ਸ਼ਮਿਤਾ ਸ਼ੈੱਟੀ ਨਾਲ ਰਿਸ਼ਤੇ ਨੂੰ ਲੈ ਕੇ ਦੇਖੋ ਕੀ ਬੋਲੇ ਰਾਕੇਸ਼ ਬਾਪਟ

03/26/2022 4:26:39 PM

ਮੁੰਬਈ (ਬਿਊਰੋ)– ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਮਿਤਾ ਸ਼ੈੱਟੀ ਤੇ ਰਾਕੇਸ਼ ਬਾਪਟ ਬੀਤੇ ਕੁਝ ਦਿਨਾਂ ਤੋਂ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਚਰਚਾ ’ਚ ਸਨ। ਦੋਵਾਂ ਨੂੰ ਲੈ ਕੇ ਇਹ ਖ਼ਬਰਾਂ ਸਨ ਕਿ ਉਨ੍ਹਾਂ ਦਾ ਬ੍ਰੇਕਅੱਪ ਹੋ ਚੁੱਕਾ ਹੈ। ਹਾਲਾਂਕਿ ਖ਼ੁਦ ਸ਼ਮਿਤਾ ਸ਼ੈੱਟੀ ਤੇ ਰਾਕੇਸ਼ ਬਾਪਟ ਨੇ ਇੰਸਟਾਗ੍ਰਾਮ ਸਟੋਰੀ ਰਾਹੀਂ ਇਸ ਗੱਲ ਨੂੰ ਅਫਵਾਹ ਦੱਸਿਆ ਸੀ।

ਇਹ ਖ਼ਬਰ ਵੀ ਪੜ੍ਹੋ : ‘ਆਰ. ਆਰ. ਆਰ.’ ਨੇ ਰਚਿਆ ਇਤਿਹਾਸ, ਪਹਿਲੇ ਦਿਨ ਭਾਰਤ ’ਚ ਕੀਤੀ 156 ਕਰੋੜ ਦੀ ਕਮਾਈ

ਹਾਲ ਹੀ ’ਚ ਦਿੱਤੇ ਇਕ ਇੰਟਰਵਿਊ ’ਚ ਰਾਕੇਸ਼ ਬਾਪਟ ਨੇ ਸ਼ਮਿਤਾ ਸ਼ੈੱਟੀ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਅਦਾਕਾਰ ਨੇ ਸ਼ਮਿਤਾ ਸ਼ੈੱਟੀ ਨੂੰ ਆਪਣਾ ਦੋਸਤ ਦੱਸਿਆ ਤੇ ਕਿਹਾ ਕਿ ਉਹ ਇਸ ਰਿਸ਼ਤੇ ਨੂੰ ਕੋਈ ਨਾਂ ਨਹੀਂ ਦੇਣਾ ਚਾਹੁੰਦੇ।

ਹਿੰਦੁਸਤਾਨ ਟਾਈਮਜ਼ ਨੂੰ ਦਿੱਤੇ ਇੰਟਰਵਿਊ ’ਚ ਰਾਕੇਸ਼ ਕੋਲੋਂ ਸਵਾਲ ਕੀਤਾ ਗਿਆ ਸੀ ਕਿ ਉਸ ਦੇ ਤੇ ਸ਼ਮਿਤਾ ਦੇ ਬ੍ਰੇਕਅੱਪ ਦੀਆਂ ਜੋ ਅਫਵਾਹਾਂ ਸਨ, ਉਹ ਉਸ ’ਤੇ ਕੀ ਕਹਿਣਾ ਚਾਹੁਣਗੇ? ਇਸ ਦਾ ਜਵਾਬ ਦਿੰਦਿਆਂ ਅਦਾਕਾਰ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਹ ਐਨਰਜੀ ਦੀ ਗੱਲ ਹੁੰਦੀ ਹੈ, ਜਿਸ ਨੂੰ ਦੋ ਲੋਕ ਇਕੱਠੇ ਲੈ ਕੇ ਚੱਲਦੇ ਹਨ। ਅਸੀਂ ਇਕ ਹੈਪੀ ਜ਼ੋਨ ’ਚ ਹਾਂ ਤੇ ਉਹ ਮੇਰੀ ਬਹੁਤ ਚੰਗੀ ਦੋਸਤ ਹੈ।’

 
 
 
 
 
 
 
 
 
 
 
 
 
 
 

A post shared by Raqesh Bapat (@raqeshbapat)

ਰਾਕੇਸ਼ ਬਾਪਟ ਨੇ ਸ਼ਮਿਤਾ ਸ਼ੈੱਟੀ ਨਾਲ ਆਪਣੇ ਰਿਸ਼ਤੇ ’ਤੇ ਅੱਗੇ ਕਿਹਾ, ‘ਦੋਸਤੀ ਨੂੰ ਮਜ਼ਬੂਤ ਹੋਣਾ ਚਾਹੀਦਾ ਹੈ, ਜਿਸ ਨਾਲ ਕੋਈ ਵੀ ਇਸ ਨੂੰ ਪ੍ਰਭਾਵਿਤ ਨਾ ਕਰ ਸਕੇ। ਉਹ ਇਕ ਸਾਫ ਰੂਹ ਹੈ ਤੇ ਮੈਂ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਅਹਿਮੀਅਤ ਦਿੰਦਾ ਹਾਂ, ਜੋ ਈਮਾਨਦਾਰ ਹੋਣ। ਸਾਡੀ ਪਸੰਦ ਕਾਫੀ ਮਿਲਦੀ ਹੈ ਤੇ ਆਪਣੀ ਤਰ੍ਹਾਂ ਦੇ ਦਿਮਾਗ ਵਾਲੇ ਇਨਸਾਨ ਨਾਲ ਬਾਂਡਿੰਗ ਬਣਾਉਣਾ ਕਾਫੀ ਚੰਗਾ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News