ਰਸ਼ਮੀ ਦੇਸਾਈ ਨੇ ਖੋਲ੍ਹਿਆ ‘ਬਾਲੀਵੁੱਡ ਫ਼ਿਲਮ ਇੰਡਸਟਰੀ’ ਦਾ ਕਾਲਾ ਚਿੱਠਾ

Friday, Mar 12, 2021 - 12:17 PM (IST)

ਰਸ਼ਮੀ ਦੇਸਾਈ ਨੇ ਖੋਲ੍ਹਿਆ ‘ਬਾਲੀਵੁੱਡ ਫ਼ਿਲਮ ਇੰਡਸਟਰੀ’ ਦਾ ਕਾਲਾ ਚਿੱਠਾ

ਨਵੀਂ ਦਿੱਲੀ (ਬਿਊਰੋ) : ਬਹੁਤ ਸਾਰੇ ਕਲਾਕਾਰ ਹਨ, ਜੋ ਬਾਲੀਵੁੱਡ ਨੂੰ ਲੈ ਕੇ ਅਕਸਰ ਹੈਰਾਨ ਕਰ ਦੇਣ ਵਾਲੇ ਖ਼ੁਲਾਸੇ ਕਰਦੇ ਰਹਿੰਦੇ ਹਨ। ਇਨ੍ਹਾਂ ’ਚ ਟੀ. ਵੀ. ਸਿਤਾਰੇ ਵੀ ਸ਼ਾਮਲ ਹਨ। ਹੁਣ ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਰਸ਼ਮੀ ਦੇਸਾਈ ਨੇ ਬਾਲੀਵੁੱਡ ਫ਼ਿਲਮ ਇੰਡਸਟਰੀ ਨੂੰ ਲੈ ਕੇ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ ਕੀਤਾ ਹੈ, ਜਿਸ ਦੀ ਕਾਫ਼ੀ ਚਰਚਾ ਹੋ ਰਹੀ ਹੈ। ਰਸ਼ਮੀ ਦੇਸਾਈ ਨੇ ਕਿਹਾ ਕਿ ਬਾਲੀਵੁੱਡ ’ਚ ਟੀ. ਵੀ. ਕਲਾਕਾਰਾਂ ਨਾਲ ਕਾਫ਼ੀ ਭੇਦਭਾਵ ਹੁੰਦਾ ਹੈ।

PunjabKesari

ਰਸ਼ਮੀ ਦੇਸਾਈ ਨੇ ਹਾਲ ਹੀ ’ਚ ਅੰਗਰੇਜ਼ੀ ਵੈਬਸਾਈਟ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਕਰੀਅਰ ਨੂੰ ਲੈ ਕੇ ਲੰਬੀ ਗੱਲ ਕੀਤੀ। ਨਾਲ ਹੀ ਫ਼ਿਲਮ ਇੰਡਸਟਰੀ ਨੂੰ ਲੈ ਕੇ ਵੀ ਹੈਰਾਨ ਕਰ ਦੇਣ ਵਾਲੇ ਖ਼ੁਲਾਸੇ ਕੀਤੇ। ਰਸ਼ਮੀ ਦੇਸਾਈ ਨੇ ਕਿਹਾ, ਛੋਟੇ ਪਰਦੇ ਦੀਆਂ ਅਭਿਨੇਤਰੀਆਂ ਨੂੰ ਅਲੱਗ-ਅਲੱਗ ਪਲੇਟਫਾਰਮ ’ਚ ਵੰਡਿਆ ਗਿਆ ਹੈ। ਮੈਨੂੰ ਬੁਰਾ ਲੱਗਦਾ ਹੈ ਜਦੋਂ ਸਾਨੂੰ ਕਿਸੇ ਪਟੇਲਫਾਰਮ ਤੋਂ ਕਹਿ ਦਿੱਤਾ ਜਾਂਦਾ ਹੈ ਕਿ ਇਹ ਤਾਂ ਟੀਵੀ ਅਦਾਕਾਰਾ ਹੈ। ਮੈਨੂੰ ਬੁਰਾ ਲੱਗਦਾ ਹੈ ਕਿ ਲੋਕ ਚੰਗੇ ਕੰਮ ਦੀ ਪਛਾਣ ਨਹੀਂ ਕਰਦੇ ਹਨ। ਉਹ ਸਿਰਫ਼ ਅਦਾਕਾਰਾ ਨੂੰ ਆਪਣੇ ਆਰਾਮ ਦੇ ਲਈ ਵੰਡ ਦਿੰਦੇ ਹਨ।

