ਆਪਣੇ ਸਿਰ ''ਤੇ ਮੱਗ ਮਾਰ ਕੇ ਆਖ਼ਰ ਕਿਉਂ ਜਖ਼ਮੀ ਹੋਏ ਯੋ ਯੋ ਹਨੀ ਸਿੰਘ?

Saturday, Dec 21, 2024 - 12:32 PM (IST)

ਆਪਣੇ ਸਿਰ ''ਤੇ ਮੱਗ ਮਾਰ ਕੇ ਆਖ਼ਰ ਕਿਉਂ ਜਖ਼ਮੀ ਹੋਏ ਯੋ ਯੋ ਹਨੀ ਸਿੰਘ?

ਐਂਟਰਟੇਨਮੈਂਟ ਡੈਸਕ : 'ਅੰਗਰੇਜ਼ੀ ਬੀਟ', 'ਬ੍ਰਾਊਨ ਰੰਗ', 'ਲਵ ਡੋਜ਼' ਅਤੇ 'ਦੇਸੀ ਕਲਾਕਾਰ' ਵਰਗੇ ਗੀਤਾਂ ਨਾਲ ਪੂਰੀ ਦੁਨੀਆਂ ਵਿਚ ਮਸ਼ਹੂਰ ਯੋ ਯੋ ਹਨੀ ਸਿੰਘ ਹੁਣ ਆਪਣੀ ਨੈੱਟਫਲਿਕਸ ਉਤੇ ਰਿਲੀਜ਼ ਹੋਈ ਡਾਕੂਮੈਂਟਰੀ ਕਾਰਨ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ, ਇਸ ਦੌਰਾਨ ਗਾਇਕ ਨੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ।

ਸ਼ਾਹਰੁਖ ਖ਼ਾਨ ਨੇ ਮਾਰਿਆ ਸੀ ਗਾਇਕ ਨੂੰ ਥੱਪੜ?
ਲਗਭਗ 1 ਦਹਾਕਾ ਪਹਿਲਾਂ ਅਫਵਾਹਾਂ ਸਾਹਮਣੇ ਆਈਆਂ ਸਨ ਕਿ ਸ਼ਾਹਰੁਖ ਨੇ ਅਮਰੀਕਾ ਵਿਚ ਇੱਕ ਸੰਗੀਤ ਸਮਾਰੋਹ ਦੌਰਾਨ ਦੁਰਵਿਵਹਾਰ ਕਰਨ ਲਈ ਹਨੀ ਸਿੰਘ ਨੂੰ 'ਥੱਪੜ' ਮਾਰਿਆ ਸੀ, ਜਿਸ ਕਾਰਨ ਕਥਿਤ ਤੌਰ 'ਤੇ ਰੈਪਰ ਦੇ ਸਿਰ 'ਤੇ ਟਾਂਕੇ ਲੱਗੇ ਸਨ।

