ਰੈਪਰ ਹਨੀ ਸਿੰਘ ਦੇ ਨਿਸ਼ਾਨੇ ''ਤੇ ਬਾਦਸ਼ਾਹ-ਰਫ਼ਤਾਰ, ਕਿਹਾ- ਮੇਰੇ ਨਾਂ ਨਾਲ ਫੇਮਸ ਨਾ ਹੋਵੇ
Monday, Sep 22, 2025 - 11:30 AM (IST)

ਐਂਟਰਟੇਨਮੈਂਟ ਡੈਸਕ- ਹਿੰਦੀ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਚਰਚਿਤ ਰੈਪਰ ਹਨੀ ਸਿੰਘ ਇਕ ਵਾਰ ਮੁੜ ਸੁਰਖੀਆਂ 'ਚ ਹਨ। ਹਨੀ ਸਿੰਘ ਨੇ ਹਾਲ ਹੀ 'ਚ ਲਾਈਵ ਆ ਕੇ ਆਪਣੀ ਆਉਣ ਵਾਲੀ ਐਲਬਮ ਦਾ ਐਲਾਨ ਕੀਤਾ ਹੈ। ਇਸ 'ਚ 51 ਗੀਤ ਹਨ ਅਤੇ ਇਹ ਐਲਬਮ 26 ਸਤੰਬਰ ਨੂੰ ਰਿਲੀਜ਼ ਹੋਵੇਗੀ।
ਇਸ ਦੌਰਾਨ ਹਨੀ ਸਿੰਘ ਨੇ ਰੈਪਰ ਰਫ਼ਤਾਰ ਅਤੇ ਬਾਦਸ਼ਾਹ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਜੋ ਲੋਕ ਕਹਿੰਦੇ ਹਨ ਕਿ ਹਨੀ ਸਿੰਘ ਨੂੰ ਰੈਪ ਕਰਨਾ ਨਹੀਂ ਆਉਂਦਾ, ਉਨ੍ਹਾਂ ਨੂੰ ਹੁਣ ਉਨ੍ਹਾਂ ਦੇ ਗੀਤਾਂ ਤੋਂ ਅਸਲੀ ਰੈਪ ਦਾ ਪਤਾ ਲੱਗੇਗਾ। ਲਾਈਵ ਦੌਰਾਨ ਹਨੀ ਸਿੰਘ ਦਾ ਅੰਦਾਜ ਬੇਬਾਕ ਅਤੇ ਤਿੱਖਾ ਨਜ਼ਰ ਆਇਆ। ਉਨ੍ਹਾਂ ਕਿਹਾ ਦਿੱਤਾ ਕਿ ਉਨ੍ਹਾਂ ਦੀ ਦਾੜ੍ਹੀ ਧੁੱਪ 'ਚ ਚਿੱਟੀ ਨਹੀਂ ਹੋਈ।
ਹਨੀ ਸਿੰਘ ਨੇ ਰਫ਼ਤਾਰ ਅਤੇ ਬਾਦਸ਼ਾਹ ਦਾ ਨਾਂ ਲਏ ਬਿਨਾਂ ਕਿਹਾ,''ਜੋ ਲੋਕ ਪਾਡਕਾਸਟ 'ਚ ਜਾ ਕੇ ਨੈਗੇਟਿਵ ਗੱਲਾਂ ਕਰਦੇ ਹਨ, ਬੁਰਾਈਆਂ ਕਰਦੇ ਹਨ ਅਤੇ ਬਿਨਾਂ ਵਜ੍ਹਾ ਮੇਰਾ ਨਾਂ ਲੈਂਦੇ ਹਨ ਤਾਂ ਕਿ ਵਿਊਜ਼ ਵਧ ਜਾਣ, ਉਨ੍ਹਾਂ ਨੂੰ ਅਜਿਹੀਆਂ ਘਟੀਆ ਹਰਕਤਾਂ ਬੰਦ ਕਰਨੀਆਂ ਚਾਹੀਦੀਆਂ ਹਨ। ਰਫਤਾਰ ਕਈ ਵਾਰ ਇੰਟਰਵਿਊ 'ਚ ਇਹ ਕਹਿੰਦੇ ਨਜ਼ਰ ਆਏ ਕਿ ਹਨੀ ਸਿੰਘ ਨੂੰ ਰੈਪ ਦੀ ਗਹਿਰਾਈ ਨਹੀਂ ਆਉਂਦੀ। ਉਨ੍ਹਾਂ ਕਿਹਾ ਸੀ ਕਿ ਹਨੀ ਸਿੰਘ ਦੀ ਪਾਪੁਲੈਰਿਟੀ ਰੀਅਲ ਹਿਪ-ਹੌਪ ਤੋਂ ਵੱਖ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8