ਫੋਰਬਸ ਲਿਸਟ : ਸਾਮੰਥਾ ਪ੍ਰਭੂ ਨੂੰ ਪਿਛਾੜ ਕੇ ਰਮਿਸ਼ਕਾ ਮੰਦਾਨਾ ਬਣੀ ਟਾਪ ਸੈਲੇਬ੍ਰਿਟੀ, ਜਾਣੋ ''KGF ''ਫੇਮ ਯਸ਼ ਦੀ ਪੋਜ਼ੀਸ਼ਨ

10/18/2021 6:23:31 PM

ਨਵੀਂ ਦਿੱਲੀ (ਬਿਊਰੋ) : ਦੱਖਣ ਭਾਰਤੀ ਸਿਨੇਮਾ ਦੀ ਸਭ ਤੋਂ ਮਸ਼ਹੂਰ ਅਦਾਕਾਰਾਂ 'ਚੋਂ ਇਕ ਰਸ਼ਮਿਕਾ ਮੰਦਾਨਾ ਨੇ ਹੁਣ ਫੋਰਬਸ ਦੀ ਸੂਚੀ 'ਚ ਆਪਣੀ ਤਾਕਤ ਦਿਖਾਈ ਹੈ। ਇਸ ਸੂਚੀ ਅਨੁਸਾਰ, ਰਸ਼ਮਿਕਾ ਦੱਖਣ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਬਣ ਗਈ ਹੈ। ਉਸ ਨੇ ਦੱਖਣ ਦੀ ਇਕ ਹੋਰ ਮਸ਼ਹੂਰ ਅਦਾਕਾਰਾ ਸਮੰਥਾ ਪ੍ਰਭੂ ਨੂੰ ਪਿੱਛੇ ਛੱਡ ਦਿੱਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਜੇਲ੍ਹ 'ਚ ਵਧਾਈ ਗਈ ਸ਼ਾਹੁਰਖ ਦੇ ਪੁੱਤਰ ਆਰੀਅਨ ਦੀ ਸੁਰੱਖਿਆ, ਵਿਸ਼ੇਸ ਬੈਰਕ 'ਚ ਕੀਤਾ ਗਿਆ ਸ਼ਿਫਟ

ਫੋਰਬਸ ਨੇ ਇੰਸਟਾਗ੍ਰਾਮ 'ਤੇ ਦੱਖਣੀ ਭਾਰਤ ਦੀਆਂ 30 ਸਭ ਤੋਂ ਪ੍ਰਭਾਵਸ਼ਾਲੀ ਇੰਸਟਾਗ੍ਰਾਮ ਹਸਤੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਨੂੰ ਤਿਆਰ ਕਰਨ ਲਈ ਮਸ਼ਹੂਰ ਹਸਤੀਆਂ ਦੇ ਇੰਸਟਾਗ੍ਰਾਮ ਪ੍ਰੋਫਾਈਲਾਂ 'ਤੇ ਔਸਤ ਲਾਈਕਸ, ਕੁਮੈਂਟਸ, ਇੰਗੇਜਮੈਂਟ ਰੇਟ, ਵੀਡੀਓ ਵਿਊਜ਼ ਅਤੇ ਫਾਲੋਅਰਜ਼ ਦੀ ਸੰਖਿਆ ਵਰਗੇ ਕਾਰਕ ਸ਼ਾਮਲ ਕੀਤੇ ਗਏ ਸਨ। 'Qoruz score' ਨੇ ਹਰ ਇਕ ਸੈਲੀਬ੍ਰਿਟੀ ਨੂੰ ਇਨ੍ਹਾਂ ਮਾਪਦੰਡਾਂ ਦੇ ਅਧਾਰ 'ਤੇ 10 'ਚੋਂ ਅੰਕ ਦਿੱਤਾ ਹੈ। ਇਸ 'ਚ ਰਸ਼ਮਿਕਾ ਨੇ 9.88 ਅੰਕ ਹਾਸਲ ਕਰ ਕੇ ਟਾਪ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ...ਤਾਂ ਇਸ ਵਜ੍ਹਾ ਕਰਕੇ ਅਲੀ ਅੱਬਾਸ ਜ਼ਫਰ ਨੇ 'ਵੋਇਡ' ਮਿਊਜ਼ਿਕ ਵੀਡੀਓ ਲਈ ਦਿਲਜੀਤ ਤੋਂ ਨਹੀਂ ਲਈ ਫ਼ੀਸ

'ਅਰਜੁਨ ਰੈਡੀ' ਫੇਮ ਅਦਾਕਾਰ ਵਿਜੈ ਦੇਵਰਕੋਂਡਾ 9.67 ਅੰਕ ਲੈ ਕੇ ਦੂਜੇ ਸਥਾਨ 'ਤੇ ਆ ਗਏ ਹਨ। ਦੂਜੇ ਪਾਸੇ 'ਕੇ. ਜੀ. ਐਫ.' ਫੇਮ ਅਦਾਕਾਰ ਯਸ਼ ਦਾ ਸਕੋਰ 9.54 ਰਿਹਾ ਜਦੋਂਕਿ 'ਦਿ ਫੈਮਿਲੀ ਮੈਨ 2' ਦੀ ਅਦਾਕਾਰਾ ਸਾਮੰਥਾ ਪ੍ਰਭੂ 9.49 ਅੰਕਾਂ ਨਾਲ ਚੌਥੇ ਸਥਾਨ 'ਤੇ ਰਹੀ।

ਇਹ ਖ਼ਬਰ ਵੀ ਪੜ੍ਹੋ - ਸ਼ਹਿਨਾਜ਼ ਗਿੱਲ ਲਈ ਦਿਲਜੀਤ ਦੋਸਾਂਝ ਦੀ ਖ਼ਾਸ ਪੋਸਟ, ਇੰਝ ਕੀਤੀ ਅਦਾਕਾਰਾ ਦੀ ਹੌਂਸਲਾ ਅਫਜ਼ਾਈ


sunita

Content Editor

Related News