PunjabKesari

ਅਦਾਕਾਰਾ ਨੇ ਅੱਗੇ ਕਿਹਾ, ਫ਼ਿਲਮ ਮੇਕਰਸ ਨੂੰ ਨਵੇਂ ਚਿਹਰੇ ਵੀ ਚਾਹੀਦੇ ਹਨ ਪਰ ਸਾਨੂੰ ਟੀਵੀ ਕਲਾਕਾਰ ਬੋਲ ਕੇ ਸਾਨੂੰ ਕੰਮ ਨਹੀਂ ਦਿੰਦੇ ਹਨ। ਉਹ ਕਦੇ ਵੀ ਟੀਵੀ ਤੋਂ ਨਹੀਂ ਚੁਣਨਗੇ, ਸਿਰਫ਼ ਪ੍ਰਭਾਵਸ਼ਾਲੀ ਲੋਕਾਂ ਨੂੰ ਚੰਗਾ ਕੰਮ ਤੇ ਚੰਗੀ ਥਾਂ ਮਿਲਦੀ ਹੈ। ਇਹ ਗਲ਼ਤ ਗੱਲ ਹੈ। ਮੈਨੂੰ ਬਿਲਕੁੱਲ ਪਸੰਦ ਨਹੀਂ ਹੈ। ਮੈਂ ਇਸ ਨੂੰ ਅਪਮਾਨਜਨਕ ਮੰਨਦੀ ਹਾਂ। ਅਸੀਂ ਕਲਾਕਾਰ ਹਾਂ ਇਕ ਕਲਾਕਾਰ ਨੂੰ ਹੀ ਸਮਝਣਾ ਚਾਹੀਦਾ ਹੈ ਤੇ ਕਲਾਕਾਰ ਹੋਣ ਦੇ ਨਾਤੇ ਸਾਨੂੰ ਕਿਸੀ ਵੀ ਮੀਡੀਅਮ ’ਚ ਕੰਮ ਕਰਨ ਦਾ ਹੱਕ ਹੈ, ਨਾ ਕਿ ਕਿਸੀ ਕੈਟੇਗਿਰੀ ’ਚ ਰੱਖਣ ਦਾ।

PunjabKesari

ਰਸ਼ਮੀ ਦੇਸਾਈ ਨੇ ਦੱਸਿਆ ਕਿ ਇਸ ਚੀਜ਼ ਨਾਲ ਉਨ੍ਹਾਂ ਨੂੰ ਕਾਫ਼ੀ ਦੁੱਖ ਹੁੰਦਾ ਹੈ ਜਦੋਂ ਲੋਕ ਟੀਵੀ ਅਤੇ ਬਾਲੀਵੁੱਡ ਕਲਾਕਾਰਾਂ ’ਚ ਫ਼ਰਕ ਕਰਦੇ ਹਨ। ਉਨ੍ਹਾਂ ਨੇ ਅੱਗੇ ਕਿਹਾ, ਇਥੋਂ ਤਕ ਕਿ ਟੀਵੀ ’ਚ ਵੀ ਲੋਕ ਟੀਵੀ ਕਲਾਕਾਰਾਂ ਦਾ ਇੰਨਾ ਸਨਮਾਨ ਨਹੀਂ ਕਰਦੇ ਹਨ। ਉਹ ਤੁਹਾਡੇ ਨਾਲ ਅਜਿਹਾ ਵਿਵਹਾਰ ਕਰਦੇ ਹਨ ਜਿਵੇਂ ਤੁਸੀਂ ਇਨ੍ਹਾਂ ਲਈ ਚੰਗੇ ਨਹੀਂ ਹੋ। ਜੇਕਰ ਕੋਈ ਫ਼ਿਲਮ ਅਦਾਕਾਰ ਆਉਂਦਾ ਹੈ ਤਾਂ ਉਹ ਉਸ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਨ ਪਰ ਇਹ ਕੁਝ ਅਜਿਹਾ ਹੈ, ਜੋ ਮੈਂ ਸਿੱਖਿਆ ਹੈ ਕਿ ਤੁਹਾਨੂੰ ਇਸ ਦੇ ਲਈ ਮੰਗ ਕਰਨੀ ਹੋਵੇਗੀ ਤੇ ਜਦੋਂ ਤੁਸੀਂ ਮੰਗ ਕਰੋਗੇ, ਤਾਂ ਉਹ ਇਸ ਨੂੰ ਕਰਦੇ ਹਨ। ਟੀਵੀ ’ਚ ਲੋਕਾਂ ਦਾ ਸਨਮਾਨ ਹੈ ਪਰ ਉਹ ਇਸ ਦੀ ਮੰਗ ਨਹੀਂ ਕਰਦੇ ਹਨ। ਇਸ ਤੋਂ ਇਲਾਵਾ ਰਸ਼ਮੀ ਦੇਸਾਈ ਨੇ ਬਾਲੀਵੁੱਡ ਅਤੇ ਟੀਵੀ ਇੰਡਸਟਰੀ ਨੂੰ ਲੈ ਕੇ ਹੋਰ ਵੀ ਖ਼ੁਲਾਸੇ ਕੀਤੇ ਹਨ। 

PunjabKesari

ਦੱਸ ਦੇਈਏ ਕਿ ਰਸ਼ਮੀ ਦੇਸਾਈ ਛੋਟੇ ਪਰਦੇ ਦੀ ਚਰਚਿਤ ਤੇ ਮਸ਼ਹੂਰ ਅਭਿਨੇਤਰੀਆਂ ’ਚੋਂ ਇਕ ਹੈ। ਉਨ੍ਹਾਂ ਨੇ ਹਿੰਦੀ, ਭੋਜਪੁਰੀ ਤੇ ਗੁਜਰਾਤੀ ਸਿਨੇਮਾ ਲਈ ਵੀ ਕੰਮ ਕੀਤਾ ਹੈ। ਰਸ਼ਮੀ ਦੇਸਾਈ ਟੀਵੀ ਦੇ ਵਿਵਾਦਿਤ ਰਿਅਲਿਟੀ ਸ਼ੋਅ ’ਬਿੱਗ ਬੌਸ 13’ ਦਾ ਵੀ ਹਿੱਸਾ ਰਹੀ ਚੁੱਕੀ ਹੈ।

PunjabKesari

ਨੋਟ - ਰਸ਼ਮੀ ਦੇਸਾਈ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰਰੂ ਦੱਸੋ।


author

sunita

Content Editor

Related News