ਕੀ ‘ਬਿੱਗ ਬੌਸ’ ਦੇ ਘਰੋਂ ਬਾਹਰ ਹੋ ਗਈ ਹੈ ਰਸ਼ਮੀ ਦੇਸਾਈ? ਗੁੱਸੇ ’ਚ ਆਏ ਪ੍ਰਸ਼ੰਸਕਾਂ ਨੇ ਆਖੀਆਂ ਇਹ ਗੱਲਾਂ

01/21/2022 6:35:51 PM

ਮੁੰਬਈ (ਬਿਊਰੋ)– ਫਿਨਾਲੇ ਤੋਂ ਪਹਿਲਾਂ ‘ਬਿੱਗ ਬੌਸ’ ’ਚ ਇਕ ਵੱਡਾ ਟਵਿਸਟ ਆਉਣ ਵਾਲਾ ਹੈ। ਇਹ ਮਿਡ ਵੀਕ ਐਵਿਕਸ਼ਨ ਦਾ ਮੋੜ ਹੈ। ‘ਬਿੱਗ ਬੌਸ’ ਦੀ ਲਾਈਵ ਫੀਡ ਨੂੰ ਦੇਖ ਰਹੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਰਸ਼ਮੀ ਦੇਸਾਈ ਹਫਤੇ ਦੇ ਮੱਧ ’ਚ ਸ਼ੋਅ ਤੋਂ ਬਾਹਰ ਹੋ ਗਈ ਹੈ। ਅਦਾਕਾਰਾ ਦੇ ਪ੍ਰਸ਼ੰਸਕ ਵੀ ਕਾਫੀ ਪ੍ਰੇਸ਼ਾਨ ਹੋ ਗਏ ਹਨ।

ਇਹ ਖ਼ਬਰ ਵੀ ਪੜ੍ਹੋ : ਜਦੋਂ ਸੁਸ਼ਾਂਤ ਸਿੰਘ ਰਾਜਪੂਤ ਨੇ ਕਿਹਾ ਸੀ, ‘ਫ਼ਿਲਮਾਂ ’ਚ ਕੰਮ ਨਾ ਮਿਲਿਆ ਤਾਂ ਖੋਲ੍ਹਾਂਗਾ ਕੰਟੀਨ’

‘ਬਿੱਗ ਬੌਸ’ ਦੇ ਘਰ ’ਚ ਮੁਕਾਬਲੇਬਾਜ਼ਾਂ ਦੀ ਵੱਡੀ ਮੂਵਮੈਂਟ ਨਜ਼ਰ ਨਾ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਰਸ਼ਮੀ ਦੇਸਾਈ ਦੀ ਐਵਿਕਸ਼ਨ ਦਾ ਅੰਦਾਜ਼ਾ ਲਗਾਇਆ। ਰਸ਼ਮੀ ਨੂੰ ਐਵਿਕਟ ਕੀਤਾ ਗਿਆ ਹੈ ਜਾਂ ਨਹੀਂ, ਇਸ ਬਾਰੇ ਠੋਸ ਜਾਣਕਾਰੀ ਦੇ ਬਿਨਾਂ ਪ੍ਰਸ਼ੰਸਕ ਨਿਰਮਾਤਾਵਾਂ ’ਤੇ ਗੁੱਸਾ ਕੱਢ ਰਹੇ ਹਨ।

ਉਹ ਸ਼ੋਅ ਨਾ ਦੇਖਣ ਦੀ ਧਮਕੀ ਵੀ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਸਲਮਾਨ ਖ਼ਾਨ ਨੂੰ ‘ਵੀਕੈਂਡ ਕਾ ਵਾਰ’ ’ਚ ਰਸ਼ਮੀ ਦੇਸਾਈ ਦੀ ਤਾਰੀਫ਼ ਕਰਨੀ ਚਾਹੀਦੀ ਹੈ। ਰਸ਼ਮੀ ਨੇ ਬਿਨਾਂ ਕਿਸੇ ਦੋਸਤ ਦੇ ਸਹਿਯੋਗ ਦੇ ਸ਼ਾਨਦਾਰ ਖੇਡ ਖੇਡੀ ਹੈ।’ ਕਈ ਯੂਜ਼ਰਸ ਨੇ ਕਿਹਾ ਕਿ ਲਾਈਵ ਫੀਡ ’ਚ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਹੈ।

ਇਕ ਵਿਅਕਤੀ ਨੇ ਲਿਖਿਆ, ‘ਜੇਕਰ ਰਸ਼ਮੀ ਦੇਸਾਈ ਨਹੀਂ ਤਾਂ ਮੈਂ ‘ਬਿੱਗ ਬੌਸ’ ਦੇਖਣਾ ਬੰਦ ਕਰ ਦੇਵਾਂਗਾ।’ ਰਸ਼ਮੀ ਦੇਸਾਈ ਦੇ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਸ਼ੋਅ ਅਦਾਕਾਰਾ ਕਾਰਨ ਹੀ ਦੇਖਣਾ ਸ਼ੁਰੂ ਕੀਤਾ ਹੈ। ਨਹੀਂ ਤਾਂ ਉਹ ਇਸ ਸਕ੍ਰਿਪਟਿਡ ਸ਼ੋਅ ਨੂੰ ਨਹੀਂ ਦੇਖਦੇ। ਰਸ਼ਮੀ ਦੀ ਐਵਿਕਸ਼ਨ ’ਤੇ ਇਸ ਤਰ੍ਹਾਂ ਦਾ ਅੰਦਾਜ਼ਾ ਲਗਾ ਕੇ ਪ੍ਰੇਸ਼ਾਨ ਹੋਣਾ ਵੀ ਠੀਕ ਨਹੀਂ ਹੈ। ਆਉਣ ਵਾਲੇ ਐਪੀਸੋਡ ’ਚ ਹੀ ਪਤਾ ਲੱਗ ਜਾਵੇਗਾ ਕਿ ਸ਼ੋਅ ’ਚੋਂ ਕੌਣ ਬਾਹਰ ਹੋਇਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News