ਇਹ ਵੀ ਪੜ੍ਹੋ -  AP ਢਿੱਲੋਂ ਅੱਜ ਨਚਾਉਣਗੇ ਚੰਡੀਗੜ੍ਹ ਵਾਲੇ, ਸ਼ੋਅ ਕਾਰਨ ਇਹ ਰਸਤੇ ਰਹਿਣਗੇ ਬੰਦ

ਕਿਉਂ ਮਾਰਿਆ ਸੀ ਆਪਣੇ ਆਪ ਦੇ ਮੱਗ
ਹੁਣ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਨਕਾਰਦਿਆਂ ਹਨੀ ਸਿੰਘ ਨੇ ਸਪੱਸ਼ਟ ਕੀਤਾ ਕਿ ਉਸ ਨੇ ਸਿਰ ਮੁੰਨਣ ਤੋਂ ਬਾਅਦ ਆਪਣੇ-ਆਪ ਨੂੰ ਮੱਗ ਨਾਲ ਜ਼ਖਮੀ ਕਰ ਲਿਆ ਸੀ। ਹਨੀ ਸਿੰਘ ਨੇ ਖੁਲਾਸਾ ਕੀਤਾ ਕਿ ਉਹ ਇਸ ਗੱਲ 'ਤੇ ਅੜੇ ਸਨ ਕਿ ਉਹ ਇੱਕ ਸ਼ਾਮ ਪ੍ਰਫਾਰਮ ਨਹੀਂ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ 'ਤੇ ਅਜਿਹਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ। ਇਸ ਤੋਂ ਬਚਣ ਦੀ ਕੋਸ਼ਿਸ਼ ਵਿਚ ਉਸ ਨੇ ਆਪਣਾ ਸਿਰ ਮੁੰਨ ਦਿੱਤਾ। ਹਾਲਾਂਕਿ ਜਦੋਂ ਉਸ ਦਾ ਸਿਰ ਮੁੰਡਾਉਣਾ ਵੀ ਕੰਮ ਨਹੀਂ ਕਰ ਸਕਿਆ ਸੀ ਤਾਂ ਉਸ ਨੇ ਆਪਣੇ ਸਿਰ 'ਤੇ ਇੱਕ ਮੱਗ ਤੋੜ ਦਿੱਤਾ, ਜਿਸ ਕਾਰਨ ਉਹ ਜ਼ਖਮੀ ਹੋ ਗਿਆ।
ਇਸ ਤੋਂ ਬਾਅਦ ਸ਼ਾਹਰੁਖ ਦੇ ਉਸ 'ਤੇ ਹਮਲਾ ਕਰਨ ਦੀਆਂ ਅਫਵਾਹਾਂ ਉੱਡਣ ਲੱਗੀਆਂ। ਅਫਵਾਹਾਂ ਨੂੰ ਖਾਰਜ ਕਰਦੇ ਹੋਏ ਰੈਪਰ ਨੇ ਕਿਹਾ, 'ਕਿਸੇ ਨੇ ਇਹ ਅਫਵਾਹ ਫੈਲਾਈ ਕਿ ਸ਼ਾਹਰੁਖ ਨੇ ਮੈਨੂੰ ਥੱਪੜ ਮਾਰਿਆ ਹੈ। ਉਹ ਬੰਦਾ ਮੈਨੂੰ ਪਿਆਰ ਕਰਦਾ ਹੈ। ਉਹ ਕਦੇ ਵੀ ਮੇਰੇ 'ਤੇ ਹੱਥ ਨਹੀਂ ਚੁੱਕੇਗਾ।'

ਦੱਸਣਯੋਗ ਹੈ ਕਿ ਹਨੀ ਸਿੰਘ ਨੇ ਸ਼ਾਹਰੁਖ ਨਾਲ ਸੁਪਰਹਿੱਟ ਫ਼ਿਲਮ 'ਚੇੱਨਈ ਐਕਸਪ੍ਰੈਸ' ਦੇ ਗੀਤ 'ਲੁੰਗੀ ਡਾਂਸ' ਲਈ ਕੰਮ ਕੀਤਾ ਸੀ। ਇਹ ਟ੍ਰੈਕ 2013 ਵਿਚ ਰਿਲੀਜ਼ ਹੋਣ 'ਤੇ ਬਹੁਤ ਹਿੱਟ ਹੋ ਗਿਆ ਸੀ ਅਤੇ ਅੱਜ ਵੀ ਦਰਸ਼ਕਾਂ ਦੁਆਰਾ ਇਸ ਨੂੰ ਪਿਆਰ ਕੀਤਾ ਜਾਂਦਾ ਹੈ। ਇਸ ਦੌਰਾਨ ਜੇਕਰ ਰੈਪਰ ਬਾਰੇ ਹੋਰ ਗੱਲ ਕਰੀਏ ਤਾਂ ਉਹ ਇਸ ਸਮੇਂ ਆਪਣੇ ਗੀਤਾਂ ਅਤੇ ਡਾਕੂਮੈਂਟਰੀ ਕਾਰਨ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ, ਹਾਲ ਹੀ ਵਿੱਚ ਗਾਇਕ ਨੇ ਸੋਨੂੰ ਸੂਦ ਦੀ ਫਿਲਮ 'ਫ਼ਤਹਿ' ਲਈ ਗੀਤ ਗਾਇਆ, ਜਿਸ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News