵੀਰ ਸ਼ੋਰੀ ਨੂੰ ਡਾ. ਜੌਨ ਵਾਟਸਨ, ਊਸ਼ਾ ਉਥੁਪ ਨੂੰ ਸ਼੍ਰੀਮਤੀ ਹਡਸਨ, ਕੌਸ਼ਿਕ ਸੇਨ ਨੂੰ ਮਾਈਕ੍ਰੋਫਟ ਹੋਮਜ਼ ਦੇ ਰੂਪ ’ਚ ਦਿਖਾਇਆ ਜਾਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News